Breaking: AAP ਉਮੀਦਵਾਰ ਨੇ ਤਾਂ ਰਾਤ ਹੀ ਜਾਰੀ ਕਰ ਦਿੱਤੀ ਸੀ ਬੈਲਟ ਪੇਪਰ ਦੀ ਫੋਟੋ! ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ
Breaking: AAP ਉਮੀਦਵਾਰ ਨੇ ਤਾਂ ਰਾਤ ਹੀ ਜਾਰੀ ਕਰ ਦਿੱਤੀ ਸੀ ਬੈਲਟ ਪੇਪਰ ਦੀ ਫੋਟੋ! ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ
ਚੰਡੀਗੜ੍ਹ, 14 ਨਵੰਬਰ 2025 (Media PBN) :
ਪੰਜਾਬ ਅੰਦਰ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਜਿੱਥੇ ਗੜਬੜੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸੱਤਾਧਿਰ ਤੇ ਉਮੀਦਵਾਰਾਂ ਦੇ ਅਜੀਬੋ-ਗਰੀਬ ਕਾਰਨਾਮੇ ਵੀ ਸਾਹਮਣੇ ਆ ਰਹੇ ਹਨ।
ਆਮ ਆਦਮੀ ਪਾਰਟੀ (AAP ) ਦੇ ਇੱਕ ਉਮੀਦਵਾਰ ਤੇ ਗੰਭੀਰ ਦੋਸ਼ ਅਕਾਲੀ ਦਲ ਨੇ ਲਾਇਆ ਹੈ ਕਿ ਉਸਨੇ ਵੋਟਿੰਗ ਤੋਂ ਕਰੀਬ 10 ਘੰਟੇ ਪਹਿਲਾਂ ਹੀ ਬੈਲਟ ਪੇਪਰ ਦੀ ਫ਼ੋਟੋ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ। ਆਪਣੇ ਫ਼ੇਸਬੁੱਕ ਪੇਜ਼ ਉੱਪਰ ਆਪ ਉਮੀਦਵਾਰ ਨੇ ਬਕਾਇਤਾ ਸੀਰੀਅਲ ਨੰਬਰ ਵੀ ਸ਼ੇਅਰ ਕੀਤਾ।
ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਸੋਸ਼ਲ ਮੀਡੀਆ ਤੇ ਬਿਆਨ ਸਾਂਝਾ ਕਰਦਿਆਂ ਕਿਹਾ ਕਿ ਪੋਲਿੰਗ ਸ਼ੁਰੂ ਹੋਣ ਤੋਂ 10 ਘੰਟੇ ਪਹਿਲਾਂ ਆਪ ਉਮੀਦਵਾਰ ਨੂੰ ਇਹ ਬੈਲਟ ਪੇਪਰ ਕਿਵੇਂ ਮਿਲਿਆ? ਬੈਲਟ ਪੇਪਰ ਹਮੇਸ਼ਾ ਸੀਲਬੰਦ ਰੱਖੇ ਜਾਂਦੇ ਹਨ ਅਤੇ ਪੋਲਿੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਪੋਲਿੰਗ ਸਟੇਸ਼ਨਾਂ ਦੇ ਅੰਦਰ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿੱਚ ਹੀ ਖੋਲ੍ਹੇ ਜਾਂਦੇ ਹਨ। ਇਸ ਪੋਸਟ ਨੇ ਗੰਭੀਰ ਸ਼ੱਕ ਪੈਦਾ ਕੀਤੇ ਹਨ ਕਿ ‘ਆਪ’ ਕੋਲ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਬੈਲਟ ਪੇਪਰਾਂ ਤੱਕ ਪਹੁੰਚ ਸੀ। ਚੋਣ ਕਮਿਸ਼ਨ ਨੂੰ ਇਸ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ।
ਹਾਲਾਂਕਿ ਹੁਣ ਜਾਣਕਾਰੀ ਇਹ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਉਮੀਦਵਾਰ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕਰ ਦਿੱਤੀ ਹੈ।

