ਸਿੱਖਿਆ ਵਿਭਾਗ ਵੱਲੋਂ ਇਨਕਲੂਸਿਵ ਐਜੂਕੇਸ਼ਨ ਦੇ ਅਧੀਨ ਚਲ ਰਹੇ ਜਿਲਾ ਪੱਧਰੀ ਰਿਸੋਰ ਸੈਂਟਰ ਵਿੱਚ ਅਲਿਮਕੋ ਦੇ ਤਾਲਮੇਲ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਅਸੈਸਮੈਂਟ ਕੈਂਪ ਲਗਾਇਆ
ਪਠਾਨਕੋਟ
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਮੁਫ਼ਤ ਚੈੱਕ ਅਪ ਕੈਂਪ ਅਲਿਮਕੋ ਦੇ ਤਾਲਮੇਲ ਨਾਲ ਸਿੱਖਿਆ ਵਿਭਾਗ ਦੇ ਆਈਈਡੀ ਕੰਪੋਨੈਂਟ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕਮਲਦੀਪ ਕੌਰ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਦਾਰ ਡੀਜੀ ਸਿੰਘ ਜੀ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਵਿਖੇ ਲਗਾਇਆ ਗਿਆ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਬਲਾਕਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆ ਕੇ ਆਪਣਾ ਚੈੱਕ ਅਪ ਕਰਵਾਇਆ ਅਤੇ ਉਹਨਾਂ ਦੀ ਜਰੂਰਤ ਅਨੁਸਾਰ ਇਨ੍ਹਾਂ ਬੱਚਿਆਂ ਦੇ ਲਈ ਅਸਿਸਟਿਵ ਡਿਵਾਈਸ ਰਿਕਮੈਂਡ ਕੀਤੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਰਿਕਮੈਂਡ ਕੀਤੀਆਂ ਗਈਆਂ ਟਰਾਈਸਾਈਕਲ, ਵੀਲ ਚੇਅਰ, ਸੀਪੀ ਚੇਅਰ, ਹੀਅਰਿੰਗ ਏਡਸ, ਬਲਾਇੰਡ ਬੱਚਿਆਂ ਦੇ ਲਈ ਮੋਬਾਈਲ ਫੋਨ ਅਤੇ ਸਮਾਰਟਕਿਟ ਤੋਂ ਇਲਾਵਾ ਇੰਟਲੈਕਚੁਅਲ ਡਿਸੇਬਲ ਬੱਚਿਆਂ ਦੇ ਲਈ ਕਿੱਟ ਅਤੇ ਉਨ੍ਹਾਂ ਦੀ ਜਰੂਰਤ ਅਨੁਸਾਰ ਹੋਰ ਅਸਿਸਟਿਡਵਾਈਸ ਆਣ ਵਾਲੇ ਸਮੇਂ ਵਿੱਚ ਡਿਸਟਰੀਬਿਊਸ਼ਨ ਕੈਂਪ ਲਗਾ ਕੇ ਦਿੱਤੀਆਂ ਜਾਣਗੀਆਂ।
ਅਲਿਮਕੋ ਦੇ ਤਾਲਮੇਲ ਨਾਲ ਲਗਾਏ ਗਏ ਇਸ ਕੈਂਪ ਵਿੱਚ ਅਲਿਮਕੋ ਦੀ ਪੂਰੀ ਟੀਮ ਅਤੇ ਆਈਈਡੀ ਕੰਪੋਨੈਂਟ ਵਿੱਚ ਕੰਮ ਕਰਦੇ ਡਾਕਟਰ ਮਨਦੀਪ ਸ਼ਰਮਾ, ਰਾਕੇਸ਼ ਕੁਮਾਰ , ਸਵਿਤਾ, ਰਿਤੂ ਸ਼ਰਮਾ, ਸੁਨੀਤਾ, ਡਾਕਟਰ ਰਵੀ,ਰੂਮਾਨੀ ਠਾਕੁਰ, ਰਾਜੁ ਬਾਲਾ, ਨੇ ਭਾਗ ਲਿਆ। ਇਸ ਕੈਂਪ ਦਾ ਸੰਚਾਲਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਕੁਲਦੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਹੋਇਆ।
ਕੈਂਪ ਦੌਰਾਨ ਅਲਿਮਕੋ ਤੋਂ ਡਾਕਟਰ ਸੂਰਯਾ, ਰਜਰਾਘਵ, ਅਕਾਸ਼, ਅਤੇ ਰਾਹੁਲ ਨੇ ਪੂਰਾ ਸਹਿਯੋਗ ਦਿੱਤਾ ਅਤੇ ਬੱਚਿਆਂ ਦਾ ਸਹੀ ਤਰੀਕੇ ਨਾਲ ਚੈੱਕ ਅਪ ਕਰਕੇ ਉਹਨਾਂ ਨੂੰ ਲੋੜੀਂਦੇ ਡਿਵਾਈਸਸ ਰਿਕਮੈਂਡ ਕੀਤੇ। ਇਸ ਕੈਂਪ ਵਿੱਚ ਕੁਲ 115 ਬੱਚਿਆ ਨੂੰ ਸਮਾਨ ਰੇਕਮੰਡ ਹੋਇਆ।

