ਪੰਜਾਬ ਸਰਕਾਰ ਮਿਡ-ਡੇ-ਮੀਲ ਵਰਕਰਾਂ ਦੇ ਮਾਣ ਭੱਤੇ ‘ਚ ਫੌਰੀ ਕਰੇ ਵਾਧਾ
ਮਿਡ-ਡੇ-ਮੀਲ ਵਰਕਰਾਂ ਨਾਲ ਕੀਤੇ ਵਾਧੇ ਤੁਰੰਤ ਪੂਰੇ ਕਰੇ ਸਰਕਾਰ- ਮਮਤਾ ਸ਼ਰਮਾ
ਮਿਡ ਡੇ ਮੀਲ ਵਰਕਰ ਯੂਨੀਅਨ ਵੱਲੋਂ 12 ਜਨਵਰੀ ਨੂੰ ਫੂਕੇ ਜਾਣਗੇ ਪੰਜਾਬ ਸਰਕਾਰ ਦੇ ਪੁਤਲੇ
ਧੀਆਂ ਦੇ ਤਿਉਹਾਰ ਲੋਹੜੀ ਮੋਕੇ ਮਿਡ ਡੇਅ ਮੀਲ ਵਰਕਰ ਧੀਆਂ ਫ਼ੂਕਣ ਗੀਆਂ ਪੰਜਾਬ ਸਰਕਾਰ ਦੇ ਪੁਤਲੇ
ਪੰਜਾਬ ਨੈੱਟਵਰਕ, ਅੰਮ੍ਰਿਤਸਰ
ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਦੀ ਅਗਵਾਈ ਹੇਠ ਕੰਪਨੀ ਬਾਗ ਵਿਖੇ ਹੋਈ ਜਿਸ ਵਿੱਚ ਗੱਲ ਕਰਦਿਆਂ ਮਮਤਾ ਸ਼ਰਮਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸਾਨੂੰ ਨਿਗੂਣਾ ਜਿਹਾ ਮਾਂਣ ਭੱਤਾ ਦਿੱਤਾ ਜਾਂਦਾ ਹੈ ਜਿਸ ਨਾਲ ਸਾਡੇ ਘਰਾਂ ਦਾ ਗੁਜ਼ਾਰਾ ਬਹੁਤ ਮੁਸ਼ਿਕਲ ਨਾਲ ਚੱਲਦਾ ਹੈ।
ਆਮ ਆਦਮੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਸਰਕਾਰ ਉਹ ਵਾਅਦਾ ਪੂਰਾ ਨਹੀਂ ਕਰ ਸਕੀ ਦੂਸਰੇ ਪਾਸੇ ਜਿਹੜਾ ਸਾਨੂੰ ਮਹੀਨੇ ਬਾਅਦ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲਦਾ ਸੀ ਉਹ ਵੀ ਅੱਜ ਤੱਕ ਦਸੰਬਰ ਮਹੀਨੇ ਦਾ ਜਾਰੀ ਨਹੀਂ ਕੀਤਾ ਗਿਆ।
ਕਿਉਂਕਿ ਸਾਡੇ ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮ ਵੀਰ/ਭੈਣਾਂ ਪਿਛਲੇ 32 ਦਿਨਾਂ ਤੋਂ ਕਲਮ ਛੋੜ ਹੜਤਾਲ ਤੇ ਬੈਠੇ ਹਨ। ਨਿਗੂਣਾ ਭੱਤਾ ਵੀ ਮਹੀਨੇ ਬਾਅਦ ਨਸ਼ੀਬ ਨਹੀਂ ਇਸ ਲਈ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ 11 ਅਤੇ 12 ਜਨਵਰੀ ਨੂੰ ਲੋਹੜੀ ਮੋਕੇ ਮਿਡ-ਡੇ-ਮੀਲ ਵਰਕਰਾਂ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕ ਮੁਜ਼ਾਹਰੇ ਕਰਨਗੀਆਂ।
ਜੇਕਰ ਸਰਕਾਰ ਨੇ ਸਾਡੇ ਮਾਣ ਭੱਤੇ ਵਿੱਚ ਜਲਦੀ ਵਾਧਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਆਗੂ ਜਸਵਿੰਦਰ ਕੌਰ ਪਰਮਜੀਤ ਕੌਰ ਲਹਿਰਕਾ ਰਾਜਵਿੰਦਰ ਕੌਰ ਜੇਠੂਵਾਲ ਕੰਵਲਜੀਤ ਕੌਰ ਲਸ਼ਕਰੀ ਨੰਗਲ ਖੁਸ਼ਬੋ ਗੋਪਾਲ ਨਗਰ ਹਰਜੀਤ ਕੌਰ ਛੇਹਰਟਾ ਭੁਪਿੰਦਰ ਕੌਰ ਸੁਖਵੰਤ ਕੌਰ ਕੋਟ ਬਾਬਾ ਦੀਪ ਸਿੰਘ ਪ੍ਰੇਮ ਆਦਿ ਹਾਜ਼ਰ ਸਨ।