ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਬਦਲੀਆਂ ਦਾ ਮਿਲੇਗਾ ਵਿਸ਼ੇਸ਼ ਮੌਕਾ!
ਡੀਟੀਐਫ਼ ਨੂੰ ਸਿੱਖਿਆ ਵਿਭਾਗ ਦੇ ਡਾਇਰੈਕਟਰ ਤੋਂ ਮਿਲਿਆ ਭਰੋਸਾ
ਅਧਿਆਪਕ ਮਸਲਿਆਂ ਤੇ ਹੋਈ ਵਿਸਥਾਰ ਸਹਿਤ ਚਰਚਾ
ਮੁਹਾਲੀ
ਇਸ ਸਾਲ ਆਮ ਬਦਲੀਆਂ ਅਤੇ ਤਰੱਕੀਆਂ ਸਮੇਤ ਅਧਿਆਪਕ ਵਰਗ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਸਬੰਧੀ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦਾ ਸੂਬਾ ਪੱਧਰੀ ਵਫ਼ਦ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਅਗਵਾਈ ਹੇਠ ਡਾਇਰੈਕਟਰ ਸੈਕੰਡਰੀ ਸਿੱਖਿਆ ਗੁਰਿੰਦਰ ਸਿੰਘ ਸੋਢੀ ਨੂੰ ਮਿਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਸਬੰਧਿਤ ਅਧਿਕਾਰੀ ਨਾਲ ਲੰਬਾ ਸਮਾਂ ਚੱਲੀ ਮੀਟਿੰਗ ਵਿੱਚ ਵਿਭਾਗੀ ਮਸਲਿਆਂ ‘ਤੇ ਵਿਸਥਾਰ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਅਧਿਕਾਰੀ ਵੱਲੋਂ ਅਗਸਤ, ਸਤੰਬਰ-2024 ਦੌਰਾਨ ਹੋਈਆਂ ਤਰੱਕੀਆਂ ਵਿੱਚ ਦੂਰ ਦੁਰਾਡੇ ਸਟੇਸ਼ਨਾਂ ‘ਤੇ ਜਬਰੀ ਭੇਜੇ ਗਏ ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ।
ਮਾਸਟਰ ਕਾਡਰ ਤੋਂ ਬਤੌਰ ਲੈਕਚਰਾਰ ਪਦ ਉਨਤ ਹੋਏ ਨੋਸ਼ਨਲ ਤੌਰ ‘ਤੇ ਹਾਜ਼ਰ ਹੋਣ ਵਾਲੇ ਅਧਿਆਪਕਾਂ ਨੂੰ ਹਾਜ਼ਰ ਹੋਣ ਦੀ ਮਿਤੀ ਤੋਂ ਹੀ ਪਦ ਉਨਤੀ ਦੀ ਤਨਖਾਹ ਦਿੱਤੀ ਜਾਵੇਗੀ। ਬਦਲੀਆਂ ਦਾ ਕੰਮ ਮੁਕੰਮਲ ਹੋਣ ਤੇ ਖਾਲੀ ਪੋਸਟਾਂ ਤੇ ਹਾਜ਼ਰ ਕਰਵਾਇਆ ਜਾਵੇਗਾ।
ਬਦਲੀਆਂ ਸਬੰਧੀ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਕੇ ਮੈਰਿਟ ਅੰਕ ਜਾਰੀ ਕਰਨ ਦੀ ਵਿਸ਼ਵਾਸ ਦਿਵਾਇਆ ਗਿਆ। ਉਨ੍ਹਾਂ ਦੱਸਿਆ ਕਿ ਲੱਗਭੱਗ 5000 ਹਜ਼ਾਰ ਈ. ਟੀ .ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ 15 ਦਿਨਾਂ ਦੇ ਵਿੱਚ ਵਿੱਚ ਕੀਤੀਆਂ ਜਾਣਗੀਆਂ।
ਐਚ. ਟੀ. ਸੀ.ਐੱਚ. ਟੀ, ਸੀ, ਐਂਡ, ਵੀ, ਕਾਡਰ ਸਮੇਤ ਨਾਨ ਟੀਚਿੰਗ ਅਮਲੇ ਦੀਆਂ ਤਰੱਕੀਆਂ ਸਬੰਧੀ ਕੇਸ ਜਲਦੀ ਹੀ ਮੰਗੇ ਜਾਣਗੇ। ਲੈਕਚਰਾਰ, ਮੁੱਖ ਅਧਿਆਪਕ ਤੋਂ ਪ੍ਰਿੰਸੀਪਲ ਅਤੇ ਬੀ,ਪੀ,ਈ,,ਓ, ਤੋਂ ਮੁੱਖ ਅਧਿਆਪਕ ਦੀਆਂ ਤਰੱਕੀਆਂ ਨਵੇਂ ਨਿਯਮਾਂ ਮੁਤਾਬਕ 75 ਪ੍ਰਤੀਸ਼ਤ ਤਰੱਕੀ ਕੋਟੇ ਅਤੇ 25 ਪ੍ਰਤੀਸ਼ਤ ਸਿੱਧੀਆਂ ਭਰਤੀ ਰਾਹੀਂ ਜਲਦੀ ਹੀ ਭਰੀਆਂ ਜਾਣਗੀਆਂ । 4161 ਅਧਿਆਪਕਾਂ ਨੂੰ ਸਟੇਸ਼ਨ ਚੋਣ ਦੇਣ ਸਬੰਧੀ ਜਲਦੀ ਹੀ ਫੈਸਲਾ ਕੀਤਾ ਜਾਵੇਗਾ।
ਐਸ, ਐਸ, ਏ, ਰਮਸਾ ਅਧਿਆਪਕਾਂ ਦੀ ਪਿਛਲੀ ਸਰਵਿਸ ਨੂੰ ਮੰਨਦਿਆਂ ਹੋਇਆਂ ਛੁੱਟੀਆਂ ਦੇਣ ਸਬੰਧੀ ਪੱਤਰ ਜਾਰੀ ਹੋ ਰਿਹਾ ਹੈ। ਸੰਗਰੂਰ ਜਿਲ੍ਹੇ ਦੇ ਪੰਜ ਅਧਿਆਪਕ ਆਗੂਆਂ ਖ਼ਿਲਾਫ਼ ਗਲਤ ਢੰਗ ਨਾਲ ਹੋਈ ਐਫ਼,ਆਈ ,ਆਰ, ਰੱਦ ਹੋਣ ਉਪਰੰਤ ਦੋਸ਼ ਸੂਚੀ ਰੱਦ ਕਰਨ ਦਾ ਪੱਤਰ ਜਾਰੀ ਕੀਤਾ ਜਾ ਰਿਹਾ ਹੈ।
ਸੂਬਾ ਆਗੂਆਂ ਸੁਖਵਿੰਦਰ ਸੁੱਖੀ, ਦਲਜੀਤ ਸਮਰਾਲਾ ਅਤੇ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਜ਼ੋਰਦਾਰ ਢੰਗ ਨਾਲ ਸਾਰੇ ਸਕੂਲਾਂ ਵਿਚ ਬਿਨਾਂ ਕਿਸੇ ਸ਼ਰਤ ਅਤੇ ਦੇਰੀ ਦੇ ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਪੂਰੀਆਂ ਕਰਨ, ਸਰੀਰਕ ਸਿੱਖਿਆ ਅਧਿਆਪਕਾਂ ਨੂੰ ਪਹਿਲੇ ਗੇੜ ਦੋਰਾਂਨ ਦਿਖਾਏ ਗਏ ਖਾਲੀ ਸਟੇਸ਼ਨਾਂ ਤੇ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ ਦੀ ਗੱਲ ਜ਼ੋਰਦਾਰ ਢੰਗ ਨਾਲ ਰੱਖੀ।
ਸਕੂਲ ਸਿੱਖਿਆ ਅਧਿਕਾਰੀ ਵੱਲੋਂ ਅਧਿਆਪਕ ਮਸਲਿਆਂ ਨੂੰ ਪੂਰਨ ਤੌਰ ਤੇ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਸਮੇਂ ਸੂਬਾ ਆਗੂ ਹਰਭਗਵਾਨ ਗੁਰਨੇ ਜਗਵਿੰਦਰ ਸਿੰਘ ,, ਦਾਤਾ ਸਿੰਘ ਨਮੋਲ, ਜੀਵਨ ਸਿੰਘ ਬਧਾਈ , ਜਸਵੀਰ ਨਮੋਲ , ਕੁਲਦੀਪ ਬਰਾੜ, ਯੁੱਧਜੀਤ ਸਰਾਵਾਂ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ।

