ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਨਾਲ ਹੋਈ ਮੀਟਿੰਗ

All Latest NewsNews FlashPunjab News

 

Punjab News- 

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਮੈਡਮ ਸ਼ੀਨਾ ਅਗਰਵਾਲ ਦੇ ਨਾਲ ਹੋਈ।

ਇਸ ਮੀਟਿੰਗ ਵਿੱਚ ਕਈ ਮੰਗਾ ਤੇ ਗਲਬਾਤ ਕੀਤੀ ਗਈ। ਸੂਬਾ ਪ੍ਰਧਾਨ ਵੱਲੋਂ ਇਹ ਰੋਸ ਪ੍ਰਗਟ ਕੀਤਾ ਗਿਆ ਕਿ, ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਮੀਟਿੰਗ ਦਾ ਕੋਈ ਵੀ ਸਮਾਂ ਨਹੀਂ ਦਿੱਤਾ ਗਿਆ।

ਮੀਟਿੰਗ ਵਿੱਚ ਇਨਾ ਮੰਗਾਂ ‘ਤੇ ਗੱਲਬਾਤ ਕੀਤੀ ਗਈ। ਆਂਗਨਵਾੜੀ ਵਰਕਰਾਂ ਨੂੰ ਮੋਬਾਇਲ ਫੋਨ ਵਿਭਾਗ ਵੱਲੋਂ ਜਲਦ ਤੋਂ ਜਲਦ ਮੁਹਈਆ ਕਰਵਾਏ ਜਾਣ, ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਪ੍ਰਾਈਮਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਸੁਪਰਵਾਈਜ਼ਰ ਦੀ ਭਰਤੀ ਦੌਰਾਨ ਵਿਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਇਕ ਮਹੀਨੇ ਦੀ ਐਮਰਜੰਸੀ ਛੁੱਟੀ ਦਾ ਪ੍ਰਬੰਧ ਕੀਤਾ ਜਾਵੇ। ਲਾਭਪਾਤਰੀਆਂ ਨੂੰ ਮਿਲਣ ਵਾਲੀ ਐਸਐਨਪੀ ਦੇ ਵਿੱਚ ਸਮੇਂ ਸਮੇਂ ਦੇ ਉੱਤੇ ਬਦਲਾਅ ਕੀਤਾ ਜਾਵੇ।

ਆਂਗਣਵਾੜੀ ਸੈਂਟਰ ਵਿੱਚ ਲੋੜੀਦਾ ਫਰਨੀਚਰ, ਖਿਡੋਣੇ, ਈਸੀਸੀ ਸਿਲੇਬਸ, ਪ੍ਰੀ ਪ੍ਰਾਇਮਰੀ ਕਿਟ ਜਲਦ ਤੋ ਜਲਦ ਦਿੱਤੀ ਜਾਵੇ,
ਆਂਗਨਵਾੜੀ ਸੈਂਟਰਾਂ ਦੇ ਵਿੱਚ ਬੱਚਿਆਂ ਲਈ ਐਲਸੀਡੀ ਦਾ ਪ੍ਰਬੰਧ ਕੀਤਾ ਜਾਵੇ। ਕੇਂਦਰ ਸਰਕਾਰ ਵੱਲੋਂ ਮਿਲਣ ਵਾਲਾ ਮਾਨ ਭੱਤਾ ਅਤੇ ਪੰਜਾਬ ਸਰਕਾਰ ਦਾ ਮਾਣ ਭੱਤਾ ਵਰਕਰਾਂ ਨੂੰ ਦੋਨੋਂ ਇੱਕੋ ਹੀ ਸਮੇਂ ਤੇ ਦਿੱਤੇ ਜਾਣ। ਵਰਕਰਾਂ ਦਾ ਰੁਕਿਆ ਹੋਇਆ ਕੇਂਦਰ ਦਾ ਮਾਨ ਭੱਤਾ ਅਤੇ ਸੈਂਟਰਾਂ ਦਾ ਕਿਰਾਇਆ ਜਲਦ ਤੋਂ ਜਲਦ ਰਿਲੀਜ਼ ਕੀਤਾ ਜਾਵੇ।

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਬਦਲੀ ਵੀ ਪਹਿਲ ਦੇ ਅਧਾਰ ਤੇ ਕੀਤੀ ਜਾਵੇ ਤੇ ਨਵੀਂ ਭਰਤੀ ਦੇ ਵਿੱਚ ਬਦਲੀ ਨੂੰ ਪਹਿਲ ਦਿੱਤੀ ਜਾਵੇ। ਚੋਣਾਂ ਦੌਰਾਨ ਮਾਨ ਸਰਕਾਰ ਦੁਆਰਾ ਆਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ-ਭੱਤਾ ਦੁਗਣਾ ਕਰਨ ਦਾ ਵਾਅਦਾ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।

ਜਦੋਂ ਤੱਕ ਵਿਭਾਗ ਵਰਕਰਾਂ ਨੂੰ ਫੋਨ ਮੁਹਈਆ ਨਹੀਂ ਕਰਵਾਉਂਦਾ ਉਦੋਂ ਤੱਕ ਐਪ ਆਰ ਐਸ ਕਰਨ ਦਾ ਦਬਾਅ ਵਰਕਰਾਂ ਤੇ ਨਾ ਪਾਇਆ ਜਾਵੇ। ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਇਸ ਮੀਟਿੰਗ ਵਿੱਚ ਜਨਰਲ ਸਕੱਤਰ ਹਰਪ੍ਰੀਤ ਕੌਰ, ਮਧੂ ਕੁਮਾਰੀ ਅਤੇ ਸਤਵਿੰਦਰ ਕੌਰ ਨੇ ਵੀ ਭਾਗ ਲਿਆ।

 

Media PBN Staff

Media PBN Staff

Leave a Reply

Your email address will not be published. Required fields are marked *