ਸੀਪੀਆਈ ਦੇ 25ਵੇਂ ਮਹਾਂ ਸੰਮੇਲਨ ‘ਚ ਹਜ਼ਾਰਾਂ ਦੀ ਗਿਣਤੀ ‘ਚ ਬਨੇਗਾ ਟੀ-ਸ਼ਰਟ ਪਾ ਕੇ ਨੌਜਵਾਨ ਪੁੱਜਣਗੇ: ਗੋਲਡਨ, ਢੰਡੀਆਂ
ਸੀਪੀਆਈ ਦੇ 25ਵੇਂ ਮਹਾਂ ਸੰਮੇਲਨ ਦੀ ਕਾਮਯਾਬੀ ਲਈ ਬਲਾਕ ਫਾਜ਼ਿਲਕਾ ਦੀ ਜਰਨਲ ਬਾਡੀ ਮੀਟਿੰਗ ਹੋਈ ਸੰਪੰਨ
ਫ਼ਾਜ਼ਿਲਕਾ ( ਪਰਮਜੀਤ ਢਾਬਾਂ)
ਚੰਡੀਗੜ੍ਹ ਵਿਖੇ ਭਾਰਤੀ ਕਮਿਊਨਿਸਟ ਪਾਰਟੀ( ਸੀਪੀਆਈ) ਦੇ ਹੋ ਰਹੇ 25ਵੇਂ ਮਹਾਂ ਸੰਮੇਲਨ ਦੀ ਕਾਮਯਾਬੀ ਲਈ ਸਥਾਨਕ ਕਾਮਰੇਡ ਵਧਾਵਾ ਰਾਮ ਭਵਨ ਵਿਖੇ ਬਲਾਕ ਫਾਜ਼ਿਲਕਾ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਸੀਪੀਆਈ ਦੇ ਬਲਾਕ ਸੰਮਤੀ ਮੈਂਬਰ ਅਤੇ ਜ਼ਿਲ੍ਹਾ ਕੌਂਸਲ ਮੈਂਬਰ ਸ਼ੁਬੇਗ ਝੰਗੜਭੈਣੀ ਨੇ ਕੀਤੀ। ਇਸ ਮੀਟਿੰਗ ‘ਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ ਪਹੁੰਚੇ।
ਦੋਨਾਂ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 25ਵੇਂ ਮਹਾਂ ਸੰਮੇਲਨ ਵਿੱਚ ਦੇਸ਼ ਅਤੇ ਵਿਦੇਸ਼ਾਂ ਵਿੱਚੋਂ ਇੱਕ ਹਜ਼ਾਰ ਦੀ ਗਿਣਤੀ ਵਿੱਚ ਡੈਲੀਗੇਟ ਪਹੁੰਚ ਰਹੇ ਹਨ । 21 ਸਤੰਬਰ ਨੂੰ ਪਹਿਲੇ ਦਿਨ ਵਿਸ਼ਾਲ ਰੈਲੀ ਕੀਤੀ ਜਾਵੇਗੀ ਅਤੇ ਅਤੇ 21 ਤੋਂ 25 ਸਤੰਬਰ ਤੱਕ ਪਾਰਟੀ ਦਾ ਮਹਾਂ ਸੰਮੇਲਨ ਚੱਲੇਗਾ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਫੈਲੀ ਬੇਰੁਜ਼ਗਾਰੀ ਦੇ ਹੱਲ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਦੇਸ਼ ਦੇ ਬੇਰੁਜ਼ਗਾਰੀ ਦੇ ਹੱਲ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਨੂੰ ਪਾਸ ਕਰਵਾਉਣ ਲਈ ਚਰਚਾ ਹੋਵੇਗੀ ।
ਇਸ ਮਹਾਂ ਸੰਮੇਲਨ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਇਕ ਹਾਜ਼ਰ ਦੀ ਗਿਣਤੀ ਵਿੱਚ ਬਨੇਗਾ ਟੀ-ਸ਼ਰਟ ਪਾ ਕੇ ਨੌਜਵਾਨ ਪਹੁੰਚਣਗੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਕਾਮਰੇਡ ਭਜਨ ਲਾਲ ਫਾਜ਼ਿਲਕਾ, ਕਾਮਰੇਡ ਗੁਰਦਿਆਲ ਢਾਬਾਂ, ਕਾਮਰੇਡ ਕੁਲਦੀਪ ਬਖੂ ਸ਼ਾਹ, ਕਾਮਰੇਡ ਰਾਜਵਿੰਦਰ ਨਿਉਲਾ, ਕਾਮਰੇਡ ਹਰਜੀਤ ਮੰਡੀ ਹਜ਼ੂਰ, ਵਿਦਿਆਰਥੀ ਆਗੂ ਪਰਵੀਨ ਹਸਤਾ ਕਲਾਂ ਅਤੇ ਕੀਰਤੀ ਫ਼ਾਜ਼ਿਲਕਾ ਨੇ ਵੀ ਸੰਬੋਧਨ ਕੀਤਾ।

