All Latest NewsNews FlashPunjab News

ਚਾਈਨਾ ਡੋਰ ਅਨਮੋਲ ਮਨੁੱਖੀ ਜੀਵਨ ਦੀ ਕਾਤਿਲ ਡੋਰ- ਅਮਨ ਸ਼ਰਮਾ

 

ਪੰਜਾਬ ਨੈੱਟਵਰਕ, ਮੋਹਾਲੀ

ਸੇਵਾ ਸਾਡਾ ਮਿਸ਼ਨ(ਰਜਿ.), ਧੰਨ ਧੰਨ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਸਪੋਰਟਸ ਕਲੱਬ ਅਤੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਪ੍ਰਧਾਨ, ਰੋਟੇਰਿਅਨ ਆਈ. ਪੀ. ਪੀ.ਅਮਨ ਸ਼ਰਮਾ ਸਟੇਟ ਆਵਰਡੀ ਨੇ ਪਤੰਗਬਾਜੀ ਦੇ ਮੌਸਮ, ਲੋਹੜੀ ਅਤੇ ਮਾਘੀ ਤਿਉਹਾਰਾਂ ਨੂੰ ਵੇਖਦਿਆਂ ਬੱਚਿਆਂ ਅਤੇ ਮਾਪਿਆਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਹਰ ਸਾਲ ਬਹੁਗਿਣਤੀ ਵਿੱਚ ਲੋਕ ਅਤੇ ਰਾਹਗੀਰ ਚੀਰੇ ਜਾਂਦੇ ਹਨ | ਕਈਆਂ ਦੀ ਮੌਤ ਤੱਕ ਹੋ ਜਾਂਦੀ ਹੈ ਅਤੇ ਕਈ ਸਦਾ ਲਈ ਅਪਾਹਿਜ ਤੱਕ ਹੋ ਜਾਂਦੇ ਹਨ| ਇਸ ਲਈ ਇਹ ਕਾਤਿਲ ਡੋਰ ਸਿੱਧ ਹੋ ਗਈ ਹੈ |ਇਸਨੂੰ ਨਾ ਤਾਂ ਦੁਕਾਨਦਾਰਾਂ ਨੂੰ ਵੇਚਣਾ ਚਾਹੀਦਾ ਹੈ ਅਤੇ ਨਾ ਹੀ ਸਾਨੂੰ ਇਸ ਨੂੰ ਖਰੀਦਣਾ ਚਾਹੀਦਾ ਹੈ |

ਸਰਕਾਰ ਪ੍ਰਸ਼ਾਸਨ, ਪੁਲਿਸ ਅਤੇ ਮਾਪਿਆਂ ਨੂੰ ਸਖ਼ਤ ਹੋਣਾ ਚਾਹੀਦਾ ਹੈ| ਇਸਨੂੰ ਖਰੀਦਣ ਅਤੇ ਵੇਚਣ ਵਾਲਿਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ| ਇਸ ਸਾਲ ਪਿੱਛਲੇ ਸਾਲਾਂ ਨਾਲੋ ਪ੍ਰਸ਼ਾਸਨ ਜਿਆਦਾ ਮੁਸਤੈਦ ਅਤੇ ਸਖ਼ਤ ਹੋਣ ਕਾਰਨ ਇਸ ਦੀ ਵਰਤੋਂ ਵਿੱਚ ਕਮੀ ਆਈ ਹੈ ਪਰ ਅੱਜੇ ਵੀ ਲੋਹੜੀ ਮਾਘੀ ਨੂੰ ਵੇਖਦਿਆਂ ਹੋਰ ਸ਼ਖਤੀ ਕਰਨ ਦੀ ਲੋੜ ਹੈ ਅਤੇ ਸ਼ਖਤੀ ਨੂੰ ਲਾਗੂ ਕਰਨ ਵਿੱਚ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |

ਅਮਨ ਸ਼ਰਮਾ ਨੇ ਆਮ ਪਬਲਿਕ ਨੂੰ ਆਪਣੀ ਟੂ ਵਹੀਲਰ ਤੇ ਜਾਣ ਸਮੇਂ ਹੈਲਮੇਟ ਪਾਉਣ, ਛੱਤ ਤੇ ਅਤੇ ਸੜ੍ਹਕਾਂ ਤੇ ਪੈਦਲ ਜਾਣ ਸਮੇਂ ਮੂੰਹ ਅਤੇ ਗੱਲੇ ਤੇ ਮਫਲਰ/ਮੋਟਾ ਕਪੜਾ ਲਪੇਟਣ ਦੀ ਅਪੀਲ ਕੀਤੀ | ਅਮਨ ਸ਼ਰਮਾ ਨੇ ਬੱਚਿਆਂ, ਮਾਪਿਆਂ ਅਤੇ ਸਾਥੀ ਅਧਿਆਪਕਾਂ ਨੂੰ ਬੱਚਿਆਂ ਨੂੰ ਚਾਈਨਾ ਡੋਰ ਛੱਡ ਕੇ ਸਰੀਰਕ ਖੇਡਾਂ, ਕਸਰਤ ਅਤੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਉਹਨਾਂ ਨਾਲ ਅਸ਼ਵਨੀ ਅਵਸਥੀ,ਹਰਦੇਸ਼ ਦਵੇਸਰ ਕਾਲਜ ਵਾਲੇ,ਬਲਰਾਜ ਸਿੰਘ ਬਾਜਵਾ,ਪ੍ਰਦੀਪ ਕਾਲੀਆ, ਕਮਲਪ੍ਰੀਤ ਕੌਰ, ਨਰੇਸ਼ ਸ਼ਰਮਾ,ਗੁਰਬੀਰ ਸਿੰਘ, ਰਾਕੇਸ਼ ਕੁਮਾਰ,ਮੁਕੇਸ਼ ਜੋਸ਼ੀ, ਜਗਜੀਤ ਸਿੰਘ ਸ਼ਾਹ, ਜਸਪਾਲ ਸਿੰਘ ਪਟਵਾਰੀ ਕਰਿਆਣਾ ਵਾਲੇ, ਨਵਤੇਜ ਸਿੰਘ, ਸੁੱਖਵਿੰਦਰ ਸੋਹੀ ਆਦਿ ਹਾਜਰ ਸਨ |

 

Leave a Reply

Your email address will not be published. Required fields are marked *