ਬਦਲਾਅ ਦਾ ਬਦਲਾ! ਸਿੱਖਿਆ ਵਿਭਾਗ ਨੇ ਪਿਛਲੇ ਸਾਢੇ 3 ਸਾਲਾਂ ‘ਚ ਇੱਕ ਵੀ ਸਕੂਲ ਲੈਕਚਰਾਰ ਦੀ ਨਹੀਂ ਕੀਤੀ ਭਰਤੀ
Education News: ਲੰਘ ਰਹੀਆਂ ਉਮਰਾਂ ਕਾਰਨ ਬੇਰੁਜ਼ਗਾਰ ਇਕ ਵੱਡੇ ਪੱਧਰ ‘ਤੇ ਅਧਿਆਪਕ ਦਿਵਸ ਮੌਕੇ ਕਰਨਗੇ ਮੁੱਖ ਮੰਤਰੀ ਦਾ ਵਿਰੋਧ
ਚੰਡੀਗੜ੍ਹ
ਬੇਰੁਜਗਾਰ ਲੈਕਚਰਾਰ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਲਈ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਕਰ ਰਹੀ ਹੈਂ ਤਾਂ ਜੋ ਪੰਜਾਬ ਦੇ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹਰ ਵਿਸ਼ੇ ਦੇ ਲੈਕਚਰਾਰ ਮਿਲ ਸਕਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਨਿਰਵਿਘਨ ਜਾਰੀ ਰਹੇ।
ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਦੀ ਮੰਗ ਨੂੰ ਲੈ ਕੇ ਬੇਰੁਜਗਾਰ ਲੈਕਚਰਾਰ ਯੂਨੀਅਨ ਦੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਹੋਈਆਂ ਮੀਟਿੰਗਾਂ ਚ ਬੇਰੁਜਗਾਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ।
ਬੇਰੁਜਗਾਰ ਲੈਕਚਰਾਰ ਵੱਲੋਂ 5 ਸਤੰਬਰ ਨੂੰ ਕਾਲੇ ਝੰਡੇ ਹੱਥ ‘ਚ ਫੜ ਕੇ ਕਰਨਗੇ ਰੋਸ ਜ਼ਾਹਰ- ਹਰਦੀਪ ਕੌਰ/ਗਗਨਦੀਪ ਕੌਰ
ਬੇਰੁਜਗਾਰ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਕੌਰ ਤੇ ਸੂਬਾ ਮੀਤ ਪ੍ਰਧਾਨ ਗਗਨਦੀਪ ਕੌਰ ਨੇ ਕਿਹਾ ਕੇ ਜੇਕਰ ਜਲਦੀ ਸਕੂਲ ਲੈਕਚਰਾਰ ਦੀਆਂ ਅਸਾਮੀਆਂ ਦਾ ਇਸਤਿਹਾਰ ਸਮਾਜਿਕ ਸਿੱਖਿਆ ਵਿਸ਼ੇ ਨੂੰ ਸਾਮਿਲ ਕਰਕੇ ਨਾ ਦਿੱਤਾ ਤਾਂ… ਸਮੂਹ ਬੇਰੁਜਗਾਰ ਲੈਕਚਰਾਰ ਵੱਲੋਂ 5 ਸਤੰਬਰ ਨੂੰ ਲਹਿਰਗਾਗਾ (ਸੰਗਰੂਰ) ਵਿਖੇ ਪੰਜਾਬ ਸਰਕਾਰ ਦਾ ਕਾਲੇ ਝੰਡੇ ਹੱਥ ਵਿਚ ਫੜ ਕੇ ਤੇ ਕਾਲੀਆ ਪੱਟੀਆਂ ਮੱਥੇ ਬੰਨ੍ਹ ਕੇ ਸਰਕਾਰ ਖਿਲਾਫ਼ ਰੋਸ ਜ਼ਾਹਰ ਕੀਤਾ ਜਾਵੇਗਾ, ਸਰਕਾਰ ਨੂੰ ਇਕ ਵੱਡੇ ਪੱਧਰ ਤੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

