ਡੀ.ਟੀ.ਐੱਫ ਪਟਿਆਲਾ ਵੱਲੋਂ ਹੜ ਪ੍ਰਭਾਵਿਤ ਖੇਤਰਾਂ ‘ਚ ਰਾਹਤ ਕਾਰਜ ਜਾਰੀ
ਪਟਿਆਲਾ
ਡੀ.ਟੀ.ਐੱਫ ਪਟਿਆਲਾ ਵੱਲੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਘੱਗਰ ਕਾਰਨ ਜ਼ਿਲੇ ਦੇ ਵੱਖ-ਵੱਖ ਪ੍ਰਭਾਵਿਤ ਬਲਾਕਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਰਾਹਤ ਕਾਰਜ ਜਾਰੀ ਹਨ।
ਇਹਨਾਂ ਯਤਨਾਂ ਦੀ ਲੜੀ ਤਹਿਤ ਡੀ.ਟੀ.ਐੱਫ. ਵੱਲੋਂ ਕਿਰਤੀ ਕਿਸਾਨ ਯੂਨੀਅਨ ਦੀ ਪਾਤੜਾਂ ਬਲਾਕ ਕਮੇਟੀ ਦੇ ਸਹਿਯੋਗ ਨਾਲ ਸ਼ਤਰਾਣਾ ਇਲਾਕੇ ਵਿੱਚ ਪੈਂਦੇ ਦਿੱਲੀ ਕਟੜਾ ਹਾਈਵੇ ਤੇ ਪਿੰਡ ਤੇਈਪੁਰ ਨੇੜੇ ਘੱਗਰ ਦੇ ਬੰਨਾਂ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਲਈ ਕਿਸਾਨਾਂ ਵੱਲੋਂ ਵਿੱਢੇ ਕਾਰਜਾਂ ਵਿੱਚ ਜੋਟੀ ਪਾਈ ਗਈ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਸੇਵਾ ਨਿਭਾਅ ਰਹੇ ਲੱਗਭੱਗ 20 ਟਰੈਕਟਰਾਂ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ਼ ਇਕੱਠੀ ਕੀਤੀ ਗਈ ਹੜ ਰਾਹਤ ਰਾਸ਼ੀ ਵਿੱਚੋਂ ਤੇਲ ਦੀ ਸੇਵਾ ਨਿਭਾਈ ਜਾ ਰਹੀ ਹੈ।

