ਸੰਯੁਕਤ ਕਿਸਾਨ ਮੋਰਚੇ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਕੈਂਪ ਸਥਾਪਤ
ਜਲਾਲਾਬਾਦ (ਪਰਮਜੀਤ ਢਾਬਾਂ)
ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਫੈਸਲੇ ਅਨੁਸਾਰ ਬਲਾਕ ਜਲਾਲਾਬਾਦ ਦੀ ਮੀਟਿੰਗ ਹਰਮੀਤ ਸਿੰਘ ਢਾਬਾਂ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫਤਰ ਵਿੱਚ ਕੀਤੀ ਗਈ ਮੀਟਿੰਗ ਵਿੱਚ ਫੈਸਲਾ ਕਰਕੇ ਹੜ ਪ੍ਰਭਾਵਿਤ ਲੋਕਾਂ ਲਈ ਜਿਲ੍ਹੇ ਅੰਦਰ ਦੋ ਥਾਵਾਂ ਤੇ ਰਾਹਤ ਕੈਂਪ ਸਥਾਪਿਤ ਕੀਤੇ ਗਏ।
ਇਸ ਕੈਂਪ ਦੌਰਾਨ ਬਕਾਇਦਾ ਮੋਰਚੇ ਵੱਲੋਂ ਨੰਬਰ ਵੀ ਜਾਰੀ ਕੀਤੇ ਗਏ,ਜੋ ਵੀ ਦਾਨੀ ਸੱਜਣ ਹੜ ਪੀੜਤਾਂ ਦੀ ਸਹਾਇਤਾ ਕਰਨੀ ਚਾਹੁੰਦਾ ਹਨ,ਇਹਨਾਂ ਰਾਹਤ ਕੈਂਪਾਂ ਤੇ ਆਪਣੀ ਸਹਾਇਤਾ ਜਮਾ ਕਰਵਾ ਸਕਦਾ ਹੈ। ਜਾਂ ਕੋਈ ਵੀ ਹੜ੍ਹ ਪੀੜਤ ਆਪਣੀ ਲੋੜਾਂ ਸੰਬੰਧੀ ਮੋਰਚੇ ਦੇ ਆਗੂਆਂ ਨਾਲ ਸੰਪਰਕ ਕਰ ਸਕਦਾ ਹੈ। ਜਲਾਲਾਬਾਦ ਵਿੱਚ ਇਹ ਕੈਂਪ ਕੰਬੋਜ ਫਰਨੀਚਰ ਕੋਲ ਅਤੇ ਲਾਧੂਕਾ ਵਿਚ ਇਹ ਕੈਂਪ ਅਨਾਜ ਮੰਡੀ ਦੇ ਵਿੱਚ 40 ਨੰਬਰ ਦੁਕਾਨ ਤੇ ਸਥਾਪਿਤ ਕੀਤੇ ਗਏ ਹਨ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਔਰਤ ਵਿੰਗ ਦੇ ਕਨਵੀਨਰ ਰਾਜ਼ ਕੌਰ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਮੀਤ ਪ੍ਰਧਾਨ ਕ੍ਰਿਸ਼ਨ ਧਰਮੂ ਵਾਲਾ,ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਮਨਦੀਪ ਸਿੰਘ ,ਬੀਕੇਯੂ ਉਗਰਾਹਾਂ ਦੇ ਜਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ,ਬੀਕੇਯੂ ਡਕੌਦਾ ਦੇ ਜ਼ਿਲਾ ਪ੍ਰਧਾਨ ਹਰਮੀਤ ਢਾਬਾਂ, ਪ੍ਰਧਾਨ ਜਸਕਰਨ ਸਿੰਘ ਪੱਕਾ ਕਾਲੇ ਵਾਲਾ, ਬਗੀਚਾ ਸਿੰਘ ਨੇ ਕਿਹਾ ਕਿ ਹੜਾਂ ਨੇ ਪੂਰੇ ਪੰਜਾਬ ਵਿੱਚ ਬੁਰੀ ਤਰ੍ਹਾਂ ਤਬਾਹੀ ਮਚਾਈ ਹੈ। ਜਿਸ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਨਾ ਹੜਾਂ ਦੇ ਵਿੱਚ ਸਰਕਾਰ ਦੀ ਨਲਾਇਕੀ ਸਾਹਮਣੇ ਆਈ ਹੈ, ਜਿੱਥੇ ਬੰਨਾਂ ਦੀ ਜਰੂਰਤ ਸੀ, ਬੰਨ ਪੱਕੇ ਨਹੀਂ ਕੀਤੇ ਗਏ।
ਬਰਸਾਤੀ ਨਾਲਿਆਂ ਦੀ ਕਿਤੇ ਕੋਈ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਬਹੁਤ ਸਾਰੇ ਥਾਵਾਂ ਤੇ ਨਾਲੇ ਹੀ ਓਵਰਫਲੋ ਹੋਣ ਕਾਰਨ ਫਸਲਾਂ ਦੀ ਤਬਾਹੀ ਹੋਈ ਹੈ। ਇਹਨਾਂ ਹਾਲਤਾਂ ਵਿੱਚ ਲੋਕ ਹੀ ਲੋਕਾਂ ਦੇ ਕੰਮ ਆ ਰਹੇ ਹਨ ਅਤੇ ਸਹਾਇਤਾ ਕਰ ਰਹੇ ਹਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਮੀਨੀ ਪੱਧਰ ਤੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਪੂਰੀ ਤਰਤੀਬ ਨਾਲ ਲੋੜਵੰਦਾਂ ਤੱਕ ਸਹਾਇਤਾ ਕਣਕ ਦੀ ਬਿਜਾਈ ਬਿਜਾਈ ਹੋਣ ਤੱਕ ਨਿਰੰਤਰ ਪੁੱਜਦੀ ਕੀਤੀ ਜਾਵੇਗੀ।
ਕਿਉਂਕਿ ਇਸ ਸਮੇਂ ਜੋ ਰਾਸ਼ਨ ਆ ਰਿਹਾ ਹੈ ਉਸ ਦੀ ਲੋੜ ਅੱਗੇ ਜਾ ਕੇ ਵੱਧ ਜਾਣੀਂ ਹੈ ਜਦੋਂ ਪਾਣੀ ਉੱਤਰ ਗਿਆ ਤਾਂ ਇਹਨਾ ਲੋਕਾਂ ਨੂੰ ਕਣਕ ਦੀ ਬਿਜਾਈ ਲਈ ਜ਼ਮੀਨਾ ਪੱਧਰ ਕਰਨ ਲਈ ਟਰੈਕਟਰਾ ਡੀਜ਼ਲ ਅਤੇ ਬੀਜ ਦੀ ਜ਼ਰੂਰਤ ਪਵੇਗੀ, ਜੋਂ ਮੋਰਚੇ ਵੱਲੋਂ ਗਰਾਉਂਡ ਤੇ ਜਾ ਕੇ ਸਮੱਰਥਾ ਮੁਤਾਬਕ ਸਹਾਇਤਾ ਕੀਤੀ ਜਾਵੇਗੀ। ਸਾਰੇ ਹੀ ਕੈਂਪਾਂ ਤੇ ਸਹਾਇਤਾ ਕਰਨ ਵਾਲਿਆਂ ਦਾ ਬਕਾਇਦਾ ਰਿਕਾਰਡ ਰੱਖਿਆ ਜਾਵੇਗਾ। ਇਸ ਮੌਕੇ ਤੇ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਅਹੁਦੇਦਾਰਾਂ ਦੇ ਨੰਬਰ ਜਾਰੀ ਕੀਤੇ ਗਏ।

