ਪੰਜਾਬ ਦੇ ਇਸ ਜ਼ਿਲ੍ਹੇ ਦੇ 41 ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਪੜ੍ਹੋ ਲਿਸਟ
ਡੀਸੀ ਵੱਲੋਂ 41 ਸਕੂਲਾਂ ਵਿੱਚ ਦੋ ਦਿਨ ਦੀ ਛੁੱਟੀ ਦਾ ਐਲਾਨ
Holiday News –
ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ 41 ਸਕੂਲਾਂ ਵਿੱਚ 9 ਅਤੇ 10 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜਿਵੇ਼ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਕਾਰਨ ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲਾਂ ਵਿੱਚ ਮਿਤੀ 7 ਸਤੰਬਰ 2025 ਤੱਕ ਛੁੱਟੀਆਂ ਐਲਾਨ ਕੀਤੀਆਂ ਗਈਆਂ ਸਨ।
ਹੁਣ ਇਸ ਸਬੰਧੀ ਇਹ ਧਿਆਨ ਵਿੱਚ ਆਇਆ ਹੈ ਕਿ ਜਲੰਧਰ ਜ਼ਿਲ੍ਹੇ ਦੇ ਕੁਝ ਸਕੂਲਾਂ ਨੂੰ ਭਾਰੀ ਮੀਂਹ ਤੋਂ ਬਾਅਦ ਨੁਕਸਾਨ ਹੋਇਆ ਅਤੇ ਕੁਝ ਸਕੂਲਾਂ ਵਿੱਚ ਹੜ੍ਹ/ਮੀਂਹ ਦੇ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ।
ਇਸ ਲਈ ਹਾਲ ਦੀ ਘੜੀ ਇਹ ਸਕੂਲ ਬੱਚਿਆਂ ਲਈ ਖੋਲ੍ਹਦੇ ਸੁਰੱਖਿਅਤ ਨਹੀਂ ਹਨ। ਇਸ ਲਈ ਹਾਲਾਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ 41 ਸਕੂਲਾਂ ਵਿੱਚ 9 ਸਤੰਬਰ ਤੋਂ 10 ਸਤੰਬਰ 2025 ਤੱਕ ਦੋ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।


