Punjab News: ਕੁੜੀ ਨਾਲ ਬਲਾਤਕਾਰ! 5 ਨੌਜਵਾਨਾਂ ਵਿਰੁੱਧ FIR ਦਰਜ
Punjab News: ਲੜਕੀ ਨਾਲ ਹੋਟਲ ਵਿੱਚ ਬਲਾਤਕਾਰ ਕਰਕੇ ਉਹਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਪਾਤੜਾਂ ਪੁਲਿਸ ਵੱਲੋਂ 5 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲਿਸ ਅਧਿਕਾਰੀ ਇੰਦਰਪਾਲ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਬਿਠਾ ਕੇ ਇੱਕ ਲੜਕੀ ਨੂੰ ਹੋਟਲ ਲੈ ਗਏ, ਜਿੱਥੇ ਅਰਜਨ ਨਾਂਅ ਦੇ ਮੁੰਡੇ ਨੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਉਹਦੀਆਂ ਅਸ਼ਲੀਲ ਵੀਡੀਓ ਅਤੇ ਫ਼ੋਟੋਆਂ ਬਣਾਈਆਂ।
ਇਸ ਦੌਰਾਨ ਤੋਂ ਬਾਅਦ ਨੌਜਵਾਨ ਨੂੰ ਲੜਕੀ ਵੱਲੋਂ ਨਾ ਮਿਲਣ ਦੀ ਸੂਰਤ ਵਿੱਚ ਨੌਜਵਾਨ ਨੇ ਲੜਕੀ ਨੂੰ ਤਸਵੀਰਾਂ ਅਤੇ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਨੌਜਵਾਨ ਨੇ ਆਪਣੇ ਕੁੱਝ ਦੋਸਤਾਂ ਨੂੰ ਲੜਕੀ ਦੀਆਂ ਤਸਵੀਰਾਂ ਅਤੇ ਫ਼ੋਟੋਆਂ ਭੇਜ ਦਿੱਤੀਆਂ।
ਲੜਕੀ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ, ਉਨ੍ਹਾਂ ਵੱਲੋਂ ਪਾਤੜ੍ਹਾਂ ਪੁਲਿਸ ਤੱਕ ਪਹੁੰਚ ਕੀਤੀ ਗਈ ਅਤੇ ਪੁਲਿਸ ਵੱਲੋਂ ਲੜਕੀ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਟਾ ਪੰਜ ਜਣਿਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। jagran

