ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ 8 ਸਤੰਬਰ ਨੂੰ ਹੋਵੇਗੀ ਅਹਿਮ ਮੀਟਿੰਗ
ਚੰਡੀਗੜ੍ਹ
ਸੀਐੱਮ ਹਾਊਸ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਕੱਲ੍ਹ 8 ਸਤੰਬਰ ਨੂੰ ਹੋਵੇਗੀ।
ਹਾਲਾਂਕਿ ਇਸ ਮੀਟਿੰਗ ਵਿੱਚ ਸੀਐੱਮ ਭਗਵੰਤ ਮਾਨ ਹਸਪਤਾਲ ਤੋਂ ਹੀ ਆਨਲਾਈਨ ਜੁੜਣਗੇ।
ਸਰਕਾਰੀ ਸੂਤਰਾਂ ਅਨੁਸਾਰ, ਇਸ ਮੀਟਿੰਗ ਵਿੱਚ ਕਈ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ। ਹੜ੍ਹ ਸੰਕਟ ਦੇ ਵਿਚਕਾਰ ਸੀਐੱਮ ਦੀ ਚਿੰਤਾ ਬਰਕਰਾਰ ਹੈ।
ਹੋਰ ਵੇਰਵਾ-
- ਕੱਲ੍ਹ (8 ਸਤੰਬਰ) ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ
- ਕੱਲ੍ਹ ਦੁਪਹਿਰ 12 ਵਜੇ ਹੋਵੇਗੀ ਕੈਬਿਨੇਟ ਦੀ ਮੀਟਿੰਗ
- ਸੀਐਮ ਨਿਵਾਸ ‘ਤੇ ਹੋਵੇਗੀ ਕੈਬਿਨੇਟ ਮੀਟਿੰਗ
- ਹੋ ਸਕਦੇ ਹਨ ਕਈ ਵੱਡੇ ਫੈਸਲੇ
- ਸੀਐਮ ਭਗਵੰਤ ਮਾਨ ਅਜੇ ਵੀ ਹਸਪਤਾਲ ‘ਚ ਦਾਖ਼ਲ, ਪੂਰੀ ਤਰ੍ਹਾਂ ਸਿਹਤਮੰਦ ਨਹੀਂ
- ਹੜ੍ਹ ਸੰਕਟ ਦੇ ਵਿਚਕਾਰ ਸੀਐਮ ਦੀ ਚਿੰਤਾ ਬਰਕਰਾਰ
- ਹਸਪਤਾਲ ਤੋਂ ਹੀ ਲੈਣਗੇ ਕੈਬਿਨੇਟ ਮੀਟਿੰਗ
- ਵੀਡੀਓ ਕਾਨਫਰੰਸ ਰਾਹੀਂ ਕੈਬਿਨੇਟ ਮੀਟਿੰਗ ‘ਚ ਸ਼ਾਮਲ ਹੋਣਗੇ ਸੀਐਮ
- ਬੀਮਾਰ ਹੋ ਕੇ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ ਸੀਐਮ, ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ
- ਸੀਐਮ ਮਾਨ ਨੇ ਕਿਹਾ – “ਲੋਕਾਂ ਦੀ ਸੇਵਾ ਹੀ ਮੇਰੀ ਤਰਜੀਹ ਹੈ”

