ਸਿੱਖਿਆ ਵਿਭਾਗ ਪੰਜਾਬ ਨਵੇਂ ਵਿਵਾਦ ‘ਚ ਘਿਰਿਆ; ਉੱਤਰਪਤਰੀਆਂ ਦੀ ਔਨਲਾਈਨ ਸਕਰੀਨ ਮਾਰਕਿੰਗ ਨੇ ਪ੍ਰੀਖਿਆਰਥੀਆਂ ਅਤੇ ਸਕੂਲ ਅਧਿਆਪਕਾਂ ਨੂੰ ਮੁਸ਼ਕਿਲ ‘ਚ ਪਾਇਆ
Punjab news- ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੱਪਲੀਮੈਂਟਰੀ ਬਾਰ੍ਹਵੀਂ ਪ੍ਰੀਖਿਆ ਦੀ ਉਤਰਪਤਰੀਆਂ ਦੀ ਆਨ ਲਾਈਨ ਸਕਰੀਨ ਮਾਰਕਿੰਗ ਦੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ|
ਜਿਸ ਵਿੱਚ ਪ੍ਰਧਾਨ ਅਮਨ ਸ਼ਰਮਾ, ਦੀਪਕ ਸ਼ਰਮਾ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਆਨ ਲਾਈਨ ਸਕਰੀਨ ਮਾਰਕਿੰਗ ਦੇ ਨਵੇਂ ਤਜਰਬੇ ਨੇ ਪ੍ਰੀਖਿਰੀਆਰਥੀਆਂ, ਸਕੂਲ ਲੈਕਚਰਾਰ ਅਤੇ ਅਧਿਆਪਕ ਵਰਗ ਨੂੰ ਵਖ਼ਤ ਪਾ ਦਿੱਤਾ ਕਿਉਕਿ ਪੂਰੇ ਪੰਜਾਬ ਵਿੱਚ ਜਿਆਦਾ ਮੀਂਹ/ ਹੜ੍ਹਾਂ ਕਾਰਨ ਬਿਜਲੀ ਅਤੇ ਇੰਟਰਨੈਟ ਸੁਵਿਧਾ ਬਹੁਤ ਖਰਾਬ ਅਤੇ ਧੀਮੀ ਹੈ ਜਿਸ ਨਾਲ ਇੰਟਰਨੈਟ ਦੀ ਰੇਂਜ ਬ੍ਰੇਕ ਜਾਂ ਧੀਮੀ ਹੋਣ ਅਤੇ ਬਿਜਲੀ ਜਾਣ ਕਾਰਨ ਮਾਰਕਿੰਗ ਵਿੱਚ ਬਾਰ ਬਾਰ ਰੁਕਾਵਟ ਆਵੇਗੀ|
ਉਤਰਪਤਰੀਆਂ ਚੈੱਕ ਕਰਨ ਵਿੱਚ ਬਹੁਤ ਮੁਸ਼ਕਿਲ ਹੋਵੇਗੀ ਅਤੇ ਬਹੁਤ ਸਮਾਂ ਲੱਗੇਗਾ ਅਤੇ ਨਤੀਜਾ ਪ੍ਰੀਕਰਿਆ ਸਮਾਪਤ ਹੋਣ ਨੂੰ ਜਿਆਦਾ ਸਮਾਂ ਲੱਗੇਗਾ| ਇਸਦੇ ਨਾਲ ਬਹੁਗਿਣਤੀ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰ/ ਅਧਿਆਪਕ ਇਸ ਕੰਪਿਊਟਰ ਅਤੇ ਸੂਚਨਾ ਤਕਨੀਕ ਵਿੱਚ ਜਿਆਦਾ ਮਾਹਿਰ ਨਹੀਂ ਹਨ ਅਤੇ ਜਿਆਦਾ ਉਮਰ, ਸੇਵਾਮੁਕਤੀ ਦੇ ਨੇੜੇ ਵਾਲੇ ਅਧਿਆਪਕ ਲਈ ਇਸ ਸੂਚਨਾ ਤਕਨੀਕ ਨਾਲ ਮਾਰਕਿੰਗ ਬਹੁਤ ਹੀ ਮੁਸ਼ਕਿਲ ਹੈ|
ਜਤਿੰਦਰਪਾਲ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਲੰਮਾ ਸਮਾਂ ਸਕਰੀਨ ਅੱਗੇ ਬੈਠ ਕੇ ਮਾਰਕਿੰਗ ਕਰਨਾ ਅਧਿਆਪਕਾਂ ਦੀ ਸਿਹਤ ਪੱਖੋਂ ਟੇਬਲ ਮਾਰਕਿੰਗ ਦੇ ਮੁਕਾਬਲੇ ਬਹੁਤ ਹੀ ਮੁਸ਼ਕਿਲ ਅਤੇ ਸਿਹਤ ਲਈ ਹਾਨੀਕਾਰਕ ਹੈ| ਪਹਿਲਾਂ ਤੋਂ ਚੱਲ ਰਹੀ ਠੀਕ ਟੇਬਲ ਮਾਰਕਿੰਗ ਨੀਤੀ ਰਾਹੀਂ ਉੱਤਰਪਤਰੀਆਂ ਦਾ ਮੁਲਾਂਕਣ ਬਹੁਤ ਹੀ ਵਧੀਆ ਤਰੀਕੇ ਅਤੇ ਤੇਜ ਸਪੀਡ ਨਾਲ ਹੁੰਦਾ ਹੈ ਅਤੇ ਨਤੀਜਾ ਪ੍ਰੀਕਰਿਆ ਜਲਦ ਸਮਾਪਤ ਹੋ ਜਾਂਦੀ ਜਿਸ ਨਾਲ ਪ੍ਰੀਖਿਆਰਥੀ ਆਪਣੀ ਅਗਲੀ ਜਮਾਤਾਂ ਅਤੇ ਕੋਰਸਾਂ ਵਿੱਚ ਸਮੇਂ ਸਿਰ ਦਾਖਿਲਾ ਲੈਣ ਵਿੱਚ ਸਫ਼ਲ ਹੁੰਦੇ ਹਨ |
ਇਸ ਦੇ ਨਾਲ ਸੀ. ਬੀ. ਐਸ. ਈ ਅਤੇ ਆਈ. ਸੀ. ਐਸ. ਈ. ਬੋਰਡ ਅਤੇ ਬਹੁਤੇ ਰਾਜਾਂ ਦੇ ਸਕੂਲ ਸਿੱਖਿਆ ਬੋਰਡ ਟੇਬਲ ਮਾਰਕਿੰਗ ਨਾਲ ਉੱਤਰ ਪਤਰੀਆਂ ਦਾ ਮੁਲਾਂਕਣ ਕਰਵਾਉਂਦੇ ਹਨ | ਆਗੂਆਂ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇੱਕ ਸਫ਼ਲ ਅਤੇ ਠੀਕ ਚੱਲ ਰਹੀ ਟੇਬਲ ਮਾਰਕਿੰਗ ਨੂੰ ਬਦਲਣ ਲਈ ਆਨਲਾਈਨ ਸਕਰੀਨ ਮਾਰਕਿੰਗ ਵਿੱਚ ਬੱਦਲਣ ਦਾ ਗਲ਼ਤ ਪ੍ਰਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਬੋਰਡ ਅਤੇ ਅਧਿਆਪਕਾਂ ਦਾ ਜਿਆਦਾ ਸਮਾਂ,ਐਨਰਜੀ ਅਤੇ ਸਿਹਤ ਤੇ ਨਕਾਰਾਤਮਕ ਪ੍ਰਭਾਵ ਪਵੇਗਾ |
ਇਸ ਨਵੀਂ ਨੀਤੀ ਨਾਲ ਨਤੀਜਾ ਪ੍ਰੀਕਰਿਆ ਵਿੱਚ ਦੇਰੀ ਹੋਣ ਨਾਲ ਪ੍ਰੀਖਿਆਰਥੀਆਂ ਦਾ ਬਹੁਤ ਨੁਕਸਾਨ ਹੋ ਸਕਦਾ ਹੈ | ਇਸ ਲਈ ਜਥੇਬੰਦੀ ਨੇ ਸਿੱਖਿਆਮੰਤਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਨੂੰ ਪ੍ਰੀਖਿਆਰਥੀਆਂ ਅਧਿਆਪਕਾਂ ਅਤੇ ਸਕੂਲ ਸਿੱਖਿਆ ਬੋਰਡ ਲਈ ਨਕਾਰਾਤਮਕ ਪ੍ਰਭਾਵ ਪਾਉਣ ਵਾਲੀ ਆਨ ਲਾਈਨ ਸਕਰੀਨ ਮਾਰਕਿੰਗ ਨੀਤੀ ਨੂੰ ਰੱਦ ਕਰਨ ਦੀ ਮੰਗ ਕੀਤੀ |
ਜੇਕਰ ਇਹ ਨੁਕਸਾਨਦੇਹ ਨਵਾਂ ਤਜਰਬਾ ਰੱਦ ਨਾ ਕੀਤਾ ਤਾਂ ਜਥੇਬੰਦੀ ਸੰਘਰਸ਼ ਕਰੇਗੀ ਅਤੇ ਦੂਜੀਆਂ ਭਰਾਤਰੀ ਜਥੇਬੰਦੀਆਂ ਨਾਲ ਇਸ ਨਵੀਂ ਮੁਲਾਂਕਣ ਨੀਤੀ ਵਿਰੁੱਧ ਸਹਿਯੋਗ ਸੰਘਰਸ਼ ਸੰਪਰਕ ਕਰੇਗੀ| ਇਸ ਮੌਕੇ ਅਮਰਜੀਤ ਸਿੰਘ, ਅਨਿਲਪ੍ਰਤਾਪ,ਅਸ਼ਵਨੀ ਕੁਮਾਰ ਬਲਦੇਵ ਸਿੰਘ, ਹਰਮੀਤ ਸਿੰਘ, ਸੁਨੀਲ ਜੋਸ਼ੀ, ਸੁਨੀਲ ਸ਼ਰਮਾ, ਹਰਜਿੰਦਰ ਸਿੰਘ,ਰਾਜਕੁਮਾਰ , ਰਾਕੇਸ਼ ਕੁਮਾਰ, ਕਮਲ ਅਰੋੜਾ, ਜਗਜੀਤ ਸਿੰਘ, ਆਦਿ ਹਾਜ਼ਰ ਸਨ|

