ਵੱਡੀ ਖ਼ਬਰ: ਚੋਣ ਡਿਊਟੀ ‘ਤੇ ਜਾ ਰਹੇ 2 ਅਧਿਆਪਕਾਂ (BLOs) ਦੀ ਸੜਕ ਹਾਦਸੇ ‘ਚ ਮੌਤ
Punjab News, 14 Dec 2025 (Media PBN) –
ਪੰਜਾਬ ਦੇ ਮੋਗਾ ਵਿੱਚ ਦੋ ਅਧਿਆਪਕਾਂ (BLOs) ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਹੈ।
ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ ਭੁੱਲਰ ਵਜੋਂ ਹੋਈ ਹੈ, ਜੋ ਮਾਨਸਾ ਦਾ ਰਹਿਣ ਵਾਲਾ ਸੀ ਅਤੇ ਇਸ ਸਮੇਂ ਆਪਣੇ ਸਹੁਰੇ ਪਰਿਵਾਰ ਕੋਲ ਰਹਿ ਰਿਹਾ ਸੀ।
ਜਸਕਰਨ ਅਤੇ ਉਸਦੀ ਪਤਨੀ ਇਲੈਕਸ਼ਨ ਡਿਊਟੀ ਤੇ ਜਾ ਰਹੇ ਸਨ ਤਾਂ, ਰਸਤੇ ਵਿੱਚ ਉਨ੍ਹਾਂ ਦੀ ਕਾਰ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਗਿਆ। ਇਸ ਹਾਦਸੇ ਵਿੱਚ ਜਸਕਰਨ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਜਸਕਰਨ ਸਿੰਘ ਭੁੱਲਰ ਅੰਗਰੇਜ਼ੀ ਮਾਸਟਰ ਸੀ ਅਤੇ ਸਰਕਾਰੀ ਹਾਈ ਸਕੂਲ ਖੋਟੇ (ਮੋਗਾ) ਵਿਖੇ ਪੜ੍ਹਾਉਂਦਾ ਸੀ। ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਬਾਘਾ ਪੁਰਾਣਾ ਦੇ ਪਿੰਡ ਸੰਗਤਪੁਰਾ ਵਿਖੇ ਅਧਿਆਪਕਾ ਸੀ।

