Punjab News: ਹੁਣ ਸਿੱਖਿਆ ਵਿਭਾਗ ਦੇ ਪ੍ਰਮੋਸ਼ਨ ਸੈੱਲ ‘ਤੇ ਉੱਠੇ ਸਵਾਲ; ਲੈਕਚਰਾਰਾਂ ਨੇ ਨਵੀਂ ਜਾਰੀ ਸੀਨੀਆਰਤਾ ਸੂਚੀ ‘ਤੇ ਜਤਾਇਆ ਸਖਤ ਇਤਰਾਜ਼, ਪੜ੍ਹੋ ਕੀ ਕਿਹਾ?
Punjab News: 2015 ਦੀਆਂ ਸੀਨੀਅਰਤਾ ਸੂਚੀਆਂ ਅਨੁਸਾਰ ਹੀ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕੀਤੇ ਜਾਣ ਦੀ ਮੰਗ
Punjab News: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਲੈਕਚਰਾਰਾਂ ਦੀ ਨਵੀਂ ਪ੍ਰੋਵੀਜ਼ਨਲ ਸੀਨੀਆਰਤਾ ਸੂਚੀ 2025 ਜਾਰੀ ਕੀਤੀ ਹੈ। ਇਹ ਸੀਨੀਆਰਤਾ ਸੂਚੀ ਜਾਰੀ ਹੁੰਦੇ ਸਾਰ ਹੀ ਵਿਵਾਦਾਂ ਵਿੱਚ ਘਿਰ ਗਈ ਹੈ।
ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਲੈਕਚਰਾਰਾਂ ਭੁਪਿੰਦਰ ਸਿੰਘ ਸਮਰਾ, ਸੁਖਬੀਰ ਸਿੰਘ, ਮਨੋਜ ਕੁਮਾਰ, ਸੁਖਵਿੰਦਰ ਸਿੰਘ, ਦੀਪਕ ਸ਼ਰਮਾ, ਸਤਿੰਦਰਜੀਤ ਕੌਰ, ਮਨਿੰਦਰ ਕੌਰ, ਸੁਰਜੀਤ ਸਿੰਘ, ਜਗਜੀਤ ਸਿੰਘ ਸਿੱਧੂ, ਸੰਦੀਪ ਕੌਰ, ਸੰਜੀਵ ਕੁਮਾਰ ਧਿੰਗੜਾ, ਅਰੁਣ ਕਮਾਰ, ਗੁਰਮੀਤ ਸਿੰਘ, ਜਤਿੰਦਰ ਕੁਮਾਰ, ਹਰਮੀਤ ਸਿੰਘ, ਅਸ਼ਵਨੀ ਕੁਮਾਰ, ਮੁਖਤਿਆਰ ਸਿੰਘ, ਅਮਨ ਸ਼ਰਮਾ, ਅਰਚਨਾ ਜੋਸ਼ੀ, ਹਰਵਿੰਦਰ ਸਿੰਘ ਦਿਓਲ ਅਤੇ ਕਈ ਹੋਰਾਂ ਨੇ ਇਸ ਸੀਨੀਅਰਤਾ ਸੂਚੀ ਉੱਪਰ ਸਖਤ ਇਤਰਾਜ਼ ਜਤਾਇਆ ਹੈ।
ਉਹਨਾਂ ਨੇ ਕਿਹਾ ਕਿ ਇਸ ਸੀਨੀਆਰਤਾ ਸੂਚੀ 2025 ਅਨੁਸਾਰ ਜੇਕਰ ਲੈਕਚਰਾਰਾਂ ਤੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ ਤਾਂ ਉਹ ਕਾਨੂੰਨੀ ਦਾਅ ਪੇਚ ਵਿੱਚ ਹੀ ਉਲਝ ਕੇ ਰਹਿ ਜਾਣਗੀਆਂ।
ਕਿਉਂਕਿ ਇਹ ਸੀਨੀਆਰਤਾ ਸੂਚੀ ਤਰੁੱਟੀਆਂ ਭਰਪੂਰ ਹੈ, ਜਿਸਦਾ ਹਰ ਪਾਸਿਓਂ ਵਿਰੋਧ ਹੋ ਰਿਹਾ ਹੈ। ਇਹਨਾਂ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਨਵੀਂ ਸੀਨੀਆਰਤਾ ਸੂਚੀ 2025 ਉੱਪਰ ਤੁਰੰਤ ਰੋਕ ਲਗਾਈ ਜਾਵੇ ਅਤੇ ਪੁਰਾਣੀ ਸੀਨੀਆਰਤਾ ਸੂਚੀ 2015 ਅਨੁਸਾਰ ਹੀ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕੀਤੀਆਂ ਜਾਣ।
ਕਿਉਂਕਿ ਪੁਰਾਣੀ ਸੀਨੀਆਰਤਾ ਸੂਚੀ ਅਨੁਸਾਰ ਹੀ ਦੋ ਵਾਰ ਪਹਿਲਾਂ ਹੀ ਪ੍ਰਿੰਸੀਪਲ ਪਦ-ਉੱਨਤ ਹੋ ਚੁੱਕੇ ਹਨ ਅਤੇ ਮਾਨਯੋਗ ਕੋਰਟ ਨੇ ਵੀ ਕਿਹਾ ਹੈ ਕਿ ਜਿਨ੍ਹਾਂ ਚਿਰ ਨਵੀਂ ਸੀਨੀਆਰਤਾ ਸੂਚੀ ਤਿਆਰ ਨਹੀਂ ਹੋ ਜਾਂਦੀ ਓਨਾ ਚਿਰ ਪੁਰਾਣੀ ਸੀਨੀਆਰਤਾ ਸੂਚੀ 2015 ਅਨੁਸਾਰ ਤਰੱਕੀਆਂ ਕੀਤੀਆਂ ਜਾ ਸਕਦੀਆਂ ਹਨ।
ਲੈਕਚਰਾਰਾਂ ਨੇ ਉੱਚ ਸਿੱਖਿਆ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੀਨੀਆਰਤਾ ਸੂਚੀ 2015 ਅਨੁਸਾਰ ਤੁਰੰਤ ਲੈਕਚਰਾਰਾਂ ਤੋਂ ਪ੍ਰਿੰਸੀਪਲ ਦੇ ਕੇਸ ਪੂਰੇ ਕੀਤੇ ਜਾਣ ਅਤੇ ਇਸ ਸਬੰਧੀ ਪ੍ਰੋਮੋਸ਼ਨ ਸੈੱਲ ਸਿੱਖਿਆ ਵਿਭਾਗ ਪੰਜਾਬ ਨੂੰ ਸਮਾਂਬੱਧ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਇਹ ਸੈੱਲ ਇਸ ਕੰਮ ਵਿੱਚ ਕਾਫੀ ਦੇਰੀ ਕਰ ਚੁੱਕਾ ਹੈ। ਜਿਸ ਕਾਰਨ ਕੰਮ ਕਰ ਰਹੇ ਲੈਕਚਰਾਰ ਨਿਰਾਸ਼ਾ ਵਿੱਚ ਹਨ।

