ਸਿੱਖਿਆ ਵਿਭਾਗ ਦੀ ਖੁੱਲ੍ਹੀ ਪੋਲ! ਅਭਿਆਸ ਲਈ ਭੇਜੇ ਜਾ ਰਹੇ ਪੇਪਰਾਂ ‘ਚ ਗ਼ਲਤੀਆਂ ਦੀ ਭਰਮਾਰ- ਅਧਿਆਪਕਾਂ ਦੀ ਖੱਜਲ ਖੁਆਰੀ ਦਾ ਜਿੰਮੇਵਾਰ ਕੌਣ?
ਯੋਗਤਾ ਸੁਧਾਰ ਪ੍ਰੋਗਰਾਮ ਲਈ ਲਏ ਜਾ ਰਹੇ ਪੇਪਰ ਨੇ ਅਧਿਆਪਕ ਪੜ੍ਹਨੇ ਪਾਏ- ਜੀਟੀਯੂ ਪੰਜਾਬ
ਅਧਿਆਪਕਾ ਦੀ ਹੋਈ ਖੱਜਲ ਖੁਆਰੀ, ਅਭਿਆਸ ਲਈ ਭੇਜੇ ਜਾ ਰਹੇ ਪੇਪਰਾਂ ਵਿੱਚ ਗ਼ਲਤੀਆਂ ਦੀ ਭਰਮਾਰ
ਪੰਜਾਬ ਨੈੱਟਵਰਕ, ਪਟਿਆਲਾ
ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸਮਰੱਥ ਤਹਿਤ ਯੋਗਤਾ ਸੁਧਾਰ ਪ੍ਰੋਗਰਾਮ ਅਨੁਸਾਰ ਤੀਸਰੀ ਤੋਂ ਅੱਠਵੀਂ ਜਮਾਤ ਲਈ ਲਏ ਗਏ ਪਹਿਲੇ ਪੇਪਰ ਵਿੱਚ ਅਧਿਆਪਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਦਾ ਸਿੱਖਿਆ ਵਿਭਾਗ ਹਮੇਸ਼ਾ ਨਵੇਂ ਤੋਂ ਨਵੇਂ ਕਾਰਨਾਮਿਆਂ ਕਰਨ ਵਿੱਚ ਮਸ਼ਹੂਰ ਰਹਿੰਦਾ ਹੈ।
ਸਿੱਖਿਆ ਵਿਭਾਗ ਦੇ ਨਵੇਂ ਆਦੇਸ਼ ਅਨੁਸਾਰ ਯੋਗਤਾ ਸੁਧਾਰ ਪ੍ਰੋਗਰਾਮ ਤਹਿਤ ਤੀਸਰੀ ਤੋਂ ਅੱਠਵੀਂ ਜਮਾਤ ਦਾ ਪੇਪਰ ਲੈਣ ਲਈ ਕਿਹਾ ਗਿਆ ਸੀ। ਜਿਸ ਨਾਲ ਪੰਜਾਬ ਭਰ ਦੇ ਅਧਿਆਪਕਾ ਨੂੰ ਪ੍ਰਿੰਟ ਕੱਢਵਾਉਣ ਲਈ ਦੁਕਾਨਾਂ ਤੇ ਕਿ ਆਪਣੀ ਜੇਬ ਵਿੱਚੋ ਪੱਲਿਉਂ ਖਰਚ ਕਰਨੇ ਪਏ। ਪੰਜਾਬ ਭਰ ਦੇ ਸਿੱਖਿਆ ਅਧਿਕਾਰੀਆਂ ਵਲੋਂ ਜ਼ੂਮ ਐਪ ਤੇ ਹੁਕਮ ਕੀਤੇ ਗਏ ਕਿ ਪੇਪਰ ਕਿਸੇ ਹਾਲਤ ਵਿੱਚ ਲੀਕ ਨਹੀਂ ਹੋਣਾ ਚਾਹੀਦਾ।
ਇਹ ਵੀ ਕਿਹਾ ਗਿਆ ਪੇਪਰ ਸਕੂਲ ਦੀ ਈ ਮੇਲ ਆਈ ਡੀ ਤੇ ਹੀ ਆਏਗਾ। ਇਸ ਗੱਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੀਨੀਅਰ ਸੈਕੰਡਰੀ ਸਕੂਲਾਂ ਕੋਲ ਤਾਂ ਪ੍ਰਿੰਟਰ ਹੈ ਪਰ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਵੀ ਇਨ੍ਹਾਂ ਅਧਿਆਪਕਾਂ ਨੂੰ ਪ੍ਰਿੰਟ ਲਈ ਸਕੂਲਾਂ ਤੋਂ ਬਾਹਰ ਦੁਕਾਨਾਂ ਤੇ ਜਾਣਾ ਪਿਆ।
ਦੂਸਰੇ ਪਾਸੇ ਪੰਜਾਬ ਭਰ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਤਾਂ ਪ੍ਰਿੰਟਰ ਹੀ ਨਹੀਂ ਹਨ। ਜਦੋਂ ਇਹ ਅਧਿਆਪਕ ਪ੍ਰਿੰਟ ਕੱਢਵਾਉਣ ਲਈ ਦੁਕਾਨਾਂ ਤੇ ਜਾਣ ਗਏ ਤਾਂ ਕਿ ਪੇਪਰ ਲੀਕ ਨਹੀਂ ਹੋਵੇਗਾ। ਜੋਂ ਪੇਪਰ ਆਏ ਉਸ ਵਿੱਚ ਵੀ ਸੈਂਕੜਿਆਂ ਦੇ ਕਰੀਬ ਗਲਤੀਆਂ ਪਾਈਆਂ ਗਈਆਂ।
ਪੰਜਾਬ ਦਾ ਸਮੁੱਚਾ ਅਧਿਆਪਕ ਵਰਗ ਆਪਣੇ ਪੇਸ਼ੇ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਵਚਨਵੱਧ ਹੈ। ਦੁਸਰੇ ਪਾਸੇ ਅਧਿਆਪਕਾ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਵਿਦਿਆਰਥੀਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਯੋਗਤਾ ਸੁਧਾਰ ਪ੍ਰੋਗਰਾਮ ਤਹਿਤ ਅਧਿਆਪਕ ਪੇਪਰ ਤੋਂ ਇਨਕਾਰੀ ਨਹੀਂ ਹਨ।
ਸਿੱਖਿਆ ਵਿਭਾਗ ਜਦੋਂ ਮਿਸ਼ਨ ਸਮੱਰਥ ਦੀ ਬੇਲੋੜੀ ਸਮੱਗਰੀ ਸਕੂਲਾਂ ਵਿੱਚ ਭੇਜ ਸਕਦਾ ਹੈ ਤਾਂ ਕਿਤਾਬਾਂ ਅਤੇ ਯੋਗਤਾ ਸੁਧਾਰ ਪ੍ਰੋਗਰਾਮ ਸੰਬੰਧੀ ਸਮੱਗਰੀ ਛੱਪਵਾ ਦੇ ਸਕੂਲਾਂ ਵਿਚ ਕਿਉਂ ਨਹੀਂ ਭੇਜ ਸਕਦੀ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਚਾਹੁੰਦਾ ਹੈ ਕਿ ਅਧਿਆਪਕਾਂ ਨੂੰ ਬੇਲੋੜੇ ਕੰਮਾਂ ਉਲਝਾ ਕੇ ਰੱਖਿਆ ਜਾਵੇ ਤਾਂ ਸਕੂਲ ਵਿੱਚ ਪੜ੍ਹਦੇ ਗਰੀਬ ਲੋਕਾਂ ਦੇ ਬੱਚੇ ਪੜ੍ਹ ਨਾ ਸਕਣ।
ਜੀਟੀਯੂ ਆਗੂਆਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਤੇ ਸਿੱਖਿਆ ਅਧਿਕਾਰੀਆ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਸੋਚੇ ਸਮਝੇ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਤੋਂ ਦੂਰ ਨਾ ਕੀਤਾ ਜਾਵੇ। ਯੋਗਤਾ ਸੁਧਾਰ ਪ੍ਰੋਗਰਾਮ ਲਈ ਪੇਪਰ ਛਪਾ ਕੇ ਸਕੂਲਾਂ ਵਿੱਚ ਭੇਜੇ ਜਾਣ। ਜਿਸ ਨਾਲ ਅਧਿਆਪਕ ਸਿਰਫ ਬੱਚਿਆਂ ਤੇ ਪੜ੍ਹਾਈ ਹੀ ਧਿਆਨ ਦੇ ਸਕਣ।
ਇਸ ਸਮੇਂ ਕਮਲ ਨੈਣ , ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ,ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਦਲਬੀਰ ਕਲਿਆਣ, ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ, ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ, ਸਾਥੀ ਮੌਜੂਦ ਰਹੇ।