ਭਗਵੰਤ ਮਾਨ ਸਰਕਾਰ ਦਾ ਕਿਸਾਨਾਂ ਨਾਲ ਵੱਡਾ ਧੋਖਾ! ਸੜੀ ਕਣਕ ਦਾ ਮੁਆਵਜ਼ਾ ਲੈਣ ਲਈ ਸਪੀਕਰ ਤੱਕ ਪਹੁੰਚ ਕਰੇਗੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ
ਬਿਨਾਂ ਗਿਰਦਾਵਰੀ ਪੈਸੇ ਦੇਣ ਦੇ ਦਾਵੇ ਕਰਨ ਵਾਲੀ ਸਰਕਾਰ ਨੇ 5 ਮਹੀਨੇ ਬੀਤਣ ਬਾਅਦ ਵੀ ਨਹੀਂ ਦਿੱਤਾ ਮੁਆਵਜਾ – ਅਵਤਾਰ ਮਹਿਮਾ
ਫਿਰੋਜ਼ਪੁਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ ਦੀ ਅਗਵਾਈ ਵਿੱਚ ਗੁਰਦੁਆਰਾ ਜਾਮਨੀ ਸਾਹਿਬ ਬਾਜ਼ੀਦਪੁਰ ਵਿਖ਼ੇ ਹੋਈ|
ਜਿਸ ਵਿੱਚ ਵੱਖ ਵੱਖ ਬਲਾਕਾਂ ਦੇ ਆਗੂਆਂ ਤੋਂ ਇਲਾਵਾ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਵੀ ਸ਼ਾਮਲ ਹੋਏ | ਇਸ ਮੌਕੇ ਸੜੀ ਕਣਕ ਦੇ ਮੁਆਵਜੇ ਲਈ 15 ਅਗਸਤ ਨੂੰ ਫਿਰੋਜ਼ਪੁਰ ਆ ਰਹੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮੰਗ ਪੱਤਰ ਸੌਪਣ ਦਾ ਫੈਸਲਾ ਕੀਤਾ ਗਿਆ|
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਕਿਸੇ ਵੀ ਕਾਰਨ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਮੁਆਵਜਾ ਗਿਰਦਵਾਰੀ ਤੋਂ ਵੀ ਪਹਿਲਾ ਕਿਸਾਨਾਂ ਦੇ ਖਾਤਿਆ ਵਿੱਚ ਆ ਜਾਵੇਗਾ|
ਪਰ ਇਹ ਵੀ ਸਿਰਫ ਐਲਾਨ ਬਣ ਕੇ ਹੀ ਰਹਿ ਗਿਆ ਹੈ| ਓਹਨਾ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਜ਼ੀਰਾ ਅਤੇ ਗੁਰੂਹਰਸਹਾਇ ਇਲਾਕੇ ਅੰਦਰ ਵੱਡੀ ਪੱਧਰ ਤੇ ਕਣਕ ਦੀ ਫਸਲ ਅੱਗ ਦੀ ਲਪੇਟ ਵਿਚ ਆਈ ਸੀ | ਜਿਸਦੀ ਗਿਰਦਵਾਰੀ ਹੋਣ ਤੋਂ ਬਾਅਦ ਬਿੱਲ ਵੀ ਖਜਾਨੇ ਵਿੱਚ ਜਮ੍ਹਾ ਹੋ ਚੁੱਕੇ ਹਨ ਪਰ ਪੀੜਤ ਕਿਸਾਨਾਂ ਨੂੰ 5 ਮਹੀਨੇ ਬਾਅਦ ਵੀ ਪੈਸੇ ਨਹੀਂ ਮਿਲੇ |
ਓਹਨਾ ਕਿਹਾ ਕਿ ਅਸੀਂ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸੰਧਵਾਂ ਨੂੰ ਮਿਲਕੇ ਤੁਰੰਤ ਪੈਸੇ ਜਾਰੀ ਕਰਨ ਦੀ ਮੰਗ ਕਰਾਂਗੇ |
ਇਸ ਮੌਕੇ ਜਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ ਜਿਲ੍ਹਾ ਖਜਾਨਚੀ ਰਣਜੀਤ ਸਿੰਘ ਝੋਕ ਜਿਲ੍ਹਾ ਪ੍ਰੈਸ ਸਕੱਤਰ ਪ੍ਰਤਾਪ ਸਿੰਘ ਲਖਮੀਰਪੁਰਾ ਬਲਾਕ ਮਮਦੋਟ ਦੇ ਪ੍ਰਧਾਨ ਓਮ ਪ੍ਰਕਾਸ਼ ਕੁਲਦੀਪ ਸਿੰਘ ਰੋਡੇ ਵਾਲਾ ਬਲਾਕ ਘੱਲ ਖੁਰਦ ਦੇ ਪ੍ਰਧਾਨ ਗੁਰਜੱਜ ਸਿੰਘ ਸਾਂਦੇ ਹਾਸ਼ਮ ਗੁਰਚਰਨ ਸਿੰਘ ਅਜੀਜ ਵਾਲੀ ਜਸਵੀਰ ਸਿੰਘ ਮੱਲਵਾਲ ਲਖਵਿੰਦਰ ਸਿੰਘ ਨੂਰਪੁਰ ਸੇਠਾਂ ਹਰਪ੍ਰੀਤ ਸਿੰਘ ਬਲਾਕ ਝੋਕ ਦੇ ਆਗੂ ਗੁਰਨਾਮ ਸਿੰਘ ਆਵਾਂਨ ਨਿਰਭੈ ਸਿੰਘ ਟਾਹਲੀ ਵਾਲਾ ਬਲਾਕ ਜ਼ੀਰਾ ਦੇ ਆਗੂ ਰਵਿੰਦਰ ਸਿੰਘ ਬਲਾਕ ਮੁਦਕੀ ਦੇ ਸਕੱਤਰ ਸੁੱਖਵਿੰਦਰ ਸਿੰਘ ਚੰਦੜ ਬਲਾਕ ਗੁਰੂਹਰਸਹਾਏ ਦੇ ਆਗੂ ਪਰਮਿੰਦਰ ਸਿੰਘ ਲਖ਼ਮੀਰਪੂਰਾ ਸੁਖਦੇਵ ਸਿੰਘ ਮਹਿਮਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜਰ ਸਨ।

