ਵੱਡੀ ਖ਼ਬਰ: ਕੰਪਿਊਟਰ ਅਧਿਆਪਕਾਂ ‘ਤੇ ਤਰਨਤਾਰਨ ‘ਚ ਪੁਲਿਸ ਵੱਲੋਂ ਭਾਰੀ ਲਾਠੀਚਾਰਜ, ਲੇਡੀ ਟੀਚਰਾਂ ਦੀ ਬੁਰੀ ਤਰ੍ਹਾਂ ਨਾਲ ਖਿੱਚ-ਧੂਹ

All Latest NewsNews FlashPunjab News

 

ਆਪ ਸਰਕਾਰ ਦੇ ਇਸ਼ਾਰੇ ਤੇ ਤਰਨਤਾਰਨ ਪ੍ਰਸ਼ਾਸਨ ਵਲੋਂ ਕੰਪਿਊਟਰ ਅਧਿਆਪਕਾਂ ਨਾਲ ਖਿੱਚ ਧੂਹ ਅਤੇ ਧੱਕਾ ਮੁੱਕੀ, ਬਿਨਾਂ ਲੇਡੀਜ਼ ਪੁਲਿਸ ਤੋਂ ਫੀਮੇਲ ਅਧਿਆਪਕਾਂ ਦੀ ਕੀਤੀ ਗਈ ਖਿੱਚ ਧੂਹ”

ਤਰਨਤਾਰਨ

ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਕੰਪਿਊਟਰ ਅਧਿਆਪਕਾਂ ਵੱਲੋਂ ਝਬਾਲ ਤੋਂ ਲੈ ਕੇ ਤਰਨਤਾਰਨ ਸ਼ਹਿਰ ਤੱਕ ਵੱਖ ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਇੱਕ ਵੱਡੇ ਜਨ ਸਮੂਹ ਦੇ ਰੂਪ ਵਿੱਚ ਵੱਖ ਵੱਖ ਵਹੀਕਲਾਂ ਤੇ ਝੰਡਾ ਮਾਰਚ ਰੋਸ਼ ਰੈਲੀ ਕੀਤੀ ਗਈ।

ਜਿਸ ਦੌਰਾਨ ਲੋਕਾਂ ਨੂੰ ਕੰਪਿਊਟਰ ਅਧਿਆਪਕਾਂ ਨਾਲ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਜਾਗਰੂਕ ਕੀਤਾ ਗਿਆ ਅਤੇ ਕੰਪਿਊਟਰ ਅਧਿਆਪਕਾਂ ਨਾਲ ਹੋ ਰਹੀ ਮਤਰੇਈ ਮਾਂ ਵਾਲੇ ਸਲੂਕ ਬਾਰੇ ਪੈਂਫਲਿਟ ਵੀ ਵੰਡੇ ਗਏ। ਸਪੀਕਰਾਂ ਰਾਹੀਂ ਲੋਕਾਂ ਨੂੰ ਜ਼ਿਮਣੀ ਚੋਣ ਵਿੱਚ “ਆਪ ਪਾਰਟੀ ਦੇ ਉਮੀਦਵਾਰ” ਨੂੰ ਸੋਚ ਸਮਝ ਕੇ ਵੋਟ ਪਾਉਣ ਦੇ ਲਈ ਕਿਹਾ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ, ਕਿਸਾਨ ਵਿਰੋਧੀ ਅਤੇ ਲੋਕ ਮਾਰੂ ਨੀਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਖੀਰ ਵਿੱਚ ਝਬਾਲ ਚੌਂਕ ਤੋਂ ਲੈਕੇ ਆਪ ਪਾਰਟੀ ਦੇ ਤਰਨ ਤਾਰਨ ਚੋਣ ਦਫਤਰ ਤੱਕ ਪੈਦਲ ਮਾਰਚ ਕੀਤਾ ਗਿਆ ਅਤੇ ਜ਼ਬਰਦਸਤ ਨਾਅਰੇਬਾਜੀ ਕੀਤੀ ਗਈ।

ਮੌਕੇ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਨਾਰੇਬਾਜੀ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਖਦੇੜਨ ਲਈ 100 ਤੋਂ ਵੱਧ ਪੈਰਾ ਮਿਲਟਰੀ ਫੋਰਸ ਦੀ ਵਰਤੋਂ ਕਰਦੇ ਹੋਏ ਕੰਪਿਊਟਰ ਅਧਿਆਪਕ ਨਾਲ ਧੱਕਾ ਮੁੱਕੀ, ਖਿੱਚ ਧੂਹ ਅਤੇ ਲਾਠੀ ਚਾਰਜ ਕੀਤਾ ਗਿਆ ਜਿਸ ਦੌਰਾਨ ਬਿਨਾਂ ਲੇਡੀਜ ਪੁਲਿਸ ਫੋਰਸ ਦੇ ਮਹਿਲਾ ਕੰਪਿਊਟਰ ਅਧਿਆਪਕਾਂ ਨਾਲ ਵੀ ਧੁੱਕਾ ਮੁਕੀ ਅਤੇ ਖਿੱਚ ਧੂਹ ਕੀਤੀ ਗਈ। ਕੰਪਿਊਟਰ ਅਧਿਆਪਕਾਂ ਵਲੋਂ ਆਪ ਦੇ ਚੋਣ ਦਫਤਰ ਸਾਹਮਣੇ ਪੰਜਾਬ ਸਰਕਾਰ ਦੀ “ਲਾਰਿਆਂ ਦੀ ਪੰਡ” ਵੀ ਫੂਕੀ ਗਈ।

ਉਪਰੰਤ ਜਦੋਂ ਕੰਪਿਊਟਰ ਅਧਿਆਪਕਾਂ ਨੇ ਸ਼ਾਂਤਮਈ ਢੰਗ ਨਾਲ “ਆਪ” ਪਾਰਟੀ ਦੇ ਚੋਣ ਦਫਤਰ ਸਾਹਮਣੇ ਸੜਕ ਤੇ ਬੈਠ ਕੇ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸਨ ਨੇ ਕੁਝ ਕੰਪਿਊਟਰ ਅਧਿਆਪਕਾਂ ਨੂੰ ਜਬਰਦਸਤੀ ਗਿਰਫਤਾਰ ਕਰਕੇ ਪੁਲਿਸ ਦੀਆਂ ਗੱਡੀਆਂ ਵਿੱਚ ਪਾ ਲਿਆ ਅਤੇ ਬਾਕੀ ਅਧਿਆਪਕਾਂ ਨੂੰ ਵਾਪਸ ਝਬਾਲ ਚੌਂਕ ਤੱਕ ਧੱਕੇ ਮਾਰ ਮਾਰ ਕੇ ਸ਼ਹਿਰ ਤੋਂ ਬਾਹਰ ਕਰਕੇ “ਲੋਕ ਆਵਾਜ਼” ਨੂੰ ਦਬਾਉਣ ਦੀ ਸ਼ਰਮਨਾਕ ਕੋਸ਼ਿਸ਼ ਕੀਤੀ। ਇਸ ਦਾ ਰੋਸ ਜਾਹਰ ਕਰਦਿਆਂ ਕੰਪਿਊਟਰ ਅਧਿਆਪਕਾਂ ਨੇ ਕੀਤੀ ਗਈ ਇਸ ਗੈਰਮਨੁੱਖੀ ਦਾ ਕਾਰਵਾਈ ਦਾ ਆਪ ਦੇ ਐਮ. ਐਲ. ਏ਼ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ਅੱਗੇ ਵੀ ਜ਼ੋਰਦਾਰ ਰੋਸ਼ ਜ਼ਾਹਿਰ ਕੀਤਾ।

ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ 26 ਅਕਤੂਬਰ ਤੋਂ ਆਪ ਸਰਕਾਰ ਦੇ ਐਮ.ਐਲ.ਏ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਘਰ ਦੇ ਸਾਹਮਣੇ ਸ਼ਾਂਤਮਈ ਢੰਗ ਸੜਕ ਦੇ ਇੱਕ ਕਿਨਾਰੇ ਤੇ ਧਰਨਾ ਲਗਾਈ ਬੈਠੇ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ ਦਿਨੀ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਜ਼ਬਰੀ ਪੁੱਟ ਦਿੱਤਾ ਗਿਆ ਅਤੇ ਉੱਥੇ ਮੌਜੂਦ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਗਾਂਧੀ ਪਾਰਕ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ ਸੀ।

ਇਨਾਂ ਹੀ ਨਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਦਿਨ ਵੀ ਦੋ ਘੰਟੇ ਤੱਕ ਇਹਨਾਂ ਅਧਿਆਪਕਾਂ ਦੇ ਨਾਲ ਖਿੱਚ ਧੂਹ, ਧੱਕਾ ਮੁੱਕੀ ਕੀਤੀ ਗਈ, ਧੱਕਾ ਮੁੱਕੀ ਅਤੇ ਲਾਠੀ ਚਾਰਜ ਕੀਤਾ ਗਿਆ ਸੀ। ਪ੍ਰਦਰਸ਼ਨ ਕਰ ਰਹੇ ਕੰਪਿਊਟਰ ਅਧਿਆਪਕ ਨਾਲ ਅੱਤਵਾਦੀ ਵਾਲਾ ਸਲੂਕ ਕਰ ਰਹੀ ਸੀ।

ਅੱਜ ਤਰਨ ਤਾਰਨ ਪ੍ਰਸ਼ਾਸਨ ਵੱਲੋਂ ਫਿਰ ਤੋਂ ਅਜਿਹਾ ਸ਼ਰਮਨਾਕ ਕਾਰਾ ਕਰਕੇ ਪੰਜਾਬ ਸਰਕਾਰ ਨੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।

ਜਿਸਦਾ ਸਮੂਹ ਅਧਿਆਪਕ ਵਰਗ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਅਤੇ ਸਰਕਾਰ ਦੀ ਹਰ ਜਗ੍ਹਾ ਕਿਰਕਰੀ ਹੋ ਰਹੀ ਹੈ। ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਇਸ ਮੁੱਦੇ ਤੇ ਘੇਰਿਆ ਜਾ ਰਿਹਾ ਹੈ।

ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ ਹੱਕ ਜਲਦ ਤੋਂ ਜਲਦ ਬਹਾਲ ਨਹੀਂ ਕੀਤੇ ਗਏ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ 109 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ ਰਾਹਤ ਦੇ ਕੇ ਉਹਨਾਂ ਨਾਲ ਇਨਸਾਫ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਅਧਿਆਪਕ ਪੰਜਾਬ ਸਰਕਾਰ ਵੱਖ ਵੱਖ ਨੁਮਾਇੰਦਿਆਂ ਨੂੰ ਜਗ੍ਹਾ ਜਗ੍ਹਾ ਤੇ ਘੇਰਨਗੇ ਅਤੇ ਉਹਨਾਂ ਦਾ ਪੁਰਜ਼ੋਰ ਵਿਰੋਧ ਕਰਨਗੇ। ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਜਿਸਦੀ ਪੂਰਨ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Media PBN Staff

Media PBN Staff