ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਬਕਾ ਸਕੱਤਰ ਸਾਥੀ ਲਖਵਿੰਦਰ ਸਿੰਘ ਨੂੰ ਸਦਮਾ, ਵੱਡੀ ਭਰਜਾਈ ਅਤੇ ਭਤੀਜੀ ਦਾ ਦੇਹਾਂਤ
ਸਾਬਕਾ ਜਨਰਲ ਸਕੱਤਰ ਅੰਮ੍ਰਿਤਸਰ ਲਖਵਿੰਦਰ ਸਿੰਘ ਦੀ ਵੱਡੀ ਭਰਜਾਈ ਅਤੇ ਭਤੀਜੀ ਦੇ ਅਕਾਲ ਚਲਾਣੇ ਤੇ ਜਥੇਬੰਦੀ ਵੱਲੋਂ ਅਫਸੋਸ ਦਾ ਪ੍ਰਗਟਾਵਾ- ਡੀ.ਟੀ.ਐਫ
ਡੀ.ਟੀ.ਐਫ ਪੰਜਾਬ ਸਾਬਕਾ ਜ਼ਿਲ੍ਹਾ ਸਕੱਤਰ ਸਾਥੀ ਲਖਵਿੰਦਰ ਸਿੰਘ ਗਿੱਲ ਦੇ ਡੂੰਘੇ ਦੁੱਖ ਦੀ ਘੜੀ ਚ ਸ਼ਰੀਕ-ਅਸ਼ਵਨੀ ਅਵਸਥੀ
ਅੰਮ੍ਰਿਤਸਰ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਅੰਮ੍ਰਿਤਸਰ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਅਧਿਆਪਕ ਆਗੂ ਲਖਵਿੰਦਰ ਸਿੰਘ ਗਿੱਲ ਪਿੰਡ ਸਹਿੰਸਰਾ ਖੁਰਦ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਭਤੀਜੀ(ਛੋਟੇ ਭਰਾਤਾ ਸਵ. ਰਣਜੀਤ ਸਿੰਘ ਦੀ ਬੇਟੀ ਵਾਸੀ ਪਿੰਡ ਮੱਲੂਨੰਗਲ) ਸ਼੍ਰੀਮਤੀ ਵਿਨਰਦੀਪ ਕੌਰ ਦਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ।
ਜਿਸ ਦੀਆਂ ਰਸਮਾਂ ਅਜੇ ਕੀਤੀਆਂ ਹੀ ਜਾ ਰਹੀਆਂ ਸਨ ਕਿ ਬੀਤੇ ਕੱਲ੍ਹ ਉਹਨਾਂ ਦੀ ਭਰਜਾਈ (ਵੱਡੇ ਭਰਾ ਸਵ.ਬਲਵਿੰਦਰ ਸਿੰਘ ਦੀ ਧਰਮ ਪਤਨੀ) ਸ਼੍ਰੀਮਤੀ ਸੁਖਬੀਰ ਕੌਰ ਦਾ ਆਸਟਰੇਲੀਆ ਵਿਖੇ ਦਿਹਾਂਤ ਹੋ ਗਿਆ। ਇਸ ਮੌਕੇ ਦੁੱਖ ਦੀ ਘੜੀ ਵਿੱਚ ਵੱਖ-ਵੱਖ ਅਧਿਆਪਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸਮੂਹ ਗਿੱਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਇਸ ਸੰਬੰਧੀ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਦੀ ਪ੍ਰਧਾਨਗੀ ਵਿੱਚ ਡੀ.ਟੀ.ਐਫ ਪੰਜਾਬ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਦੀ ਹੋਈ ਅਹਿਮ ਮੀਟਿੰਗ ਵਿੱਚ ਜਿਥੇ 5 ਸਤੰਬਰ 2025 ਨੂੰ ਮੋਹਾਲੀ ਵਿਖ਼ੇ ਅਧਿਆਪਕ ਮਸਲਿਆਂ ਦੇ ਹੱਲ ਲਈ ਹੋਣ ਜਾ ਰਹੀ ਸੂਬਾ ਪੱਧਰੀ ਫੈਸਲਾਕੂਨ ਰੈਲੀ ਲਈ ਡਿਊਟੀਆਂ ਲਗਾਇਆਂ ਗਈਆਂ, ਉੱਥੇ ਮੀਟਿੰਗ ਦੀ ਸ਼ੁਰੂਆਤ ਵਿੱਚ ਸਾਥੀ ਲਖਵਿੰਦਰ ਸਿੰਘ ਗਿੱਲ ਨੂੰ ਪਹੁੰਚੇ ਡੂੰਘੇ ਦੁੱਖ ਸੰਬੰਧੀ ਸ਼ੋਕ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਕੁਲਦੀਪ ਸਿੰਘ ਵਰਨਾਲੀ, ਪਰਮਿੰਦਰ ਸਿੰਘ ਰਾਜਾਸਾਂਸੀ, ਡਾ.ਗੁਰਪ੍ਰੀਤ ਸਿੰਘ ਨਾਭਾ, ਪ੍ਰਿਥੀਪਾਲ ਸਿੰਘ, ਨਵਤੇਜ ਸਿੰਘ, ਵਿਸ਼ਾਲ ਚੌਹਾਨ, ਵਿਕਾਸ ਚੌਹਾਨ, ਰਮਨਦਾਸ ਸਿੰਘ ਹਾਜ਼ਿਰ ਰਹੇ।
ਡੀ.ਟੀ.ਐਫ ਪੰਜਾਬ ਦੇ ਸਾਬਕਾ ਅਹੁਦੇਦਾਰਾਂ ਤੇ ਸਰਪ੍ਰਸਤ ਅਮਰਜੀਤ ਸਿੰਘ ਭੱਲਾ, ਅਮਰਜੀਤ ਸਿੰਘ ਵੇਰਕਾ, ਸੁਖਰਾਜ ਸਿੰਘ ਸਰਕਾਰੀਆ, ਜਰਮਨਜੀਤ ਸਿੰਘ, ਸੁਖਦੇਵ ਸਿੰਘ ਡੀ.ਪੀ.ਈ ਅਤੇ ਡੀ.ਟੀ.ਐਫ ਪੰਜਾਬ ਦੀ ਸਮੁੱਚੀ ਸੂਬਾ ਕਮੇਟੀ ਤੇ ਜ਼ਿਲ੍ਹਾ ਕਮੇਟੀ ਅਹੁਦੇਦਾਰਾਂ ਗੁਰਬਿੰਦਰ ਸਿੰਘ ਖਹਿਰਾ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਚਰਨਜੀਤ ਸਿੰਘ ਰੱਜਧਾਨ, ਮਨਪ੍ਰੀਤ ਸਿੰਘ ਰਈਆ, ਸੁਖਜਿੰਦਰ ਸਿੰਘ ਜੱਬੋਵਾਲ, ਵਿਪਨ ਰਿਖੀ, ਬਲਦੇਵ ਕਿਸ਼ਨ ਆਦਿ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆਂ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

