ਵੱਡੀ ਖ਼ਬਰ: ਵੋਟਿੰਗ ਦੌਰਾਨ ਚੋਣ ਕਮਿਸ਼ਨ ਵੱਲੋਂ ਪ੍ਰੋਸੀਡਿੰਗ ਅਫ਼ਸਰ ਦਾ ਤਬਾਦਲਾ, ਫ਼ਰਜ਼ੀ ਵੋਟਾਂ ਪਾਉਣ ਦੇ ਦੋਸ਼
ਵੱਡੀ ਖ਼ਬਰ: ਵੋਟਿੰਗ ਦੌਰਾਨ ਚੋਣ ਕਮਿਸ਼ਨ ਵੱਲੋਂ ਪ੍ਰੋਸੀਡਿੰਗ ਅਫ਼ਸਰ ਦਾ ਤਬਾਦਲਾ, ਫ਼ਰਜ਼ੀ ਵੋਟਾਂ ਪਾਉਣ ਦੇ ਦੋਸ਼
ਗੁਰਦਾਸਪੁਰ 14 ਦਸੰਬਰ 2025 (Media PBN)-
ਗੁਰਦਾਸਪੁਰ ਦੇ ਪਿੰਡ ਚਾਹੀਆ ਵਿੱਚ ਫ਼ਰਜ਼ੀ ਵੋਟਾਂ ਪਾਉਣ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਵੱਡਾ ਐਕਸ਼ਨ ਲਿਆ ਹੈ।
ਦਰਅਸਲ, ਚੋਣ ਕਮਿਸ਼ਨ ਵੱਲੋਂ ਪ੍ਰੋਸੀਡਿੰਗ ਅਫ਼ਸਰ ਨੂੰ ਹੀ ਬਦਲ ਦਿੱਤਾ ਗਿਆ ਹੈ। ਕਾਂਗਰਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਸੀ।
ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਗੰਭੀਰ ਦੋਸ਼ ਲਾਉਂਦੇ ਹੋਏ ਪ੍ਰੋਸੀਡਿੰਗ ਅਫ਼ਸਰ ਉੱਪਰ ਫ਼ਰਜ਼ੀ ਵੋਟਾਂ ਪਾਉਣ ਦਾ ਦੋਸ਼ ਲਗਾਇਆ ਸੀ।
ਉਨ੍ਹਾਂ ਨੇ ਇਸ ਬਾਰੇ ਚੋਣ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਮਿਸ਼ਨ ਨੇ ਪ੍ਰੋਸੀਡਿੰਗ ਅਫ਼ਸਰ ਨੂੰ ਹੀ ਬਦਲ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਚਾਹੀਆ ਵਿੱਚ ਇੱਕ ਘੰਟੇ ਤੱਕ ਵੋਟਿੰਗ ਪ੍ਰਕਿਰਿਆ ਰੁਕੀ ਰਹੀ।
ਦੱਸ ਦਈਏ ਕਿ ਪੰਜਾਬ ਅੰਦਰ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।

