ਰੱਬਾ ਇਹ ਕੀ ਕਹਿਰ ਕਮਾਇਆ…! ਹੜ੍ਹਾਂ ਪੀੜ੍ਹਤਾਂ ਲਈ ਅਰਦਾਸ ਕਰਨ ਉਪਰੰਤ ਫੁੱਟ ਫੁੱਟ ਰੋਏ ਗਿਆਨੀ ਰਘਬੀਰ ਸਿੰਘ…! ਵੇਖੋ ਮੌਕੇ ਦੀਆਂ ਤਸਵੀਰਾਂ
ਅਜਨਾਲਾ ਵਿਖੇ ਗਿਆਨੀ ਰਘਵੀਰ ਸਿੰਘ ਨੇ ਕੀਤੀ ਅਰਦਾਸ,
ਭਾਵੁਕ ਤਬਾਹੀ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਜਨਾਲਾ
ਪੰਜਾਬ ਵਿੱਚ ਆਏ ਹੜ੍ਹਾਂ ਦੀ ਤਬਾਹੀ ਵੇਖ ਕੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਬਹੁਤ ਭਾਵੁਕ ਹੋ ਗਏ।
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਜਦੋਂ ਅੱਜ ਪਿੰਡਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਪਹੁੰਚੇ ਹੋਏ ਸਨ ਤਾਂ ਉੱਥੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਵੀ ਪਹੁੰਚੇ।
ਜਿਨ੍ਹਾਂ ਨੂੰ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਪੰਜਾਬ ਨੂੰ ਮਾੜੇ ਹਾਲਾਤਾਂ ਵਿੱਚੋਂ ਕੱਢਣ ਵਾਸਤੇ ਅਤੇ ਸਮੂਹ ਲੋਕਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਨ ਲਈ ਕਿਹਾ ਗਿਆ।
ਇਸ ਦੌਰਾਨ ਗਿਆਨੀ ਰਘਬੀਰ ਸਿੰਘ ਵੱਲੋਂ ਮੌਕੇ ‘ਤੇ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਹੀ ਉਹ ਪਿੰਡਾਂ ਦੇ ਹਾਲਾਤ ਵੇਖ ਕੇ ਬੇਹਦ ਭਾਵਕ ਹੋਏ ਗਏ।

