ਵੱਡੀ ਖ਼ਬਰ: ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ, ਸੜਕ ਹਾਦਸੇ ‘ਚ 3 ਲੋਕਾਂ ਨੂੰ ਮਾਰਨ ਦਾ ਦੋਸ਼
Punjab News-
ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਇੱਕ ਪੰਜਾਬੀ ਟਰੱਕ ਡਰਾਈਵਰ ਕੋਲੋਂ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ।
ਇਸ ਹਾਦਸੇ ‘ਚ ਕਰੀਬ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਕੈਲੀਫੋਰਨੀਆ ‘ਚ ਵਾਪਰੇ ਇਸ ਹਾਦਸੇ ‘ਚ ਟਰੱਕ ਡਰਾਈਵਰ ਨੇ ਲਗਭਗ ਦਸ ਪਾਰਕ ਕੀਤੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ।
ਇਹ ਹਾਦਸਾ ਬੁੱਧਵਾਰ, 22 ਅਕਤੂਬਰ, 2025 ਨੂੰ ਵਾਪਰਿਆ ਸੀ। ਅਮਰੀਕੀ ਪੁਲਿਸ ਨੇ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੰਜਾਬੀ ਟਰੱਕ ਡਰਾਈਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਸ਼ਨਪ੍ਰੀਤ ਸਿੰਘ ਪੰਜਾਬ ਵਿੱਚ ਕਿੱਥੋਂ ਦਾ ਰਹਿਣ ਵਾਲਾ ਹੈ। ਵਿਦੇਸ਼ੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜਸ਼ਨਪ੍ਰੀਤ ਸਿੰਘ ਨੇ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਗਿਆ ਸੀ ਅਤੇ ਯੂਬਾ ਸਿਟੀ ਵਿੱਚ ਰਹਿ ਰਿਹਾ ਸੀ। ਉਸ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਹਨ।
ਅਮਰੀਕੀ ਏਜੰਸੀਆਂ ਦੇ ਅਨੁਸਾਰ, ਜਸ਼ਨਪ੍ਰੀਤ ਨੂੰ ਮਾਰਚ 2022 ਵਿੱਚ ਗੈਰ-ਕਾਨੂੰਨੀ ਤੌਰ ‘ਤੇ ਕੈਲੀਫੋਰਨੀਆ ਸਰਹੱਦ ਪਾਰ ਕਰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਕੈਲੀਫੋਰਨੀਆ ਵਿੱਚ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

