Teacher Transfers: ਅਧਿਆਪਕਾਂ ਦੀਆਂ ਬਦਲੀਆਂ ਦਾ ਮਾਮਲਾ; ਹੁਣ ਸਿੱਖਿਆ ਮੰਤਰੀ ਬੈਂਸ ਸਿੱਧਾ ਦੇਣਗੇ ਦਖ਼ਲ?

All Latest NewsNews FlashPunjab News

 

Teacher Transfers: ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਬਦਲੀਆਂ ਦੀ ਪ੍ਰਕਿਰਿਆ ਵਿੱਚ ਸਿੱਧੇ ਦਖ਼ਲ ਦੀ ਮੰਗ 

Teacher Transfers: ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਕਾਫੀ ਘੜਮੱਸ ਵੱਜਿਆ ਪਿਆ ਹੈ। ਲਗਾਤਾਰ ਵੱਖੋ ਵੱਖ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਡੀਈਓਜ਼ ਅਤੇ ਹੋਰਨਾਂ ਸਿੱਖਿਆ ਵਿਭਾਗ ਦੇ ਉੱਚ ਅਫ਼ਸਰਾਂ ਦੇ ਨਾਲ ਮੁਲਾਕਾਤ ਕਰਕੇ ਬਦਲੀਆਂ ਦੇ ਆਰਡਰ ਅਤੇ ਸਟੇਸ਼ਨ ਚੁਆਇਸ ਦੀ ਪ੍ਰਕਿਰਿਆ ਨੂੰ ਠੀਕ ਢੰਗ ਦੇ ਨਾਲ ਜਲਦ ਤੋਂ ਜਲਦ ਲਾਗੂ ਕਰਨ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ।

ਹੁਣ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਵੱਡੀ ਅਪਡੇਟ ਇਹ ਸਾਹਮਣੇ ਆਈ ਹੈ ਕਿ, ਇੱਕ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਕਿਹਾ ਹੈ ਕਿ ਜਿਲ੍ਹੇ ਅੰਦਰ ਬਦਲੀ ਕਰਵਾਉਣ ਦੀ ਆਪਸ਼ਨ ਚੁਣਨ ਵਾਲੇ ਅਧਿਆਪਕਾਂ ਦੇ ਸਟੇਸ਼ਨ ਆਰਡਰ ਦੋ ਦਿਨ ਵਿੱਚ ਰਹਿੰਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਟਾਫ ਆਈ.ਡੀ. ‘ਤੇ ਪਾ ਦਿੱਤੇ ਜਾਣਗੇ।

ਦੱਸ ਦਈਏ ਕਿ ਇਹੋ ਭਰੋਸਾ ਪਿਛਲੇ ਦਿਨੀਂ ਡੀਟੀਐਫ਼ ਦੇ ਨਾਲ ਮੀਟਿੰਗ ਦੌਰਾਨ ਡੀ.ਐੱਸ.ਈ. (ਸੈਕੰਡਰੀ) ਗੁਰਿੰਦਰ ਸਿੰਘ ਸੋਢੀ ਨੇ ਦਿੱਤਾ ਸੀ। ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਬਦਲੀਆਂ ਦੀ ਪ੍ਰਕਿਰਿਆ ਵਿੱਚ ਸਿੱਧੇ ਦਖ਼ਲ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਹੈ ਕਿ ਇਹ ਬਦਲੀਆਂ ਜੂਨ ਵਿੱਚ ਹੋਣੀਆਂ ਚਾਹੀਦੀਆਂ ਸਨ, ਪਰ ਬਦਲੀਆਂ ਦੀ ਸੂਚੀ ਅਜੇ ਤੱਕ ਵੀ ਜਾਰੀ ਨਹੀਂ ਕੀਤੀ ਗਈ। ਜਥੇਬੰਦੀ ਨੇ ਸਿੱਖਿਆ ਮੰਤਰੀ ਬੈਂਸ ਤੋਂ ਸਿੱਧੇ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ, ਉਹ ਜਲਦ ਤੋਂ ਜਲਦ ਬਦਲੀਆਂ ਕਰਵਾਉਣ ਲਈ ਪਹਿਲਕਦਮੀ ਕਰਨ।

ਹਾਲਾਂਕਿ ਹਰਜੋਤ ਬੈਂਸ ਪਹਿਲਾਂ ਹੀ ਆਖ ਚੁੱਕੇ ਹਨ ਕਿ ਅਧਿਆਪਕਾਂ ਦੀਆਂ ਬਦਲੀਆਂ ਬੜੀ ਇਮਾਨਦਾਰੀ ਅਤੇ ਸਪੱਸ਼ਟਤਾ ਤਰੀਕੇ ਦੇ ਨਾਲ ਆਨਲਾਈਨ ਕੀਤੀਆਂ ਜਾਂਦੀਆਂ ਹਨ।

ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਘਰਾਂ ਤੋਂ ਦੂਰ ਨੌਕਰੀ ਕਰ ਰਹੇ ਅਧਿਆਪਕ ਬਦਲੀਆਂ ਵਿੱਚ ਹੋ ਰਹੀ ਦੇਰੀ ਦੇ ਕਾਰਨ ਪ੍ਰੇਸ਼ਾਨ ਹਨ। ਦੂਜੇ ਪਾਸੇ ਸਿੱਖਿਆ ਵਿਭਾਗ ਦੀਆਂ ਉਦਾਸੀਨਤਾ ਵਾਲੀ ਪਹੁੰਚ ਕਰਕੇ ਬਦਲੀਆਂ ਅੱਗੇ ਤੋਂ ਅੱਗੇ ਟਾਲੀਆਂ ਜਾ ਰਹੀਆਂ ਹਨ।

ਅਧਿਆਪਕਾਂ ਨੇ ਹੈਰਾਨੀ ਪ੍ਰਗਟਾਈ ਕਿ, ਜਦੋਂ ਆਨਲਾਈਨ ਹੀ ਬਦਲੀਆਂ ਹੋਣੀਆਂ ਹਨ, ਫਿਰ ਵਿਭਾਗ ਕਰ ਕੀ ਰਿਹਾ ਹੈ? ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਅਣਗਹਿਲੀ ਦਾ ਖ਼ਮਿਆਜ਼ਾ ਦੂਰ ਦੂਰਾਡੇ ਨੌਕਰੀਆਂ ਕਰ ਰਹੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ।

Teacher Transfers: ਬਦਲੀਆਂ ਅਧਿਆਪਕਾਂ ਦੀਆਂ ਰੁਕੀਆਂ, ਪੜ੍ਹਾਈ ਦਾ ਨੁਕਸਾਨ ਵਿਦਿਆਰਥੀਆਂ ਦਾ ਹੋ ਰਿਹੈ!

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੂਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਜਿੱਥੇ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਦੇ ਪੱਤਰ ਦਾ ਪੈਰਾ 4 ਸਮਾਂ ਸਾਰਣੀ ਦਾ ਕਾਲਮ ‘ੲ’ ਇਹ ਦਰਸਾਉਂਦਾ ਹੈ ਕੇ ਨਵੇਂ ਸਕੂਲ ਖੋਲ੍ਹਣ, ਸਕੂਲਾਂ/ਸੈਕਸ਼ਨਾਂ ਨੂੰ ਅਪਗ੍ਰੇਡ ਕਰਨ, ਨਵੇਂ ਵਿਸ਼ੇ/ਸਟ੍ਰੀਮਾਂ ਨੂੰ ਜੋੜਨ ਅਤੇ ਅਧਿਆਪਨ ਅਸਾਮੀਆਂ ਦੀ ਮੁੜ ਵੰਡ/ਤਰਕਸ਼ੀਲਤਾ ਬਾਰੇ ਫੈਸਲਾ ਹਰ ਸਾਲ 1 ਦਸੰਬਰ ਤੋਂ 31 ਦਸੰਬਰ ਤੱਕ ਕੀਤਾ ਜਾਵੇਗਾ। ਬਾਅਦ ਅਸਲ ਅਸਾਮੀਆਂ” ਦੀ ਨੋਟੀਫਿਕੇਸ਼ਨ ਹਰ ਸਾਲ 1 ਜਨਵਰੀ ਤੋਂ 15 ਜਨਵਰੀ ਤੱਕ ਕੀਤੀ ਜਾਵੇਗੀ।

ਯੋਗ ਅਧਿਆਪਕ ਹਰ ਸਾਲ 15 ਜਨਵਰੀ ਤੋਂ 15 ਫਰਵਰੀ ਤੱਕ ਆਪਣੀ ਪਸੰਦ ਦੇ ਸਕੂਲਾਂ ਨੂੰ ਆਨਲਾਇਨ ਚੋਣ ਜਮ੍ਹਾਂ ਕਰਾਉਣਗੇ। ਤਬਾਦਲੇ ਦੇ ਹੁਕਮ ਹਰ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ ਅਤੇ ਜੁਆਇਨਿੰਗ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਹੋਵੇਗੀ।

ਪਰ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਕਿਉਂਕਿ ਜੇਕਰ ਅਧਿਆਪਕ ਬਦਲੀ ਦੀ ਗੱਲ ਕਰੀਏ ਤਾਂ ਅਧਿਆਪਨ ਵਿਸ਼ਾ ਬੱਚਿਆਂ ਤੇ ਅਧਿਆਪਕਾਂ ਦੇ ਮਨੋਭਾਵਾਂ ਦਾ ਵਿਸ਼ਾ ਹੈ ਜੇਕਰ ਵਿੱਦਿਅਕ ਸੈਸਨ ਸ਼ੁਰੂ ਹੋਣ ਦੇ ਸਾਰ ਬੱਚਿਆਂ ਨੂੰ ਮਿਲ ਜਾਵੇ ਤਾਂ ਉਹ ਵਿਦਿਆਰਥੀਆਂ ਨਾਲ ਇੱਕਮਿੱਕ ਹੋ ਜਾਂਦਾ ਹੈ ਇੱਕ ਦੂਜੇ ਦੇ ਪੜ੍ਹਨ ਪੜਾਉਣ ਦੇ ਵਿਵਹਾਰ ਤੋ ਜਾਣੂ ਹੋ ਜਾਂਦਾ ਹੈ।

ਜਿਸ ਦਾ ਬੱਚੇ ਦੀ ਪੜ੍ਹਾਈ ਤੇ ਬਹੁਤ ਅਸਰ ਪੈਂਦਾ ਹੈ। ਹੁਣ ਜੇਕਰ ਵਿਦਿਆਰਥੀ ਅੱਧਾ ਸਾਲ ਕਿਸੇ ਹੋਰ ਅਧਿਆਪਕ ਕੋਲੋਂ ਪੜ੍ਹਦਾ ਹੈ ਤੇ ਅੱਧਾ ਸਾਲ ਕਿਸੇ ਹੋਰ ਅਧਿਆਪਕ ਕੋਲੋਂ ਹੈ ਤਾਂ ਉਸਦਾ ਡੂੰਘਾ ਅਸਰ ਵਿਦਿਆਰਥੀ ਦੇ ਮਨੋਭਾਵਨਾਵਾਂ ਤੇ ਪੜ੍ਹਾਈ ਤੇ ਪੈਂਦਾ ਹੈ ਤੇ ਜਿਸ ਨਾਲ ਅਧਿਆਪਕ ਤੇ ਵਿਦਿਆਰਥੀ ਦੇ ਰਿਜ਼ਲਟ ਤੇ ਵੀ ਮਾੜਾ ਅਸਰ ਪੈਂਦਾ ਹੈ।

 

Media PBN Staff

Media PBN Staff

Leave a Reply

Your email address will not be published. Required fields are marked *