All Latest News

Punjab News: ਪ੍ਰਾਇਮਰੀ ਸਕੂਲਾਂ ‘ਚ ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਕਰਨ ਦੀ ਮੰਗ, CM ਭਗਵੰਤ ਮਾਨ ਨੂੰ ਭੇਜਿਆ ਮੰਗ ਪੱਤਰ

 

Punjab News: ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ: ਅਮਨਦੀਪ ਸ਼ਰਮਾ, ਭਗਵੰਤ ਭਟੇਜਾ, ਗੁਰਮੇਲ ਬਰੇ

ਪੰਜਾਬ ਨੈੱਟਵਰਕ, ਚੰਡੀਗੜ੍ਹ-

Punjab News: ਪ੍ਰਾਇਮਰੀ ਸਕੂਲਾਂ ਵਿੱਚ ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਪੋਸਟ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਅਧਿਆਪਕਾ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਕਮੇਟੀ ਮੈਂਬਰ ਭਗਵੰਤ ਭਟੇਜਾ ਅਬੋਹਰ, ਗੁਰਮੇਲ ਸਿੰਘ ਬਰੇ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ 20-25 ਸਾਲ ਦੀ ਈ ਟੀ ਟੀ ਤੋਂ ਬਾਅਦ ਪ੍ਰਾਈਮਰੀ ਤੋਂ ਹੈਡ ਟੀਚਰ ਅਧਿਆਪਕ ਦੀ ਤਰੱਕੀ ਹੁੰਦੀ ਹੈ।

ਨਵੀਂ ਸਿੱਖਿਆ ਨੀਤੀਤਹਿਤ ਪ੍ਰਾਇਮਰੀ ਸਕੂਲ ਦਾ ਹੈਡ ਟੀਚਰ ਨਰਸਰੀ ਕਲਾਸ ਤੋਂ ਦੂਸਰੀ ਕਲਾਸ ਅਤੇ ਤੀਸਰੀ ਕਲਾਸ ਤੋਂ ਪੰਜਵੀਂ ਕਲਾਸ ਅੱਠ ਕਲਾਸਾਂ ਦਾ ਮੁਖੀ ਹੁੰਦਾ ਹੈ।

ਜਥੇਬੰਦੀ ਪੰਜਾਬ ਦੇ ਆਗੂ ਜਸ਼ਨਦੀਪ ਸਿੰਘ ਕੁਲਾਣਾ ਨੇ ਦੱਸਿਆ ਕਿ ਸਮੁੱਚੇ ਸਕੂਲ ਪ੍ਰਬੰਧ ਨੂੰ ਵਧੀਆ ਚਲਾਉਣ ਲਈ ਹੈਡ ਟੀਚਰ ਦੀ ਪੋਸਟ ਦਾ ਪ੍ਰਬੰਧਕੀ ਹੋਣਾ ਬਹੁਤ ਲਾਜ਼ਮੀ ਹੈ।

ਉਹਨਾਂ ਕਿਹਾ ਕਿ ਯੂਡਾਈਜ ਤੋਂ ਲੈ ਕੇ ਸਾਰੇ ਕੰਮ ਸਕੂਲ ਮੁਖੀ ਲਈ ਬਹੁਤ ਜਰੂਰੀ ਹੁੰਦੇ ਹਨ। ਤਿੰਨ ਸਾਲ ਦੇ ਬੱਚੇ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਦੀ ਸਮੁੱਚੀ ਜਿੰਮੇਵਾਰੀ ਸਕੂਲ ਮੁਖੀ ਦੀ ਮੋਢਿਆਂ ਤੇ ਹੁੰਦੀ ਹੈ। ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਹੈਡ ਟੀਚਰਾਂ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਕਰਕੇ ਪ੍ਰਾਇਮਰੀ ਸਿੱਖਿਆ ਨੂੰ ਹੋਰ ਵਧੀਆ ਬਣਾਇਆ ਜਾਵੇ।

ਜਥੇਬੰਦੀ ਪੰਜਾਬ ਦੇ ਆਗੂ ਗੁਰਜੰਟ ਸਿੰਘ ਬੱਛੂਆਣਾ ਨੇ ਕਿਹਾ ਕਿ ਇਸ ਨਾਲ ਪ੍ਰਾਇਮਰੀ ਸਕੂਲਾਂ ਵਿੱਚ ਹੋਰ ਪੋਸਟਾਂ ਵਿੱਚ ਵੀ ਵੱਧ ਹੋਵੇਗਾ ਅਤੇ ਨਵੇਂ ਬੱਚਿਆਂ ਲਈ ਰੁਜ਼ਗਾਰ ਦੇ ਸਰੋਤ ਵੀ ਪੈਦਾ ਹੋਣਗੇ।

ਇਸ ਸਮੇਂ ਰਕੇਸ਼ ਗੋਇਲ ਬਰੇਟਾ, ਜਗਤਾਰ ਸਿੰਘ ਔਲਖ, ਰਾਜਵਿੰਦਰ ਸਿੰਘ ਖੱਤਰੀ ਵਾਲਾ,ਲਵਨੀਸ਼ ਗੋਇਲ ਨਾਭਾ, ਅਮਨਦੀਪ ਸਿੰਘ ਮੰਗਵਾਲ ਸੰਗਰੂਰ, ਪਰਮਜੀਤ ਸਿੰਘ ਤੂਰ ਪਟਿਆਲਾ, ਕਮਲ ਗੋਇਲ ਸੁਨਾਮ ਮਾਲਵਿੰਦਰ ਬਰਨਾਲਾ, ਬਲਜੀਤ ਸਿੰਘ ਗੁਰਦਾਸਪੁਰ, ਰਘਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ, ਜਸਵੀਰ ਸਿੰਘ ਹੁਸ਼ਿਆਰਪੁਰ, ਸਤਿੰਦਰ ਸਿੰਘ ਦੁਆਬੀਆ ਫਿਰੋਜਪੁਰ, ਦਿਲਬਾਗ ਸਿੰਘ ਮੋਗਾ, ਗੁਰਜੰਟ ਸਿੰਘ ਮਲੇਰਕੋਟਲਾ, ਗੁਰਦੀਪ ਸਿੰਘ ਫਤਿਹਗੜ੍ਹ ਸਾਹਿਬ, ਦੀਪਕ ਗੋਇਲ ਮੁਹਾਲੀ, ਮੱਖਣ ਜੈਨ ਪਟਿਆਲਾ, ਰਾਮਪਾਲ ਸਿੰਘ ਗੁੜੱਦੀ, ਬਲਵਿੰਦਰ ਸਿੰਘ ਹਾਕਮਵਾਲਾ, ਗੁਰਜੰਟ ਬੋਹਾ ਆਦਿ ਸਾਥੀਆਂ ਨੇ ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਪੋਸਟ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ‌।

 

Leave a Reply

Your email address will not be published. Required fields are marked *