World Breaking: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, 622 ਲੋਕਾਂ ਦੀ ਮੌਤ (ਵੇਖੋ ਵੀਡੀਓ)
ਕਾਬੁਲ/ਨਵੀਂ ਦਿੱਲੀ
Afghanistan Earthquake Videos: ਅਫਗਾਨਿਸਤਾਨ ਇੱਕ ਵਾਰ ਫਿਰ ਵਿਨਾਸ਼ਕਾਰੀ ਭੂਚਾਲ ਨਾਲ ਦਹਿਲ ਗਿਆ ਹੈ।
ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਅਨੁਸਾਰ, ਐਤਵਾਰ ਦੇਰ ਰਾਤ ਪਾਕਿਸਤਾਨ ਸਰਹੱਦ ਨੇੜੇ ਪੂਰਬੀ ਅਫਗਾਨਿਸਤਾਨ ਵਿੱਚ 6.0 ਦੀ ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨੇ ਭਾਰੀ ਤਬਾਹੀ ਮਚਾਈ ਹੈ। ਇਸ ਭਿਆਨਕ ਤਬਾਹੀ ਕਾਰਨ ਹੁਣ ਤੱਕ 622 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1500 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਮੌਤ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ, ਅਤੇ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਇਨ੍ਹਾਂ ਦਾ ਅਸਰ ਭਾਰਤ ਦੇ ਦਿੱਲੀ-NCR ਅਤੇ ਪਾਕਿਸਤਾਨ ਦੇ ਕਈ ਇਲਾਕਿਆਂ ਤੱਕ ਮਹਿਸੂਸ ਕੀਤੇ ਗਏ।
ਕੀ ਹੋਇਆ ਅਤੇ ਕਿੱਥੇ ਮਚੀ ਤਬਾਹੀ?
ਇਹ ਵਿਨਾਸ਼ਕਾਰੀ ਭੂਚਾਲ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11:47 ਵਜੇ ਆਇਆ । USGS ਮੁਤਾਬਕ, ਇਸ ਦਾ ਕੇਂਦਰ (Epicenter) ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿੱਚ ਜਲਾਲਾਬਾਦ ਸ਼ਹਿਰ ਦੇ ਨੇੜੇ ਸੀ ਅਤੇ ਇਸ ਦੀ ਡੂੰਘਾਈ ਜ਼ਮੀਨ ਤੋਂ ਸਿਰਫ਼ 8 ਕਿਲੋਮੀਟਰ ਹੇਠਾਂ ਸੀ ।
ਘੱਟ ਡੂੰਘਾਈ ਹੋਣ ਕਾਰਨ ਇਸ ਦਾ ਪ੍ਰਭਾਵ ਅਤੇ ਵਿਨਾਸ਼ਕਾਰੀ ਸਮਰੱਥਾ ਕਈ ਗੁਣਾ ਵੱਧ ਗਈ। ਇਸ ਭੂਚਾਲ ਤੋਂ ਠੀਕ 20 ਮਿੰਟ ਬਾਅਦ, ਉਸੇ ਇਲਾਕੇ ਵਿੱਚ 4.5 ਦੀ ਤੀਬਰਤਾ ਦਾ ਇੱਕ ਹੋਰ ਝਟਕਾ ਮਹਿਸੂਸ ਕੀਤਾ ਗਿਆ, ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ।

