ਵੱਡੀ ਖ਼ਬਰ: ਪੰਜਾਬ ‘ਚ ਸੁਨਿਆਰੇ ਨੂੰ ਮਾਰੀਆਂ ਗੋਲੀਆਂ
Punjab News: ਘਟਨਾ ਪਿੱਛੇ ਗੈਂਗਸਟਰ ਹਰੀਕੇ ਲੰਡੇ ਦਾ ਹੱਥ?
Punjab News: ਪੰਜਾਬ ਵਿੱਚ ਇਕ ਵਾਰ ਫਿਰ ਗੋਲੀਮਾਰੀ ਦੀ ਘਟਨਾ ਵਾਪਰੀ ਹੈ। ਦਰਅਸਲ, ਫਿਰੋਜ਼ਪੁਰ ਵਿੱਚ ਇਕ ਸੁਨਿਆਰੇ ਨੂੰ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ।
ਮੀਡੀਆ ਰਿਪੋਰਟਾਂ ਮੁਤਾਬਿਕ, ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸਦੇ ਜਬਾੜੇ ਦੇ ਨੇੜੇ ਲੱਗੀ।ਇਹ ਘਟਨਾ ਫਿਰੋਜ਼ਪੁਰ ਦੇ ਜੀਰਾ ਵਿਧਾਨ ਸਭਾ ਹਲਕੇ ਵਿੱਚ ਮੰਜੂ ਜਵੈਲਰਜ਼ ਦੀ ਦੁਕਾਨ ਵਿੱਚ ਵਾਪਰੀ।
ਇਸ ਘਟਨਾ ਪਿੱਛੇ ਗੈਂਗਸਟਰ ਹਰੀਕੇ ਲੰਡੇ ਦਾ ਹੱਥ ਦੱਸਿਆ ਜਾ ਰਿਹਾ ਹੈ। ਕਿਉਂਕਿ ਕਾਫ਼ੀ ਸਮੇਂ ਤੋਂ ਉਹ ਦੁਕਾਨ ਮਾਲਕ ਨੂੰ ਮੋਬਾਈਲ ‘ਤੇ ਧਮਕੀਆਂ ਦੇ ਰਿਹਾ ਸੀ।
ਪਤਾ ਲੱਗਾ ਹੈ ਕਿ ਦੁਕਾਨਦਾਰ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਪੁਲਿਸ ਪਾਰਟੀ ਸਮੇਤ ਜੀਰਾ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਨੇੜੇ ਲੱਗੇ ਸੀਸੀਟੀਵੀ ਦੀ ਫੁਟੇਜ ਦੀ ਭਾਲ ਵਿੱਚ ਰੁੱਝੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਕਦੇ ਪੰਡਿਤ,ਡਾਕੂ,ਚੌਰ, ਬਲੈਕੀਏ, ਖਾੜਕੂ,ਅਜੋਕੇ ਗੈਂਗਸਟਰ,ਭਲਕੇ ਇਹ ਨਵੇ ਨਾਮ ਨਾਲ ਜਾਣੇ ਜਾਣਗੇ ਜੀ