ਵੱਡੀ ਖ਼ਬਰ: ਕਾਂਗਰਸੀ ਉਮੀਦਵਾਰ ‘ਤੇ ਕਾਤਲਾਨਾ ਹਮਲਾ

All Latest NewsNews FlashPunjab NewsTop BreakingTOP STORIES

 

ਵੱਡੀ ਖ਼ਬਰ: ਕਾਂਗਰਸੀ ਉਮੀਦਵਾਰ ‘ਤੇ ਕਾਤਲਾਨਾ ਹਮਲਾ

ਸਾਬਕਾ ਮੁੱਖ ਮੰਤਰੀ ਚੰਨੀ ਨੇ ਚੋਣਾਂ ਵਿੱਚ ਗੁੰਡਾਗਰਦੀ ਦਾ ਲਾਇਆ ਦੋਸ਼

ਸੈਦਪੁਰ/ਚੰਡੀਗੜ੍ਹ, 14 ਦਸੰਬਰ 2025 (Media PBN) :

ਸੈਦਪੁਰ ਦੇ ਪਿੰਡ ਘੋੜੀਆਂ ਵਿੱਚ ਇੱਕ ਕਾਂਗਰਸੀ ਉਮੀਦਵਾਰ ‘ਤੇ ਕਾਤਲਾਨਾ ਹਮਲਾ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹਮਲਾਵਰਾਂ ਨੇ ਕਾਂਗਰਸੀ ਉਮੀਦਵਾਰ ਦੀ ਗੱਡੀ ਘੇਰ ਕੇ ਉਨ੍ਹਾਂ ‘ਤੇ ਹਮਲਾ ਕੀਤਾ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਚੋਣਾਂ ਵਿੱਚ ਵੱਧ ਰਹੀ ਗੁੰਡਾਗਰਦੀ ਦਾ ਨਤੀਜਾ ਦੱਸਿਆ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਗੁੰਡਾਗਰਦੀ ਕਰਦਿਆਂ ਹੋਇਆਂ ਉਨ੍ਹਾਂ ਦੇ ਉਮੀਦਵਾਰ ‘ਤੇ ਹਮਲਾ ਕੀਤਾ।

ਹਮਲਾਵਰਾਂ ਨੇ ਗੰਡਾਸੇ ਦੇ ਨਾਲ ਕਈ ਵਾਰ ਕੀਤੇ। ਉਮੀਦਵਾਰ ਦੇ ਹੱਥ ਅਤੇ ਸਿਰ ਉੱਪਰ ਸੱਟਾਂ ਲੱਗੀਆਂ ਹਨ। ਚੰਨੀ ਨੇ ਚੋਣ ਮਾਹੌਲ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਦਾ ਇਲਜ਼ਾਮ ਹੈ ਕਿ, “ਚੋਣਾਂ ਵਿੱਚ ਗੁੰਡਾਗਰਦੀ ਹੋ ਰਹੀ ਹੈ ਅਤੇ ਗੈਂਗਸਟਰਾਂ ਦੇ ਫੋਨ ਆ ਰਹੇ ਨੇ।” ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਦੀ ਤੁਰੰਤ ਜਾਂਚ ਕਰੇ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

 

Media PBN Staff

Media PBN Staff