Punjab Breaking: AAP ਵਿਧਾਇਕ ਪੁਲਿਸ ਵੱਲੋਂ ਗ੍ਰਿਫਤਾਰ
Punjab News-
ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਇਸ ਦੀ ਪੁਸ਼ਟੀ ਹਰਮੀਤ ਸਿੰਘ ਪਠਾਣਮਾਜਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਦਿੱਤੀ।
ਉਹਨਾਂ ਨੇ ਆਪਣੀ ਵੀਡੀਓ ਵਿੱਚ ਕਿਹਾ ਹੈ ਕਿ ਆਈਏਐਸ ਕ੍ਰਿਸ਼ਨ ਕੁਮਾਰ ਦੇ ਖਿਲਾਫ ਬੋਲਣ ਦਾ ਉਹਨਾਂ ਨੂੰ ਖਮਿਆਜਾ ਭੁਗਤਣਾ ਪਿਆ ਹੈ। ਉਹਨਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਦੀ ਗਲਤੀ ਦੇ ਕਾਰਨ ਹੀ ਪੰਜਾਬ ਦੇ ਅੰਦਰ ਹੜਾਂ ਨੇ ਤਬਾਹੀ ਮਚਾਈ।
ਹਰਮੀਤ ਪਠਾਨਮਾਜਰਾ ਦਾ ਦੋਸ਼ ਹੈ ਕਿ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਰਹੇ ਨੇ ਅਤੇ ਇਹਨਾਂ ਨੂੰ ਹੰਕਾਰ ਹੋ ਗਿਆ ਹੈ ਕਿ ਪੰਜਾਬ ਵਿੱਚ 94 ਐਮਐਲਏ ਇਹਨਾਂ ਦੇ ਨੇ।
ਉਹਨਾਂ ਕਿਹਾ ਕਿ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦਿੱਤਾ ਜਾ ਰਿਹਾ, ਜਿਹੜਾ ਵੀ ਸੱਚ ਬੋਲਦਾ ਹੈ, ਉਸ ਨੂੰ ਚੁੱਕ ਕੇ ਜੇਲ ਦੇ ਅੰਦਰ ਸੁੱਟਿਆ ਜਾ ਰਿਹਾ।
ਪਠਾਣ ਮਾਜਰਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਨੂੰ ਸੱਚ ਬੋਲਣ ਕਰਕੇ ਆਪ ਸਰਕਾਰ ਜੇਲ੍ਹ ਵਿੱਚ ਬੰਦ ਕਰਨ ਜਾ ਰਹੀ ਹੈ ਅਤੇ ਮੈਂ ਸੱਚ ਬੋਲਣ ਤੋਂ ਕਦੇ ਪਿੱਛੇ ਨਹੀਂ ਹਟਾਂਗਾ, ਮੇਰੇ ਖਿਲਾਫ 376 ਦਾ ਮੁਕਦਮਾ ਦਰਜ ਕੀਤਾ ਗਿਆ ਹੈ।
ਇਥੇ ਦੱਸ ਦੇਈਏ ਕਿ, ਪਠਾਣਮਾਜਰਾ ਦੀ ਗਿਰਫਤਾਰੀ ਅਤੇ ਉਸ ਖਿਲਾਫ ਦਰਜ ਕੀਤੇ ਗਏ ਮੁਕਦਮੇ ਬਾਰੇ ਹਾਲੇ ਤੱਕ ਪੁਲਿਸ ਵੱਲੋਂ ਅਧਿਕਾਰਤ ਤੌਰ ‘ਤੇ ਸੂਚਨਾ ਨਹੀਂ ਦਿੱਤੀ ਗਈ।

