ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਲਗਾਤਾਰ ਪਿੰਡ ਪੱਧਰ ‘ਤੇ ਮੀਟਿੰਗਾਂ ਦਾ ਦੌਰ ਜ਼ਾਰੀ
ਕਾਂਗਰਸ ਪਾਰਟੀ ਦੇ ਏਜੰਡ ਅਨੁਸਾਰ ਪਿੰਡ ਪੱਧਰ ਤੇ ਬੂਥ ਕਮੇਟੀਆਂ ਤੋਂ ਲੈ ਬਲਾਕ ਪੱਧਰੀ ਕਮੇਟੀਆਂ ਬਣਾਉਣ ਦੀ ਕੀਤੀ ਅਪੀਲ
ਗੁਰੂ ਹਰਸਹਾਏ
ਆਉਣ ਵਾਲੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਹਲਕਾ ਗੁਰੂ ਹਰਸਹਾਏ ਦੇ ਵੱਖ-ਵੱਖ ਪਿੰਡਾਂ ਵਿੱਚ ਹਲਕਾ ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਂਵਲਾ ਵੱਲੋਂ ਵੀ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਗੁਰੂ ਹਰਸਹਾਏ ਬਲਾਕ ਦੇ ਵਰਕਰਾਂ ਨਾਲ ਵਰਕਰ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ।
ਪਿੰਡਾਂ ਦੇ ਵਰਕਰਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਪਾਰਟੀ ਦੇ ਏਜੰਡੇ ਅਨੁਸਾਰ ਪਿੰਡ ਪੱਧਰ ਤੇ ਬੂਥ ਕਮੇਟੀਆਂ, ਮੰਡਲ ਕਮੇਟੀਆਂ ਅਤੇ ਬਲਾਕ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਅੱਜ ਹਲਕੇ ਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਵੱਖ-ਵੱਖ ਜੋਨਾਂ ਅਧੀਨ ਪੈਂਦੇ ਪਿੰਡਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ।
ਅੱਜ ਪਹਿਲੀ ਮੀਟਿੰਗ ਪਿੰਡ ਕੋਹਰ ਸਿੰਘ ਵਾਲਾ ਜੋਨ ਵਿਚ ਪੈਂਦੇ ਪਿੰਡਾ ਦੀ ਕੀਤੀ ਦੂਜੀ ਮੀਟਿੰਗ ਪਿੰਡ ਮਹਿਮਾ ਜੋਨ ਵਿੱਚ ਤੇ ਤੀਜੀ ਮੀਟਿੰਗ ਬਸਤੀ ਜੁਆਏ ਸਿੰਘ ਵਾਲਾ ਜੋਨ ਦੇ ਪੈਦੇ ਪਿੰਡਾ ਵਿੱਚ ਵੱਖ-ਵੱਖ ਪਿੰਡਾਂ ਦੀਆਂ ਨੁੱਕੜ ਮੀਟਿੰਗਾਂ ਕਰਦਿਆਂ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਕੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ, ਵਰਕਰਾਂ ਵੱਲੋਂ ਕਾਂਗਰਸ ਪਾਰਟੀ ਦੇ ਏਜੰਡੇ ਤੇ ਡਟ ਕੇ ਪਹਿਰਾ ਦੇਣ ਅਤੇ ਵੱਡੀ ਜਿੱਤ ਪਾਰਟੀ ਦੀ ਝੋਲੀ ਪਾਉਣ ਦਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੂੰ ਭਰੋਸਾ ਦਿਵਾਇਆ। ਸਾਬਕਾ ਵਿਧਾਇਕ ਦੀ ਲੋਕਪ੍ਰਿਅਤਾ ਆਮ ਲੋਕਾਂ ਵਿੱਚ ਲਗਾਤਾਰ ਵਧ ਰਹੀ ਹੈ। ਵੱਖ ਵੱਖ ਪਿੰਡਾਂ ਤੋਂ ਆਏ ਵਰਕਰਾਂ ਵੱਲੋਂ ਮੀਟਿੰਗ ਦੌਰਾਨ ਉਨ੍ਹਾਂ ਚੰਗੇ ਇਮਾਨਦਾਰ ਅਤੇ ਮਿਹਨਤੀ ਆਗੂਆਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਟਿਕਟਾਂ ਦੇਣ ਦੀ ਗੱਲ ਤੇ ਜ਼ੋਰ ਦਿੱਤਾ।
ਇਸ ਮੌਕੇ ਬਲਾਕ ਪ੍ਰਧਾਨ ਅਮਰੀਕ ਸਿੰਘ ,ਭੀਮ ਕੰਬੋਜ,ਕਰਤਾਰ ਸਿੰਘ ਬੂਰ ਵਾਲਾ ਸਰਪੰਚ ਸੰਦੀਪ ਸਿੰਘ ਮਾਹਮੂ ਜੋਈਆਂ,ਭਿੰਦਰ ਗੈਰੀ,ਸਰਵਣ ਸਿੰਘ ਮਿਸ਼ਰੀ ਵਾਲਾ ਗੁਰਪੀਤ ਅਵਾਨ, ਰਸ਼ਪਾਲ ਮਹਿਮਾ,ਹੈਪੀ ਮਿਰਜ਼ਾ ਰਣਧੀਰ ਸਿੰਘ,ਗੁਰਲਾਲ ਸਿੰਘ ਗਗਨ ਬੰਨਾ ਵਾਲਾ,ਗੁਰਲਾਲ ਲਾਲੀ, ਅਮ੍ਰਿਤਪਾਲ ਸਿੰਘ ਪੀ.ਏ,ਅਮਰ ਕੰਬੋਜ ਪੀ ਏ, ਨਿਸ਼ੂ ਦਹੂਜ ਉ.ਐੱਸ.ਡੀ,ਸਚਿਨ ਆਵਲਾ,ਜੋਨੀ ਆਵਲਾ,ਅਸ਼ੋਕ ਕੰਬੋਜ, ਰਿੰਕੂ ਸੋਢੀ, ਮਨਦੀਪ ਮੰਨੀ ਉਨ੍ਹਾਂ ਨਾਲ ਵੱਖ ਵੱਖ ਪਿੰਡਾਂ ਤੋਂ ਮੌਜੂਦਾ ਅਤੇ ਸਾਬਕਾ ਸਰਪੰਚ-ਪੰਚ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕਾਂਗਰਸ ਪਾਰਟੀ ਦੇ ਦਰਜ਼ਾ ਬਦਰਜ਼ਾ ਅਹੁਦੇਦਾਰ ਅਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।

