ਨਵੇਂ ਅਕਾਲੀ ਦਲ ਵੱਲੋਂ ਜ਼ਿਲ੍ਹਾ ਅਬਜ਼ਰਵਰਾਂ ਦਾ ਐਲਾਨ
20 ਸਤੰਬਰ ਤੱਕ ਸਰਕਲ ਪ੍ਰਧਾਨਾਂ ਅਤੇ ਜਿਲ੍ਹਾ ਜੱਥੇਦਾਰ ਦੀ ਚੋਣ ਹੋਵੇਗੀ ਮੁਕੰਮਲ – ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ
ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਪਾਰਟੀ ਦੇ ਮੁੱਢਲੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਅਤੇ ਪੁਨਰ ਗਠਿਨ ਕਰਨ ਲਈ ਜ਼ਿਲ੍ਹਾ ਅਬਜਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਗਿਆ ਹੈ ਕਿ ਹਰ ਜ਼ਿਲ੍ਹੇ ਲਈ ਆਬਜ਼ਰਵਰ ਨਿਯੁਕਤ ਕਰ ਦਿੱਤੇ ਗਏ ਹਨ, ਅਤੇ ਸਾਰੇ ਹੀ ਆਬਜ਼ਰਵਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਓਹ ਪੂਰਨ ਲੋਕਤੰਤਰਿਕ ਤਰੀਕੇ ਅਤੇ ਵਿਧੀ ਵਿਧਾਨ ਜਰੀਏ ਪਹਿਲਾਂ ਤੋਂ ਚੱਲ ਰਹੇ ਸਰਕਲ ਮੁਤਾਬਕ ਸਰਕਲ ਪ੍ਰਧਾਨਾਂ ਦੀ ਚੋਣ ਕਰਵਾਉਣ। ਸਰਕਲ ਪ੍ਰਧਾਨਾਂ ਦੀ ਚੋਣ ਮੁਕੰਮਲ ਹੋਣ ਉਪਰੰਤ ਸਰਕਲ ਪ੍ਰਧਾਨ ਅਤੇ ਜ਼ਿਲ੍ਹਾ ਡੈਲੀਗੇਟਸ ਦੀ ਸਾਂਝੀ ਮੀਟਿੰਗ ਬੁਲਾਕੇ ਜ਼ਿਲਾ ਜੱਥੇਦਾਰ ਦੀ ਚੋਣ ਦਾ ਕਾਰਜ ਮੁਕੰਮਲ ਕਰਨਗੇ।
ਪਾਰਟੀ ਦਫਤਰ ਤੋਂ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਜਿਲ੍ਹਿਆਂ ਲਈ ਲਗਾਏ ਆਬਜ਼ਰਵਰਾਂ ਨੂੰ ਖਾਸ ਹਦਾਇਤ ਜਾਰੀ ਕੀਤੀ ਗਈ ਹੈ ਕਿ ਓਹ ਸਾਰੇ ਹੀ ਜ਼ਿਲਾ ਅਤੇ ਸਟੇਟ ਡੈਲੀਗੇਟ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਟੀਮਾਂ ਬਣਾ ਕੇ ਰਾਹਤ ਕਾਰਜਾਂ ਵਿੱਚ ਜੁਟ ਜਾਣ। ਇਸ ਤੋਂ ਇਲਾਵਾ ਹੜ ਪ੍ਰਭਾਵਿਤ ਇਲਾਕਿਆਂ ਦੀ ਰਿਪੋਰਟ ਦਫਤਰ ਪਾਰਟੀ ਪ੍ਰਧਾਨ ਨੂੰ ਜਰੂਰ ਪਹੁੰਚਾਈ ਜਾਵੇ ਤਾਂ ਜੋ ਪਾਰਟੀ ਵੱਲੋਂ ਰਾਹਤ ਕਾਰਜਾਂ ਲਈ ਜੋ ਵੀ ਸਹਿਯੋਗ ਕੀਤਾ ਜਾ ਸਕਿਆ ਉਹ ਕਰਾਂਗੇ।
ਵੱਖ ਵੱਖ ਜ਼ਿਲਿਆਂ ਲਈ ਲਗਾਏ ਗਏ ਆਬਜ਼ਰਵਰਾਂ ਦੀ ਸੂਚੀ ਇਸ ਪ੍ਰਕਾਰ ਹੈ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਸਰਦਾਰ ਤੇਜਿੰਦਰ ਸਿੰਘ ਪੰਨੂ, ਜਿਲਾ ਤਰਨਤਾਰਨ ਲਈ ਬੀਬੀ ਜਗੀਰ ਕੌਰ, ਜਥੇ: ਜਸਬੀਰ ਸਿੰਘ ਘੁੰਮਣ, ਬੀਬੀ ਜਸਮੀਤ ਕੌਰ ਛੀਨਾਂ, ਜਿਲਾ ਗੁਰਦਾਸਪੁਰ ਲਈ ਸਰਦਾਰ ਅਦੇਸ ਪ੍ਰਤਾਪ ਸਿੰਘ ਕੈਰੋਂ, ਸਰਦਾਰ ਅਜੈਪਾਲ ਸਿੰਘ ਮੀਰਾਂਕੋਟ, ਜਥੇ: ਹਰਬੰਸ ਸਿੰਘ ਮੰਝਪੁਰ, ਸਰਦਾਰ ਦਲਵਿੰਦਰਜੀਤ ਸਿੰਘ ਵਿਰਕ, ਜਿਲਾ ਪਠਾਨਕੋਟ ਲਈ ਜੱਥੇਦਾਰ ਅਮਰੀਕ ਸਿੰਘ ਸ਼ਾਹਪੁਰ, ਜਥੇਦਾਰ ਅਮਰੀਕ ਸਿੰਘ ਖਲੀਲਪੁਰ, ਸਰਦਾਰ ਬਲਵਿੰਦਰ ਸਿੰਘ ਜੌੜਾ ਸਿੰਘਾ, ਜਿਲਾ ਜਲੰਧਰ ਲਈ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਸਰਦਾਰ ਰਣਜੀਤ ਸਿੰਘ ਛੱਜਲਵੰਡੀ, ਸਰਦਾਰ ਸਤਵਿੰਦਰਪਾਲ ਸਿੰਘ ਰਮਦਾਸਪੁਰ, ਜਿਲਾ ਹੁਸ਼ਿਆਰਪੁਰ ਲਈ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ,ਜੱਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਬੀਬੀ ਹਰਜੀਤ ਕੌਰ ਤਲਵੰਡੀ, ਜਿਲਾ ਨਵਾਂਸਹਿਰ ਲਈ ਸਰਦਾਰ ਸਰਵਨ ਸਿੰਘ ਫਿਲੌਰ, ਸਰਦਾਰ ਅਜੇਪਾਲ ਸਿੰਘ ਬਰਾੜ, ਸਰਦਾਰ ਅਵਤਾਰ ਸਿੰਘ ਜੌਹਲ, ਜਿਲਾ ਕਪੂਰਥਲਾ ਲਈ ਬੀਬੀ ਕਿਰਨਜੋਤ ਕੌਰ, ਸਰਦਾਰ ਅਵਤਾਰ ਸਿੰਘ ਕਲੇਰ, ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ, ਸਮੁਚੇ ਜਿਲਾ ਲੁਧਿਆਣਾ ਦੇ ਲਈ ਜੱਥੇਦਾਰ ਸੰਤਾ ਸਿੰਘ ਊਮੈਦਪੁਰੀ ਅਬਜਰਵਰ ਹੋਣਗੇ ਉਹਨਾਂ ਨਾਲ ਲੁਧਿਆਣਾ ਸ਼ਹਿਰ ਲਈ ਬਾਬੂ ਪ੍ਰਕਾਸ਼ ਚੰਦ ਗਰਗ, ਸਰਦਾਰ ਹਰੀ ਸਿੰਘ ਪ੍ਰੀਤ ਟਰੈਕਟਰ, ਸਰਦਾਰ ਕਰਨ ਸਿੰਘ ਡੀਟੀਓ, ਪੁਲਿਸ ਜਿਲਾ ਜਗਰਾਂਉ ਲਈ ਸਰਦਾਰ ਬਰਜਿੰਦਰ ਸਿੰਘ ਬਰਾੜ,ਸਰਦਾਰ ਬਲਦੇਵ ਸਿੰਘ ਮਾਣੂਕੇ, ਬੀਬੀ ਸੁਰਿੰਦਰ ਕੌਰ ਦਿਆਲ, ਪੁਲਿਸ ਜਿਲਾ ਖੰਨਾ ਲਈ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ,ਜੱਥੇਦਾਰ ਭਰਪੂਰ ਸਿੰਘ ਧਾਂਦਰਾ, ਅਮਰਿੰਦਰ ਸਿੰਘ ਲਿਬੜਾ, ਜਿਲਾ ਮੋਗਾ ਲਈ ਦਰਸ਼ਨ ਸਿੰਘ ਸ਼ਿਵਾਲਿਕ, ਜਥੇ: ਕਰਨੈਲ ਸਿੰਘ ਪੰਜੋਲੀ, ਜਥੇ: ਕਰਨੈਲ ਸਿੰਘ ਪੀਰ ਮੁਹੰਮਦ, ਜਿਲਾ ਫਿਰੋਜਪੁਰ ਲਈ ਸਰਦਾਰ ਅਮਰਜੀਤ ਸਿੰਘ ਲੰਡੇਕੇ, ਜਗਤਾਰ ਸਿੰਘ ਰਾਜੇਆਣਾ, ਗਗਨਦੀਪ ਸਿੰਘ ਅਰਾਈਆਂਵਾਲਾ, ਜਿਲਾ ਫਾਜਿਲਕਾ ਲਈ ਡਾ: ਮੁਖ਼ਤਿਆਰ ਸਿੰਘ, ਜੱਥੇਦਾਰ ਕਰਨੈਲ ਸਿੰਘ ਭਾਵੜਾ, ਸਰਦਾਰ ਬਲਦੇਵ ਸਿੰਘ ਮਾਮੂਜੋਈਆਂ, ਜਿਲਾ ਫਰੀਦਕੋਟ ਲਈ ਸਰਦਾਰ ਸੁਖਵਿੰਦਰ ਸਿੰਘ ਔਲਖ, ਜਥੇ: ਮਨਜੀਤ ਸਿੰਘ ਬੱਪੀਆਣਾਂ, ਦਵਿੰਦਰ ਸਿੰਘ ਸੇਖੋਂ, ਜਿਲਾ ਸ੍ਰੀ ਮੁਕਤਸਰ ਸਾਹਿਬ ਲਈ ਸਰਬਜੀਤ ਸਿੰਘ ਡੂੰਮਵਾਲੀ, ਜਥੇ: ਚਰਨ ਸਿੰਘ ਕੰਧਵਾਲਾ, ਸਰਦਾਰ ਕੁਲਬੀਰ ਸਿੰਘ ਮੱਤਾ, ਜਿਲਾ ਬਠਿੰਡਾ ਲਈ ਸਰਦਾਰ ਪ੍ਰਮਿੰਦਰ ਸਿੰਘ ਢੀਡਸਾ, ਸਰਦਾਰ ਰਣਜੀਤ ਸਿੰਘ ਔਲਖ, ਸਰਦਾਰ ਅਮਨਇੰਦਰ ਸਿੰਘ ਬਰਾੜ, ਸਰਦਾਰ ਮਨਪ੍ਰੀਤ ਸਿੰਘ ਭੋਲੂਵਾਲਾ, ਜਿਲਾ ਮਾਨਸਾ ਲਈ ਸਰਦਾਰ ਗਗਨਜੀਤ ਸਿੰਘ ਬਰਨਾਲਾ,ਜਥੇ: ਰਾਮਪਾਲ ਸਿੰਘ ਬਹਿਣੀਵਾਲ, ਜਥੇ: ਮਲਕੀਤ ਸਿੰਘ ਚੰਗਾਲ, ਜਿਲਾ ਬਰਨਾਲਾ ਲਈ ਭਾਈ ਗੌਬਿੰਦ ਸਿੰਘ ਲੌਗੋਵਾਲ, ਸਰਦਾਰ ਗੁਰਬਚਨ ਸਿੰਘ ਬਚੀ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਜਿਲਾ ਸੰਗਰੂਰ ਲਈ ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਸੁਖਵਿੰਦਰ ਸਿੰਘ ਰਾਜਲਾ, ਜਥੇ: ਹਰਿੰਦਰਪਾਲ ਸਿੰਘ ਟੌਹੜਾ, ਤਰਨਜੀਤ ਸਿੰਘ ਦੁੱਗਲ, ਜਿਲਾ ਮਲੇਰਕੋਟਲਾ ਲਈ ਸਰਦਾਰ ਤੇਜਿੰਦਰਪਾਲ ਸਿੰਘ ਸੰਧੂ, ਜਥੇ: ਸਤਵਿੰਦਰ ਸਿੰਘ ਟੌਹੜਾ, ਜਥੇ: ਹਰਦੇਵ ਸਿੰਘ ਰੋਗਲਾ ਜਿਲਾ ਪਟਿਆਲ਼ਾ ਲਈ ਜੱਥੇਦਾਰ ਇਕਬਾਲ ਸਿੰਘ ਝੂੰਦਾ, ਅਬਦੁਲ ਗੁਫਾਰ ਸਾਬਕਾ ਮੰਤਰੀ, ਸਰਦਾਰ ਸੁਖਵੰਤ ਸਿੰਘ ਸਰਾਉ, ਜਥੇ: ਨਿਰਮੈਲ ਸਿੰਘ ਜੌਲਾ, ਜਿਲਾ ਸ੍ਰੀ ਫਤਿਹਗੜ ਸਾਹਿਬ ਲਈ ਬੀਬੀ ਪਰਮਜੀਤ ਕੌਰ ਲਾਡਰਾਂ, ਜਥੇ: ਜਰਨੈਲ ਸਿੰਘ ਕਰਤਾਰਪੁਰ, ਰਣਧੀਰ ਸਿੰਘ ਰੱਖੜਾ, ਜਿਲਾ ਰੋਪੜ ਜਥੇ: ਸੁਰਿੰਦਰ ਸਿੰਘ ਭੁਲੇਵਾਲਰਾਠਾਂ, ਗੁਰਜੀਤ ਸਿੰਘ ਤਲਵੰਡੀ, ਜਥੇ: ਭਜਨ ਸਿੰਘ ਸ਼ੇਰਗਿੱਲ ਜਿਲਾ ਮੋਹਾਲੀ ਲਈ ਚਰਨਜੀਤ ਸਿੰਘ ਬਰਾੜ, ਜਥੇ: ਭੁਪਿੰਦਰ ਸਿੰਘ ਸ਼ੇਖੂਪੁੱਰ ਜਥੇ: ਤੇਜਾ ਸਿੰਘ ਕਮਾਲਪੁਰ, ਚੰਡੀਗੜ ਲਈ ਰਿਟਾ: ਜਸਟਿਸ ਨਿਰਮਲ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਜਥੇ: ਹਰਬੰਸ ਸਿੰਘ ਕੰਧੋਲਾ, ਸੁਖਵੰਤ ਸਿੰਘ ਪੰਜਲੈਂਡ ਅਬਜਰਵਰ ਲਗਾਏ ਗਏ ਹਨ।
ਇਸ ਤੋਂ ਇਲਾਵਾ ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ, ਹਰਿਆਣਾ, ਉਤਰਾਖੰਡ, ਯੂਪੀ, ਮਹਾਰਾਸ਼ਟਰ ਅਤੇ ਤਮਿਲਨਾਡੂ ਆਦਿ ਸੂਬਿਆਂ ਲਈ ਅਬਜਰਵਰ ਜਲਦੀ ਲਗਾਏ ਜਾਣਗੇ।

