ਸਾਵਧਾਨ: ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼ ਦੀ ਚੇਤਾਵਨੀ!
ਚੰਡੀਗੜ੍ਹ :
ਪੰਜਾਬ ਇਸ ਵੇਲੇ ਹੜਾਂ ਦੀ ਲਪੇਟ ਵਿੱਚ ਹੈ। ਸੂਬੇ ਦੇ ਲੱਖਾਂ ਲੋਕ ਹੜਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ। ਇਸ ਤੋਂ ਇਲਾਵਾ 4 ਲੱਖ ਏਕੜ ਕਿਸਾਨਾਂ ਦੀ ਫਸਲ ਤਬਾਹ ਹੋ ਚੁੱਕੀ ਹੈ। 50 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ।
ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਵੱਲੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸਭਾਵਨਾ ਪ੍ਰਗਟ ਕੀਤੀ ਹੈ। ਹਾਲਾਂਕਿ ਹਿਮਾਚਲ ਅਤੇ ਜੰਮੂ ਦੇ ਨਾਲ ਲਗਦੇ ਕੁਝ ਇਲਾਕਿਆਂ ਵਿੱਚ ਭਾਰੀ ਬਾਰਿਸ਼ ਜ਼ਰੂਰ ਹੋਵੇਗੀ।
ਮੌਸਮ ਵਿਭਾਗ ਦੀ ਮੰਨੀਏ ਤਾਂ, ਦੱਸਿਆ ਗਿਆ ਹੈ ਕਿ ਇਸ ਵਾਰ ਬਹੁਤ ਜ਼ਿਆਦਾ ਬਾਰਿਸ਼ ਹੋਣ ਦੇ ਮੁੱਖ ਕਾਰਨਾਂ ਵਿੱਚ ਸਮੁੰਦਰ ਤੋਂ ਆਈਆਂ ਹਵਾਵਾਂ ਦੀ ਸਰਗਰਮਤਾ, ਵੱਧ ਤਾਪਮਾਨ ਅਤੇ ਮਾਨਸੂਨ ਦਾ ਬਿਨਾਂ ਬ੍ਰੇਕ ਦੇ ਜਾਰੀ ਰਹਿਣਾ ਸ਼ਾਮਲ ਹੈ।
ਆਮ ਤੌਰ ‘ਤੇ ਮਾਨਸੂਨ ਦੌਰਾਨ ਕੁਝ ਦਿਨਾਂ ਦਾ ਬ੍ਰੇਕ ਆ ਜਾਂਦਾ ਹੈ, ਪਰ ਇਸ ਵਾਰ ਲਗਾਤਾਰ ਭਾਰੀ ਬਾਰਿਸ਼ ਹੋਈ। ਉਨ੍ਹਾਂ ਹੋਰ ਦੱਸਿਆ ਕਿ ਇਸ ਮੌਸਮ ਦੌਰਾਨ ਬੱਦਲ ਫਟਣ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆਈਆਂ, ਜਿਸ ਦਾ ਮਤਲਬ ਹੈ ਕਿ ਕਿਸੇ ਖਾਸ ਜਗ੍ਹਾ ‘ਤੇ ਬਹੁਤ ਜ਼ਿਆਦਾ ਮੀਂਹ ਇਕੱਠੇ ਹੀ ਵੱਜਿਆ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਅੰਦਰ ਮੌਸਮ ਖੁਸ਼ਕ ਹੋ ਜਾਵੇਗਾ। ਹਾਲਾਂਕਿ ਕਿਸਾਨਾਂ ਨੂੰ ਇਸ ਦੌਰਾਨ ਥੋੜੀ ਸਾਵਧਾਨੀ ਵਰਤਣੀ ਹੋਵੇਗੀ। ਵਿਭਾਗ ਦੀ ਮੰਨੀਏ ਤਾਂ ਉਹਨਾਂ ਮੁਤਾਬਕ ਇਸ ਵਾਰ ਬਾਰਿਸ਼ ਕਾਫੀ ਜ਼ਿਆਦਾ ਹੋਈ ਹੈ। ਉਹਨਾਂ ਕਿਹਾ ਕਿ ਪਹਾੜਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਦੇ ਕਾਰਨ ਕੁਝ ਥਾਵਾਂ ਤੇ ਹੜ ਵੀ ਆਏ ਨੇ, ਜਿਸ ਕਾਰਨ ਭਾਰੀ ਨੂੰ ਨੁਕਸਾਨ ਦੀ ਅਸ਼ੰਕਾ ਹੈ।

