Teachers Transfers News: ਅਧਿਆਪਕਾਂ ਦੀਆਂ ‘ਬਦਲੀਆਂ ਦਾ ਬਦਲਾਅ’ ਬੱਦਲਾਂ ‘ਚ ਲੁਕਿਆ! ਵਿਭਾਗੀ ਅਧਿਕਾਰੀ ਚੁੱਪ ਕਿਉਂ?
Teachers Transfers News: ਸਿੱਖਿਆ ਵਿਭਾਗ ਦੀ ਵੈੱਬਸਾਈਟ ਅਧਿਆਪਕਾਂ ਦਾ ਬੋਝ ਨਾ ਝੱਲ ਸਕੀ…!
Teachers Transfers News: ਅਧਿਕਾਰੀਆਂ ਦਾ ਦਾਅਵਾ, ਬਦਲੀਆਂ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਆਨਲਾਈਨ ਹੋਣ ਕਾਰਨ ਸਾਰੇ ਅਧਿਆਪਕਾਂ ਨੂੰ ਨਿਆਂ ਮਿਲੇਗਾ
Teachers Transfers News: ਬਦਲਾਅ ਆਲੀ ਸਰਕਾਰ ਨੇ ਭਾਵੇਂ ਹੀ ਅਧਿਆਪਕਾਂ ਕੋਲੋਂ ਪੜ੍ਹਾਉਣ ਤੋਂ ਸਿਵਾਏ ਨਾ ਹੋਰ ਕੋਈ ਕੰਮ ਲੈਣ ਦੀ ਸਹੁੰ ਖ਼ਾਦੀ ਸੀ, ਪਰ ਤਿੰਨ ਸਾਲਾਂ ਵਿੱਚ ਇਸੇ ਬਦਲਾਅ ਆਲੀ ਸਰਕਾਰ ਨੇ ਅਧਿਆਪਕਾਂ ਨੂੰ ਅਜਿਹਾ ਪੜ੍ਹਨੇ ਪਾਇਆ ਕਿ, ਅਧਿਆਪਕ ਪੜ੍ਹਾਉਣ ਤੋਂ ਜਿਆਦਾ ਹੋਰ ਹੀ ਕਈ ਪ੍ਰੋਜੈਕਟਾਂ ਵਿੱਚ ਉਲਝੇ ਪਏ ਨੇ।
ਤਾਜ਼ਾ ਰੱਫੜ ਅਧਿਆਪਕਾਂ ਦੀਆਂ ਬਦਲੀਆਂ ਦਾ ਪਿਆ ਹੋਇਆ ਹੈ। ਬੇਸ਼ੱਕ ਅਧਿਆਪਕਾਂ ਦੀਆਂ ਬਦਲੀਆਂ ਦੇ ਭੰਬਲਭੂਸੇ ਨੂੰ ਕਈ ਦਿਨ ਹੋ ਗਏ ਨੇ, ਪਰ ਹਾਲੇ ਤੱਕ ਵੀ ਅਧਿਆਪਕਾਂ ਦੀਆਂ ਬਦਲੀਆ ਦੇ ਆਰਡਰ ਜਾਰੀ ਨਹੀਂ ਹੋਏ।
ਪਹਿਲਾਂ ਸਿੱਖਿਆ ਵਿਭਾਗ ਦੀ ਵੈੱਬਸਾਈਟ ਅਧਿਆਪਕਾਂ ਦਾ ਬੋਝ ਨਾ ਝੱਲ ਸਕੀ ਅਤੇ ਕਈ ਅਧਿਆਪਕ ਅਪਲਾਈ ਕਰਨ ਖੁਣੋ ਰਹਿ ਗਏ ਅਤੇ ਜਦੋਂ ਅਧਿਆਪਕਾਂ ਨੇ ਸਟੇਸ਼ਨ ਚੁਆਇਸ ਤੇ ਬਦਲੀ ਲਈ ਅਪਲਾਈ ਕੀਤਾ ਤਾਂ, ਵਿਭਾਗ ਸ਼ਰਾਰਤਾਂ ਕਰਨ ਲੱਗ ਗਿਆ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਇੱਕ ਵਾਰ ਅੱਜ ਜਾਰੀ ਹੋਣ ‘ਤੇ ਵੈਬਸਾਈਟ ਦੀ ਹੌਲੀ ਗਤੀ ਕਾਰਨ ਅਧਿਆਪਕਾਂ ਨੂੰ ਆਰਡਰ ਡਾਊਨਲੋਡ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇੱਕ ਸਾਧਾਰਨ ਤਕਨੀਕੀ ਸਮੱਸਿਆ ਸੀ, ਜੋ ਅਚਾਨਕ ਟ੍ਰੈਫਿਕ ਵਧਣ ਕਾਰਨ ਹੋਈ।
ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਅਧਿਆਪਕਾਂ ਤੋਂ ਆਨਲਾਈਨ ਅਪਲਾਈ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਵਿੱਚ ਜ਼ਿਲ੍ਹਾ ਪੱਧਰ ਦੀਆਂ ਬਦਲੀਆਂ ਵਿੱਚ ਸਟੇਸ਼ਨ ਚੁਆਇਸ ਕਰਵਾਈ ਸੀ। ਇਸ ਤੋਂ ਬਾਅਦ ਹੁਣ ਦੂਜੇ ਜ਼ਿਲ੍ਹਿਆਂ ਵਿੱਚ ਬਦਲੀ ਲਈ ਸਟੇਸ਼ਨ ਚੁਆਇਸ ਕਰਵਾਈ ਜਾਵੇਗੀ।
ਆਲੋਚਕ ਅਧਿਆਪਕਾਂ ਨੂੰ ਸਲਾਹਾਂ ਦੇਈ ਜਾ ਰਹੇ ਨੇ ਕਿ ਭਾਈ ਹੌਲੀ ਚੱਲੋ! ਐਨੀ ਕਾਹਲੀ ਚੰਗੀ ਨਹੀਂ, ਹੌਂਸਲਾ ਰੱਖੋ ਬਦਲੀਆਂ ਦੇ ਆਰਡਰ ਮਿਲਣਗੇ। ਵਿਭਾਗ ਇਸ ਸਮੱਸਿਆ ਨੂੰ ਹੱਲ ਕਰਨ ਲਈ ਆਪਣੇ ਤਕਨੀਕੀ ਸਟਾਫ ਨਾਲ ਕੰਮ ਕਰ ਰਿਹਾ ਹੋਵੇਗਾ।
ਆਮ ਤੌਰ ‘ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਕੁਝ ਘੰਟਿਆਂ ਵਿੱਚ ਹੱਲ ਹੋ ਜਾਂਦੀਆਂ ਹਨ। ਉੱਥੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਦਲੀਆਂ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਆਨਲਾਈਨ ਹੋਣ ਕਾਰਨ ਸਾਰੇ ਅਧਿਆਪਕਾਂ ਨੂੰ ਨਿਆਂ ਮਿਲੇਗਾ।

