ਅਧਿਆਪਕਾਂ ਦੀਆਂ ਬਦਲੀਆਂ ਬਾਰੇ ਵੱਡੀ ਅਪਡੇਟ; ਜਲਦ ਜਾਰੀ ਹੋਣਗੇ ਨਵੇਂ ਹੁਕਮ
Punjab News: ਪੰਜਾਬ ਸਕੂਲ ਸਿੱਖਿਆ ਵਿਭਾਗ ਅੱਜ ਦੁਪਹਿਰੋਂ ਬਾਅਦ ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕਰ ਸਕਦਾ ਹੈ। ਇਹ ਜਾਣਕਾਰੀ ਡੀਟੀਐਫ਼ ਪੰਜਾਬ ਦੇ ਆਗੂਆਂ ਨੇ ਸਾਂਝੀ ਕੀਤੀ ਹੈ।
ਜਾਰੀ ਕੀਤੇ ਇੱਕ ਸੁਨੇਹੇ ਵਿੱਚ ਡੀਟੀਐਫ਼ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਦੱਸਿਆ ਕਿ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਬਦਲੀ ਸੈੱਲ ਦੇ ਉੱਚ ਅਧਿਕਾਰੀਆਂ ਨਾਲ ਡੀ ਐੱਸ ਈ ਦਫਤਰ ਮੋਹਾਲੀ ਵਿਖ਼ੇ ਮਿਲ ਕੇ ਅੰਤਰ-ਜ਼ਿਲ੍ਹਾ ਬਦਲੀਆਂ ਬਾਰੇ ਜਾਣਕਾਰੀ ਲਈ ਗਈ, ਜਿਸ ਬਾਰੇ ਉਨ੍ਹਾਂ ਅੱਜ 5 ਸਤੰਬਰ ਅਧਿਆਪਕ ਦਿਵਸ ਮੌਕੇ ਬਾਅਦ ਦੁਪਹਿਰ ਅੰਤਰ ਜਿਲ੍ਹਾ ਬਦਲੀਆਂ ਦੇ ਹੁਕਮ ਜਾਰੀ ਕਰ ਦੇਣ ਦਾ ਭਰੋਸਾ ਦਿੱਤਾ ਹੈ।

