Punjab News: ਪੰਜਾਬ ਦੇ NSQF ਅਧਿਆਪਕ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਸ਼ੋਸ਼ਣ ਦਾ ਸ਼ਿਕਾਰ; ਹੱਕ ਮੰਗਣ ਤੇ ਪੁਲਿਸ ਵੱਲੋਂ FIR ਦਰਜ
Punjab News: NSQF ਅਧਿਆਪਕ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਸ਼ੋਸ਼ਣ ਦਾ ਸ਼ਿਕਾਰ
Punjab News: ਭਰਾਤਰੀ ਅਧਿਆਪਕ, ਕਿਸਾਨ,ਮਜ਼ਦੂਰ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਸਾਂਝਾ ਵਫਦ ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ NSQF ਜਥੇਬੰਦੀ ਦੇ ਅਧਿਆਪਕਾਂ ਦੇ ਦਿੜ੍ਹਬੇ ਵਿਖੇ ਰੋਸ ਪ੍ਰਦਰਸ਼ਨ ਸਮੇਂ ਉਹਨਾਂ ਨੂੰ ਗਿਰਫ਼ਤਾਰ ਕਰਨ ਅਤੇ ਪਰਚਾ ਦਰਜ ਕਰਨ ਸਬੰਧੀ SSP ਸੰਗਰੂਰ ਦੀ ਗ਼ੈਰ ਮੌਜੂਦਗੀ ਵਿੱਚ SP ਹੈੱਡ-ਕੁਆਰਟਰ ਸੰਗਰੂਰ ਨੂੰ ਮਿਲਿਆ।
ਵਫ਼ਦ ਵੱਲੋਂ ਜ਼ੋਰਦਾਰ ਤਰੀਕੇ ਨਾਲ ਗੱਲ ਰੱਖੀ ਗਈ ਕਿ ਇਹ ਅਧਿਆਪਕ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਸ਼ੋਸ਼ਣ ਦਾ ਸ਼ਿਕਾਰ ਹਨ ਅਤੇ ਇਹਨਾਂ ਦਾ ਰੋਸ ਜਾਇਜ਼ ਹੈ।
ਇਸ ਲਈ ਗਿਰਫ਼ਤਾਰ ਅਧਿਆਪਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਪਰਚਾ ਰੱਦ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਥੇਬੰਦੀਆਂ ਸਾਂਝਾ ਜਥੇਬੰਦਕ ਐਕਸ਼ਨ ਕਰਨ ਲਈ ਮਜ਼ਬੂਰ ਹੋਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਤੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ ਅਤੇ ਵਿੱਤ ਸਕੱਤਰ ਕੰਵਲਜੀਤ ਬਨਭੌਰਾ ਵੀ ਮੌਜੂਦ ਰਹੇ।

