Earthquake: ਪੰਜਾਬ ਦੇ ਗੁਆਂਢੀ ਸੂਬੇ ‘ਚ ਭੂਚਾਲ ਦੇ ਜ਼ਬਰਦਸਤ ਝਟਕੇ
Earthquake: ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3 ਮਾਪੀ ਗਈ
ਪੰਜਾਬ ਨੈੱਟਵਰਕ, ਚੰਡੀਗੜ੍ਹ-
Earthquake: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਰੋਹਤਕ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਿਕ, ਭੂਚਾਲ ਦੇ ਝਟਕੇ ਅੱਜ ਸਵੇਰੇ ਕਰੀਬ 7:50 ਵਜੇ ਆਇਆ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਡੂੰਘਾਈ 7 ਕਿਲੋਮੀਟਰ ਸੀ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3 ਮਾਪੀ ਗਈ।
ਭੂਚਾਲ ਦਾ ਕੇਂਦਰ 28.75 ਅਕਸ਼ਾਂਸ਼ ਅਤੇ 76.78 ਲੰਬਕਾਰ ‘ਤੇ ਸਥਿਤ ਸੀ। ਹਾਲਾਂਕਿ ਇਨ੍ਹਾਂ ਭੂਚਾਲ ਦੇ ਝਟਕਿਆਂ ਕਾਰਨ ਕਿਸੇ ਜਾਨੀ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।
ਭੂਚਾਲ ਦੇ ਸਮੇਂ ਸਾਵਧਾਨ ਰਹਿਣਾ ਜ਼ਰੂਰੀ
ਤੁਹਾਨੂੰ ਦੱਸ ਦੇਈਏ ਕਿ ਰਿਕਟਰ ਪੈਮਾਨੇ ‘ਤੇ 3 ਦੀ ਤੀਬਰਤਾ ਵਾਲੇ ਭੂਚਾਲ ਨੂੰ ਮੁਕਾਬਲਤਨ ਹਲਕਾ ਮੰਨਿਆ ਜਾਂਦਾ ਹੈ। ਅਜਿਹੇ ਭੂਚਾਲ ਆਮ ਤੌਰ ‘ਤੇ ਬਹੁਤ ਘੱਟ ਜਾਂ ਕੋਈ ਨੁਕਸਾਨ ਨਹੀਂ ਕਰਦੇ ਹਨ।
ਹਾਲਾਂਕਿ, ਭੂਚਾਲ ਦੌਰਾਨ ਸਾਵਧਾਨੀ ਵਰਤਣਾ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।
ਹੋਰ ਵੇਰਵਿਆਂ ਦੀ ਉਡੀਕ………