Breaking: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਰਾਂ ਤੋਂ ਬਾਹਰ ਨਿਕਲੇ ਲੋਕ
Breaking News :
ਇੱਕ ਪਾਸੇ ਜਿੱਥੇ ਹੜਾਂ ਨੇ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਭੁਚਾਲ ਦੇ ਝਟਕਿਆਂ ਦੀਆਂ ਵੀ ਖਬਰਾਂ ਮਿਲ ਰਹੀਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਲਦਾਖ ਵਿੱਚ ਅੱਜ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲਦਾਖ ਮੈਰਾਥਨ 2025 ਦੇ ਵਿਚਕਾਰ ਅੱਜ ਸਵੇਰੇ ਲਦਾਖ ਦੀ ਧਰਤੀ ਹਿੱਲ ਗਈ ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.7 ਮਾਪੀ ਗਈ ਹੈ।
ਬੇਸ਼ੱਕ ਇਹ ਭੁਚਾਲ ਕੋਈ ਬਹੁਤਾ ਵੱਡਾ ਨਹੀਂ ਸੀ, ਪਰ ਭੁਚਾਲ ਦੇ ਝਟਕੇ ਲਗਦੇ ਹੀ ਲੋਕ ਤੁਰੰਤ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਆ ਗਏ।
ਹੁਣ ਤੱਕ ਦੀਆਂ ਖਬਰਾਂ ਦੇ ਅਨੁਸਾਰ ਇਸ ਭੂਚਾਲ ਕਾਰਨ ਕਿਸੇ ਵੀ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਭਾਰਤ ਦੇ ਸਾਰੇ ਸੂਬਿਆਂ ਦੇ ਪ੍ਰਤੀਨਿਧੀ ਲਦਾਖ ਦੇ ਐਨਡੀਐਸ ਸਟੇਡੀਅਮ ਵਿੱਚ ਇਕੱਠੇ ਹੋਏ ਹਨ।
ਇੱਥੇ ਮਰਾਥਨ ਲਦਾਖ ਦੇ ਖੇਡ ਕੈਲੰਡਰ ਵਿੱਚ ਮਹੱਤਵਪੂਰਨ ਸਮਾਗਮ ਹੋਣੇ ਹਨ। ਲਦਾਖ ਦਾ ਦੁਨੀਆ ਅਤੇ ਦੇਸ਼ ਵਿੱਚ ਇੱਕ ਵੱਖਰਾ ਵਿਸ਼ੇਸ਼ ਸਥਾਨ ਹੈ ਅਤੇ ਇਹ ਬਹੁਤ ਉਚਾਈ ਤੇ ਸਥਿਤ ਹੈ।

