AAP ਵਿਧਾਇਕ ਆਹ ਕੀ ਬੋਲੇ ਗਏ…ਕਿਹਾ- ਬੂਥ ਕੈਪਚਰਿੰਗ ਛੋਟੇ ਪਿੰਡ ‘ਚ ਨਹੀਂ ਕਰਾਂਗੇ, ਕੋਈ ਵੱਡਾ ਦੇਖਾਂਗੇ
AAP ਵਿਧਾਇਕ ਆਹ ਕੀ ਬੋਲੇ ਗਏ…ਕਿਹਾ- ਬੂਥ ਕੈਪਚਰਿੰਗ ਛੋਟੇ ਪਿੰਡ ‘ਚ ਨਹੀਂ ਕਰਾਂਗੇ, ਕੋਈ ਵੱਡਾ ਦੇਖਾਂਗੇ
ਗਿੱਦੜਬਾਹਾ, 14 Dec 2025 (Media PBN)
ਗਿੱਦੜਬਾਹਾ ਵਿੱਚ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗੇ ਨੇ। ਗਿੱਦੜਬਾਹਾ ਦਾ ਪਿੰਡ ਬੁਬਾਨੀਆ ਹੈ, ਜਿੱਥੇ ਕਿ ਵੋਟਿੰਗ ਰੁਕ ਚੁੱਕੀ ਹੈ।
ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬੂਥ ਕੈਪਚਰਿੰਗ ਕੀਤੀ ਗਈ ਹੈ ਤੇ ਇਲਜ਼ਾਮ ਲਗਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਬੂਥ ਕੈਪਚਰਿੰਗ ਕੀਤੀ ਗਈ ਹੈ।
ਫਿਲਹਾਲ ਵੋਟਿੰਗ ਨੂੰ ਇੱਕ ਵਾਰ ਰੋਕ ਦਿੱਤਾ ਗਿਆ। ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਨੇ।
AAP ਵਿਧਾਇਕ ਡਿੰਪੀ ਢਿੱਲੋਂ ਨੇ ਨਿਊਜ਼18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਜਿਹੜੇ ਦੋਸ਼ ਲਗਾ ਗਿਆ ਹੈ, ਉਹ ਬਿਲਕੁਲ ਝੂਠੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਛੋਟੇ ਜਿਹੇ ਪਿੰਡ ਵਿੱਚ ਬੂਥ ਕੈਪਚਰਿੰਗ ਨਹੀਂ ਕਰਾਂਗੇ, ਅਸੀਂ ਵੱਡੇ ਪਿੰਡ ‘ਚ ਕਰਾਂਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਿਹੜੇ ਦੋਸ਼ ਲਗਾ ਰਿਹਾ ਹੈ, ਉਨ੍ਹਾਂ ਦਾ ਕੋਈ ਤੁੱਕ ਨਹੀਂ ਬਣਦਾ।

