Big Breaking: ਭਗਵੰਤ ਮਾਨ ਨੂੰ ਪੰਜਾਬ ਦੀ ਫਿਕਰ! ਕੈਬਨਿਟ ਮੀਟਿੰਗ ‘ਚ ਹਸਪਤਾਲ ‘ਚੋਂ ਹੀ ਲਾਈਵ ਜੁੜੇ!
ਚੰਡੀਗੜ੍ਹ
ਮੁੱਖ ਮੰਤਰੀ ਭਗਵੰਤ ਮਾਨ ਸਿਹਤ ਸਮੱਸਿਆ ਦੇ ਕਾਰਨ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਹਾਲਤ ਵਿੱਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਪਰ ਇਸੇ ਵਿਚਾਲੇ ਅੱਜ ਕੈਬਨਿਟ ਦੀ ਦੁਪਹਿਰ 12 ਵਜੇ ਮੀਟਿੰਗ ਸੀ।
ਮੀਟਿੰਗ ਬੇਸ਼ੱਕ ਸੀਐੱਮ ਹਾਊਸ ਵਿਖੇ ਸੀ, ਪਰ ਸੀਐੱਮ ਮਾਨ ਉੱਥੇ ਮੌਜੂਦ ਨਹੀਂ ਸੀ। ਸੀਐੱਮ ਮਾਨ ਸਿੱਧਾ ਹਸਪਤਾਲ ਤੋਂ ਹੀ ਕੈਬਨਿਟ ਮੀਟਿੰਗ ਵਿੱਚ ਲਾਈਵ ਜੁੜੇ।
ਜਿੱਥੇ ਉਨ੍ਹਾਂ ਨੇ ਮੰਤਰੀਆਂ ਅਤੇ ਅਫ਼ਸਰਾਂ ਕੋਲੋਂ ਪੰਜਾਬ ਵਿੱਚ ਆਏ ਹੜ੍ਹਾਂ ਅਤੇ ਤਾਜ਼ਾ ਹਾਲਾਤਾਂ ਬਾਰੇ ਜਾਇਜ਼ਾ ਲਿਆ, ਨਾਲ ਹੀ ਕਿਸਾਨਾਂ ਦੇ ਖੇਤਾਂ ਵਿੱਚ ਹੜ੍ਹਾਂ ਕਾਰਨ ਆਈ ਰੇਤ ਬਾਰੇ ਵੀ ਫ਼ੈਸਲਾ ਲਿਆ ਗਿਆ ਹੈ।
ਹੋਰ ਵੇਰਵਿਆਂ ਦੀ ਉਡੀਕ….

