Punjab News: ਮੋਦੀ ਨੂੰ ਭੁੱਲਿਆ ਪੰਜਾਬ, ਹੜ੍ਹਾਂ ਪੀੜ੍ਹਤਾਂ ਲਈ ਨਹੀਂ ਐਲਾਨਿਆ ਇੱਕ ਰੁਪਇਆ ਵੀ…!
Punjab News: ਹੜ੍ਹਾਂ ਵਿੱਚ ਮੋਦੀ ਸਰਕਾਰ ਨੂੰ ਪੰਜਾਬ ਬਿਲਕੁਲ ਭੁੱਲਿਆ ਰਿਹਾ। ਹੁਣ ਭਾਵੇਂ ਹੀ ਚਰਚਾਵਾਂ ਹਨ ਕਿ ਉਹ 9 ਸਤੰਬਰ ਨੂੰ ਪੰਜਾਬ ਆ ਰਹੇ ਨੇ, ਪਰ ਹਾਲੇ ਵੀ ਪੰਜਾਬੀਆਂ ਨੂੰ ਮੋਦੀ ਤੋਂ ਉਮੀਦ ਘੱਟ ਹੀ ਜਾਪ ਰਹੀ ਹੈ।
ਪੰਜਾਬ ਭਾਜਪਾ ਵੀ ਸਿਵਾਏ ਸੱਤਾਧਿਰ ਨੂੰ ਕੋਸਣ ਦੇ ਕੁੱਝ ਨਹੀਂ ਕਰ ਰਹੀ। ਪੰਜਾਬ ਸਰਕਾਰ ਨੇ ਬੇਸ਼ੱਕ 71 ਕਰੋੜ ਰੁਪਏ ਜਾਰੀ ਕੀਤੇ ਨੇ, ਪਰ ਇਨ੍ਹਾਂ 71 ਕਰੋੜ ਦੇ ਨਾਲ ਤਾਂ, 100 ਕਿਸਾਨਾਂ ਦਾ ਵੀ ਘਾਟਾ ਪੂਰਾ ਨਹੀਂ ਹੋਣਾ।
ਖ਼ੈਰ, ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਤਕਰੀਬਨ ਇੱਕ ਮਹੀਨੇ ਤੋਂ ਪੰਜਾਬ ਹੜ੍ਹਾਂ ਨਾਲ ਜੂਝ ਰਿਹਾ ਹੈ ਪਰ ਕੇਂਦਰ ਸਰਕਾਰ ਹਾਲੇ ਤੱਕ ਰਿਪੋਰਟਾਂ ਉਡੀਕਣ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਉਮੀਦ ਪ੍ਰਗਟਾਈ ਕਿ 9 ਸਤੰਬਰ ਨੂੰ ਪ੍ਰਧਾਨ ਮੰਤਰੀ ਪੰਜਾਬ ਦੌਰੇ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਡਾ ਰਾਹਤ ਪੈਕਜ ਐਲਾਨ ਕਰਕੇ ਜਾਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਆਰਡੀਐਫ, ਜੀਐਸਟੀ ਆਦਿ ਦੇ 60 ਹਜ਼ਾਰ ਕਰੋੜ ਰੁਪਏ ਵੀ ਕੇਂਦਰ ਜਲਦ ਜਾਰੀ ਕਰੇ।
ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਕੇਂਦਰ ਸਰਕਾਰ ਤੋਂ ਇਹ ਮੰਗ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਵੀ ਦੌਰਾ ਕਰਕੇ ਗਏ ਹਨ ਪਰ ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਭੇਜੀ ਗਈ ਹੈ।

