SCERT ਪੰਜਾਬ ਦਾ ਵੱਡਾ ਫ਼ੈਸਲਾ! ਸਕੂਲੀ ਸਿੱਖਿਆ ‘ਚ ਬਦਲੀਆਂ ਜਾਣਗੀਆਂ ਇਹ ਕਿਤਾਬਾਂ
SCERT ਪੰਜਾਬ ਦਾ ਵੱਡਾ ਫ਼ੈਸਲਾ! ਸਕੂਲੀ ਸਿੱਖਿਆ ‘ਚ ਬਦਲੀਆਂ ਜਾਣਗੀਆਂ ਇਹ ਕਿਤਾਬਾਂ
Eduction News, 14 Dec 2025 –
ਐੱਸ.ਸੀ.ਈ.ਆਰ.ਟੀ (SCERT) ਪੰਜਾਬ (ਸਕੂਲ ਸਿੱਖਿਆ ਖੋਜ ਅਤੇ ਟ੍ਰੇਨਿੰਗ ਕੌਂਸਲ) ਨੇ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ‘ਆਰਟ ਐਂਡ ਕਰਾਫਟ’ ਪਾਠਕ੍ਰਮ ਅਤੇ ਕਿਤਾਬਾਂ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਸਕੂਲਾਂ ਵਿੱਚ ਹੁਣ ਐੱਸ ਸੀ ਈ ਆਰ ਟੀ ਪੰਜਾਬ ਵੱਲੋਂ ਵੱਡੇ ਬਦਲਾਅ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਐੱਸ.ਸੀ.ਈ.ਆਰ.ਟੀ (SCERT) ਨੇ ਕੌਮੀ ਪੱਧਰ ਦੀ ਸੰਸਥਾ ‘ਸਲੈਮ ਆਊਟ ਲਾਊਡ’ ਦਾ ਸਹਿਯੋਗ ਲਿਆ ਹੈ, ਜੋ ਕਲਾ-ਆਧਾਰਿਤ ਅਤੇ ਸਮਾਜਿਕ-ਭਾਵਨਾਤਮਕ ਸਿਖਲਾਈ ਲਈ ਜਾਣੀ ਜਾਂਦੀ ਹੈ।
ਪਾਠਕ੍ਰਮ ਸੁਧਾਰ ਲਈ ‘ਪ੍ਰਾਜੈਕਟ ਮੈਨੇਜਮੈਂਟ ਯੂਨਿਟ’ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕੋਰ ਕਮੇਟੀ ਅਤੇ ਵਰਕਿੰਗ ਕਮੇਟੀ ਸ਼ਾਮਲ ਹੈ। ਕੋਰ ਕਮੇਟੀ ਦੀ ਅਗਵਾਈ ਸਹਾਇਕ ਡਾਇਰੈਕਟਰ ਰਾਜੀਵ ਕੁਮਾਰ ਕਰ ਰਹੇ ਹਨ।
ਕਮੇਟੀ ਦੀ ਮੀਟਿੰਗ ਦੌਰਾਨ ਮੈਂਬਰਾਂ ਨੇ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਦੀਆਂ ‘ਆਰਟ ਐਂਡ ਕਰਾਫਟ’ ਕਿਤਾਬਾਂ 40 ਸਾਲਾਂ ਤੋਂ ਬਦਲੀਆਂ ਨਹੀਂ ਗਈਆਂ।
ਇਹ ਕਮੀ ਦੂਰ ਕਰਨ ਲਈ ਕਮੇਟੀ ਨੇ ਪੰਜਾਬ ਦੇ ਅਮੀਰ ਵਿਰਸੇ ਅਤੇ ਸਥਾਨਕ ਕਲਾਵਾਂ ਸੁਰਜੀਤ ਕਰਨ ਲਈ ਖੋਜ-ਆਧਾਰਿਤ ਅਤੇ ਸੱਭਿਆਚਾਰਕ ਤੌਰ ’ਤੇ ਜੁੜੇ ਨਵੇਂ ਪਾਠਕ੍ਰਮ ਦੀ ਲੋੜ ’ਤੇ ਜ਼ੋਰ ਦਿੱਤਾ।
ਸਹਾਇਕ ਡਾਇਰੈਕਟਰ ਰਾਜੀਵ ਕੁਮਾਰ ਨੇ ਕਿਹਾ ਕਿ ਕਲਾ ਸਿਰਫ਼ ਵੱਖਰਾ ਵਿਸ਼ਾ ਨਹੀਂ, ਸਗੋਂ ਹਰ ਵਿਸ਼ੇ ਦਾ ਅਨਿੱਖੜਵਾਂ ਅੰਗ ਹੈ। ‘ਆਰਟ ਇੰਟੀਗ੍ਰੇਟਿਡ ਐਜੂਕੇਸ਼ਨ’ 21ਵੀਂ ਸਦੀ ਦੀਆਂ ਲੋੜਾਂ ਮੁਤਾਬਕ ਵਿਦਿਆਰਥੀਆਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਅਸਲ ਜਗਤ ਨਾਲ ਜੋੜਨ ਲਈ ਬਹੁਤ ਜ਼ਰੂਰੀ ਹੈ।

