ਪੰਜਾਬ ਦੇ ਸਕੂਲਾਂ ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ‘ਚ ਕਈ ਛੁੱਟੀਆਂ, ਪੜ੍ਹੋ ਗਜ਼ਟਿਡ ਛੁੱਟੀਆਂ ਸਮੇਤ ਹੋਰਨਾਂ ਦੀ ਲਿਸਟ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਸਰਕਾਰੀ ਸਕੂਲਾਂ, ਕਾਲਜਾਂ ਸਮੇਤ ਦਫ਼ਤਰਾਂ ਵਿਚ ਕਈ ਛੁੱਟੀਆਂ ਹਨ। ਸਰਕਾਰੀ ਕੈਲੰਡਰ ਅਨੁਸਾਰ ਬੇਸ਼ੱਕ ਇਸ ਮਹੀਨੇ ਗਜ਼ਟਿਡ ਛੁੱਟੀਆਂ ਤਾਂ ਸਿਰਫ਼ 3 ਹੀ ਹਨ, ਜਦੋਂਕਿ ਰਾਖਵੀਆਂ ਛੁੱਟੀਆਂ ਦੀ ਲਿਸਟ ਵਿੱਚ 6 ਛੁੱਟੀਆਂ ਸ਼ਾਮਲ ਹਨ, ਹਾਲਾਂਕਿ, “ਸ਼ਨੀਵਾਰ ਅਤੇ ਐਤਵਾਰ” ਦੀਆਂ ਕੁੱਲ 9 ਛੁੱਟੀਆਂ ਹਨ।
ਸਰਕਾਰੀ ਕੈਲੰਡਰ ਮੁਤਾਬਿਕ 1 ਨਵੰਬਰ 2024 ਨੂੰ ਵਿਸ਼ਵਕਰਮਾ ਦਿਵਸ, 15 ਨਵੰਬਰ 2024 ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, 16 ਨਵੰਬਰ 2024 ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ।
ਇਸ ਤੋਂ ਇਲਾਵਾ ਰਾਖਵੀਂਆਂ ਛੁੱਟੀਆਂ ਵਿੱਚ 1 ਨਵੰਬਰ ਨੂੰ ਨਵਾਂ ਪੰਜਾਬ ਦਿਵਸ, 2 ਨਵੰਬਰ ਨੂੰ ਗੋਵਰਧਨ ਪੂਜਾ, 3 ਨਵੰਬਰ ਨੂੰ ਗੁਰੂ ਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, 7 ਨਵੰਬਰ ਨੂੰ ਛਠ ਪੂਜਾ, 12 ਨਵੰਬਰ ਨੂੰ ਸੰਤ ਨਾਮ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ।
ਸਰਕਾਰੀ ਕਰਮਚਾਰੀਆਂ ਲਈ ਸ਼ਨੀਵਾਰ/ਐਤਵਾਰ ਦੀਆਂ ਛੁੱਟੀਆਂ ਦੀਆਂ ਤਰੀਕਾਂ ਇਸ ਪ੍ਰਕਾਰ ਹਨ… 2 ਨਵੰਬਰ, 3 ਨਵੰਬਰ, 9 ਨਵੰਬਰ, 10 ਨਵੰਬਰ, 16 ਨਵੰਬਰ, 17 ਨਵੰਬਰ, 23 ਨਵੰਬਰ, 24 ਨਵੰਬਰ, 30 ਨਵੰਬਰ।