ਅਧਿਆਪਕਾਂ ਦੀ ਪੰਚਾਇਤੀ ਚੋਣਾਂ ‘ਚ ਲਾਈ ਜਾਵੇ ਲੋਕਲ ਡਿਊਟੀ, GTU ਨੇ ਮੁਸ਼ਕਿਲਾਂ ਸਬੰਧੀ ਪ੍ਰਸਾਸ਼ਨ ਨੂੰ ਸੌਂਪਿਆ ਮੰਗ ਪੱਤਰ
ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਆਉਂਦੀਆਂ ਮੁਸ਼ਕਿਲਾਂ ਦੇ ਸਬੰਧ ਦੇ ਹੱਲ ਲਈ ਏਡੀਸੀ ਕਿਰਪਾਲਵੀਰ ਸਿੰਘ ਨੂੰ ਦਿੱਤਾ ਮੰਗ ਪੱਤਰ
ਪੰਜਾਬ ਨੈੱਟਵਰਕ, ਪਟਿਆਲਾ-
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਵੱਲੋਂ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਦੀ ਅਗਵਾਈ ਵਿੱਚ ਡੀਸੀ ਦਫਤਰ ਪਟਿਆਲਾ ਵਿਖੇ ਡੀਸੀ ਨਾ ਹੋਣ ਕਾਰਨ ਏਡੀਸੀ ਜਰਨਲ ਕ੍ਰਿਪਾਲ ਵੀਰ ਸਿੰਘ ਨੂੰ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਸਮੂਹ ਮੁਲਾਜ਼ਮ ਦੀ ਡਿਊਟੀਆਂ ਲੋਕਲ ਪੱਧਰ ਤੇ ਲਗਾਈ ਜਾਵੇ।
ਉਹਨਾਂ ਦਾ ਕਹਿਣਾ ਸੀ ਇਸਤਰੀ ਅਧਿਆਪਕਾਂ ਦੀਆਂ ਡਿਊਟੀਆਂ ਲੋਕਲ ਪੱਧਰ ਤੇ ਲਗਾਈਆਂ ਜਾ ਸਕਦੀਆਂ ਹਨ ਪਰੰਤੂ ਰੂਲ ਮੁਤਾਬਿਕ ਮਰਦ ਅਧਿਆਪਕਾਂ ਦੀ ਡਿਊਟੀਆਂ ਲੋਕਲ ਪੱਧਰ ਤੇ ਲਗਾਉਣਾ ਮੁਸ਼ਕਿਲ ਹੈ।
ਜਥੇਬੰਦੀ ਵੱਲੋਂ ਕਪਲ ਕੇਸ ਵਿੱਚ ਇੱਕ ਮੁਲਾਜ਼ਮ ਨੂੰ ਡਿਊਟੀ ਤੇ ਛੂਟ ਦੇਣ ਸਬੰਧੀ ਉਹਨਾਂ ਦਾ ਕਹਿਣਾ ਸੀ ਕਿ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਪਲ ਕੇਸ ਵਿੱਚ ਇੱਕ ਮੁਲਾਜ਼ਮ ਨੂੰ ਛੂਟ ਦਿੱਤੀ ਜਾ ਸਕੇ। ਇਸ ਸਬੰਧੀ ਨਿਰਦੇਸ਼ ਵੀ ਜਾਰੀ ਕਰ ਦਿੱਤੇ ਜਾਣਗੇ।ਵੋਟਾਂ ਦੀ ਗਿਣਤੀ ਬਲਾਕ ਪੱਧਰ ਤੇ ਕਰਾਉਣ ਸਬੰਧੀ ਉਹਨਾਂ ਕਿਹਾ ਕਿ ਉਹ ਜਥੇਬੰਦੀ ਦੀ ਮੰਗ ਨਾਲ ਸਹਿਮਤ ਹਨ।
ਪਰ ਅੰਤਿਮ ਫੈਸਲਾ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਲਿਆ ਜਾਵੇਗਾ। ਵੋਟਾਂ ਈਵੀਐਮ ਮਸ਼ੀਨਾਂ ਨਾਲ ਕਰਾਉਣ ਬਾਰੇ ਉਹਨਾਂ ਨੇ ਕਿਹਾ ਕਿ ਇਸ ਮੁਕਾਮ ਤੇ ਵੋਟਾਂ ਈਵੀਐਮ ਮਸ਼ੀਨਾਂ ਨਾਲ ਕਰਾਉਣੀਆਂ ਸੰਭਵ ਨਹੀਂ ਹਨ, ਬਾਕੀ ਉਹਨਾਂ ਜਥੇਬੰਦੀ ਦੀ ਹਰੇਕ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਵੱਧ ਤੋਂ ਵੱਧ ਤੁਹਾਡੀਆਂ ਮੰਗਾਂ ਬਾਰੇ ਗੌਰ ਕੀਤਾ ਜਾਵੇਗਾ ਜਿੰਨੀਆਂ ਵੀ ਸੰਭਵ ਹੋਈਆਂ ਉਹਨਾਂ ਦਾ ਹੱਲ ਜਰੂਰ ਕੀਤਾ ਜਾਵੇਗਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਹਿੰਮਤ ਸਿੰਘ ਖੋਖ,ਹਰਪ੍ਰੀਤ ਸਿੰਘ ਉੱਪਲ, ਭੁਪਿੰਦਰ ਸਿੰਘ ਕੌੜਾ, ਹਰਦੀਪ ਸਿੰਘ ਮੰਝਾਲ ਕਲਾਂ,ਮਨਦੀਪ ਸਿੰਘ ਕਾਲੇਕਾ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ,ਹਰਜਿੰਦਰ ਸਿੰਘ ਹਾਜ਼ਰ ਸਨ।