Breaking: ਪੰਜਾਬ ‘ਚ ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, 10 ਲੋਕਾਂ ਦੀ ਮੌਤ
Punjab Breaking: 30 ਦੇ ਕਰੀਬ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ
ਅੰਮ੍ਰਿਤਸਰ, 3 ਦਸੰਬਰ 2025 (Media PBN)- ਪੰਜਾਬ ਦੇ ਵਿੱਚ ਸਵਾਰੀਆਂ ਦੇ ਨਾਲ ਭਰੀ ਬੱਸ ਦੇ ਨਾਲ ਵੱਡਾ ਸੜਕ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ।
ਇਹ ਹਾਦਸਾ ਅੰਮ੍ਰਿਤਸਰ ਵਿੱਚ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ।
ਜਾਣਕਾਰੀ ਇਹ ਵੀ ਮਿਲੀ ਹੈ ਕਿ ਬੱਸ ਦੀ ਇੱਕ ਟਿੱਪਰ ਦੇ ਨਾਲ ਟੱਕਰ ਦੇਰ ਸ਼ਾਮ ਹੋ ਗਈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਇਹ ਹਾਦਸਾ ਅਸਲ ਦੇ ਵਿੱਚ ਅੰਮ੍ਰਿਤਸਰ-ਬਟਾਲਾ ਰੋਡ ਤੇ ਪੈਂਦੇ ਪਿੰਡ ਗੋਪਾਲਪੁਰ ਦੇ ਲਾਗੇ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਟਿੱਪਰ ਦੇ ਨਾਲ ਨਿੱਜੀ ਕੰਪਨੀ ਦੀ ਬੱਸ ਟਕਰਾ ਗਈ, ਜਿਸ ਕਾਰਨ ਇੱਕ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ।
ਉੱਥੇ ਹੀ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਵੀ ਹੋਈਆਂ ਹਨ। ਇੱਕ ਰਿਪੋਰਟ ਅਨੁਸਾਰ ਇਹ ਬੱਸ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਸੀ ਅਤੇ ਜਦੋਂ ਇਹ ਬੱਸ ਗੋਪਾਲਪੁਰ ਲਾਗੇ ਪੁੱਜੀ ਤਾਂ ਟਿੱਪਰ ਦੇ ਨਾਲ ਬੱਸ ਦੀ ਟੱਕਰ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਕਰੀਬ ਇੱਕ ਦਰਜਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਲੋਕਾਂ ਨੂੰ ਰੈਸਕਿਊ ਆਪਰੇਸ਼ਨ ਕਰਕੇ ਬਚਾਇਆ ਜਾ ਰਿਹਾ ਹੈ ਅਤੇ ਕੁਝ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਜਾ ਚੁੱਕਿਆ ਹੈ।
ਖ਼ਬਰ ਅਪਡੇਟ ਹੋ ਰਹੀ ਹੈ……..

