ਪੰਜਾਬ ਸਟੂਡੈਂਟਸ ਯੂਨੀਅਨ 18 ਸਤੰਬਰ ਨੂੰ ਕਰੇਗੀ DC ਦਫ਼ਤਰ ਸਾਹਮਣੇ ਪ੍ਰਦਰਸ਼ਨ
ਨਵੀਂ ਸਿੱਖਿਆ ਨੀਤੀ ਰੱਦ ਕਰਨ, ਯੂਨੀਵਰਸਿਟੀ ਵੱਲੋਂ ਕੀਤੇ ਵਿਸ਼ਿਆ ਅਤੇ ਫੀਸਾਂ ਦੇ ਵਾਧੇ ਨੂੰ ਵਾਪਸ ਲੈਣ ਅਤੇ ਹੜ੍ਹ ਪੀੜਤ ਵਿਦਿਆਰਥੀਆਂ ਦੀ ਫੀਸਾਂ ਮਾਫ ਕਰਨ ਦੀ ਉੱਠੀ ਮੰਗ
ਫਾਜ਼ਿਲਕਾ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਵਿਖੇ ਕਾਲਜ ਕਮੇਟੀ ਦੀ ਮੀਟਿੰਗ ਕਰਕੇ ਨਵੀਂ ਸਿੱਖਿਆ ਨੀਤੀ 2020 ਰੱਦ ਕਰਵਾਉਣ, ਨੌਕਰੀਆਂ ਵਿੱਚ ਪੰਜਾਬ ਵਾਸੀਆਂ ਲਈ 90 ਪ੍ਰਤੀਸ਼ਤ ਰਾਂਖਵਾਂਕਰਨ ਦਾ ਕਾਨੂੰਨ ਬਣਾਉਣ, ਮੇਜਰ/ ਮਾਈਨਰ ਵਿਸ਼ਿਆ ਦੇ ਨਾਮ ਤੇ ਵਿਦਿਆਰਥੀਆ ਉੱਪਰ ਪਾਏ ਵਾਧੂ ਬੌਝ ਨੂੰ ਘੱਟ ਕਰਵਾਉਂਣ, ਸਮੈਸਟਰ ਸਿਸਟਮ ਰੱਦ ਕਰਕੇ ਐਨੂਅਲ ਸਿਸਟਮ ਬਹਾਲ ਕਰਵਾਉਂਣ, ਯੂਨਿਵਰਸਿਟੀ ਵਲੋ ਫੀਸਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਕਰਵਾਉਂਣ ਅਤੇ ਹੜ੍ਹ ਪੀੜਤ ਵਿਦਿਅਰਥੀਆ ਦੀਆਂ ਫੀਸਾਂ ਮਾਫ਼ ਕਰਵਾਉਂਣ ਸੰਬੰਧੀ ਸੂਬੇ ਪੱਧਰੀ ਸੱਦੇ ਤਹਿਤ 18 ਸਤੰਬਰ ਨੂੰ ਡੀਸੀ ਫਾਜ਼ਿਲਕਾ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ ਅਤੇ ਕਮਲਜੀਤ ਮੁਹਾਰਖੀਵਾ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਕੇਂਦਰ ਸਰਕਾਰ ਵੱਲੋਂ ਗੈਰ ਸੰਵਿਧਾਨਕ ਤਰੀਕੇ ਨਾਲ ਥੋਪੀ ਗਈ ਹੈ ਜੌ ਕਿ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਹੈ ਅਤੇ ਪੰਜਾਬ ਸਰਕਾਰ ਸਰਕਾਰ ਵੀ ਇਸ ਮਾਰੂ ਨੀਤੀ ਨੂੰ ਪੰਜਾਬ ਵਿੱਚ ਤੇਜੀ ਨਾਲ ਲਾਗੂ ਕਰਨ ਲੱਗੀ ਹੋਇ ਹੈ ਅਤੇ ਵਿਦਿਆਰਥੀਆਂ ਊਪਰ ਵਾਧੂ ਦੇ ਵਿਸ਼ੇ ਜੋੜ ਕੇਬੌਝ ਪਾਇਆ ਗਿਆ ਹੈ। ਆਗੂਆਂ ਨੇ ਕਿਹਾ ਕਿ ਕਾਲਜਾਂ ਵਿੱਚ ਸਮੈਸਟਰ ਸਿਸਟਮ ਆਉਣ ਤੋਂ ਬਾਅਦ ਵਿਦਿਆਰਥੀਆਂ ਕੋਲ ਪੜ੍ਹਨ ਲਈ ਸਮਾਂ ਬਹੁਤ ਥੋੜ੍ਹਾ ਹੂੰਦਾ ਹੈ ਅਤੇ ਕਲਾਸਾਂ ਲਗਾਉਣ ਲਈ ਵੀ ਬਹੁਤ ਥੋੜ੍ਹਾ ਸਮਾਂ ਮਿਲਦਾ ਹੈ।
ਜਿਸ ਕਾਰਨ ਵਿਦਿਆਰਥੀਆਂ ਦੀਆਂ ਵਾਧੂ ਵਿਸ਼ਿਆ ਵਿੱਚੋ ਕੰਪਾਰਮੈਂਟਾਂ ਆਉਂਦੀਆਂ ਹਨ ਜਿਸ ਕਾਰਣ ਵਿਦਿਆਰਥੀ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੁੰਦੇ ਹਨ ਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵੀ ਅਧੂਰੀ ਛੱਡਣੀ ਪੈਂਦੀ ਅਤੇ ਵਿਦਿਆਰਥੀਆਂ ਵਿੱਚ ਖੁਦਕੁਸ਼ੀਆ ਦਾ ਰੁਝਾਣ ਵੀ ਲਗਾਤਾਰ ਵੱਧ ਰਿਹਾ ਹੈ। ਇਹ ਨੀਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਾੜਨ ਦੀ ਨੀਤੀ ਹੈ ਇਸਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਸੰਕਟ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ ਤੇ ਨੋਜਵਾਨ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਬਹੁਤ ਸਾਰੇ ਨੋਜਵਾਨ ਨਸ਼ਿਆਂ, ਗੈਂਗਸਟਰਵਾਦ, ਲੱਕਚਰ ਗਾਇਕੀ ਵਿੱਚ ਫਸੇ ਹੋਏ ਹਨ ਜਿਸਦੇ ਹੱਲ ਲਈ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਬਹੁਤ ਜਰੂਰੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆ ਜਿਲ੍ਹਾ ਆਗੂ ਆਦਿੱਤਿਆ ਫਾਜ਼ਿਲਕਾ ਤੇ ਦਿਲਕਰਨ ਰਤਨਪੁਰਾ ਨੇ ਕਿਹਾ ਕਿ ਪੰਜਾਬ ਯੂਨਿਵਰਸਿਟੀ ਵੱਡੇ ਪੱਧਰ ਤੇ ਘਾਟੇ ਦਾ ਸ਼ਿਕਾਰ ਹੈ ਅਤੇ ਸਰਕਾਰ ਯੂਨੀਵਰਸਿਟੀਆਂ ਨੂੰ ਕੋਈ ਵੀ ਗ੍ਰਾਂਟ ਜਾਰੀ ਨਹੀਂ ਕਰ ਰਹੀ ਜਿਸ ਕਾਰਣ ਆਪਣਾ ਘਾਟਾ ਪੂਰਾ ਕਰਨ ਲਈ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਨਜ਼ਾਇਜ ਵਾਧਾ ਕਰ ਰਹੀ ਹੈ ਪੜਾਈ ਦੇ ਲਗਾਤਾਰ ਮਹਿੰਗੇ ਹੋਣ ਕਰਕੇ ਵਿਦਿਆਰਥੀਆਂ ਤੋਂ ਪੜ੍ਹਾਈ ਦੂਰ ਹੂੰਦੀ ਜਾ ਰਹੀ ਹੈ ਪਰ ਸਰਕਾਰ ਨੇ ਸਿੱਖਿਆ ਅਤੇ ਉੱਚੇਰੀ ਸਿੱਖਿਆ ਨੂੰ ਅਣਗੌਲਿਆਂ ਕੀਤਾ ਹੋਇਆ ਹੈ ਇਸ ਸਮੇਂ ਪੂਰਾ ਪੰਜਾਬ ਹੜਾਂ ਦੀ ਮਾਰ ਝੱਲ ਰਿਹਾ ਹੈ ਅਤੇ ਫਾਜਿਲਕਾ ਦਾ ਇਕ ਹਿੱਸਾ ਹੜਾਂ ਦੀ ਇਸ ਭਿਆਨਕ ਮਾਰ ਨੂੰ ਝੱਲ ਰਿਹਾ ਹੈ ਅਤੇ ਉਹਨਾਂ ਲੋਕਾਂ ਦੀਆਂ ਫਸਲਾਂ ਅਤੇ ਘਰ ਬਾਰ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ ਆਉਣ ਵਾਲੇ ਸਮੇਂ ਵਿੱਚ ਇਹਨਾਂ ਇਲਾਕਿਆਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਣਾ ਹੈ ਤੇ ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਛੱਡਣ ਲਈ ਮਜ਼ਬੂਰ ਹੋਣਗੇ ਪਰ ਸਰਕਾਰ ਨੇ ਇਹਨਾਂ ਵਿਦਿਆਰਥੀਆਂ ਨੂੰ ਅਣਗੌਲਿਆਂ ਕੀਤਾ ਹੋਇਆ ਹੈ ਜਦਕਿ ਸਰਕਾਰ ਨੂੰ ਇਹਨਾਂ ਵਿਦਿਆਰਥੀਆਂ ਦੀ ਫੀਸਾਂ ਮਾਫ਼ ਕਰਨੀਆਂ ਚਾਹੀਦੀਆਂ ਸਨ।
ਅੰਤ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਕਿ 18 ਸਤੰਬਰ ਤੱਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਨਵੀਂ ਸਿੱਖਿਆ ਨੀਤੀ 2020 ਰੱਦ ਕਰਵਾਉਣ, ਨੌਕਰੀਆਂ ਵਿੱਚ ਪੰਜਾਬ ਵਾਸੀਆਂ ਲਈ 90 ਪ੍ਰਤੀਸ਼ਤ ਰਾਂਖਵਾਂਕਰਨ ਦਾ ਕਾਨੂੰਨ ਬਣਾਉਣ, ਮੇਜਰ/ ਮਾਈਨਰ ਵਿਸ਼ਿਆ ਦੇ ਨਾਮ ਤੇ ਵਿਦਿਆਰਥੀਆ ਉੱਪਰ ਪਾਏ ਵਾਧੂ ਬੌਝ ਨੂੰ ਘੱਟ ਕਰਵਾਉਂਣ, ਸਮੈਸਟਰ ਸਿਸਟਮ ਰੱਦ ਕਰਕੇ ਐਨੂਅਲ ਸਿਸਟਮ ਬਹਾਲ ਕਰਵਾਉਂਣ, ਯੂਨਿਵਰਸਿਟੀ ਵਲੋ ਫੀਸਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਕਰਵਾਉਂਣ ਅਤੇ ਹੜ੍ਹ ਪੀੜਤ ਵਿਦਿਅਰਥੀਆ ਦੀਆਂ ਫੀਸਾਂ ਮਾਫ਼ ਕਰਵਾਉਂਣ ਲਈ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੱਲੋਂ ਡੀਸੀ ਦਫ਼ਤਰ ਫਾਜ਼ਿਲਕਾ ਪਹੁੰਚ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਇਸ ਮੌਕੇ ਪ੍ਰਵੀਨ ਕੌਰ, ਕਲਪਨਾ,ਅਰਸ਼ਦੀਪ ਸਿੰਘ , ਸ਼ਿਸ਼ੂ ਕਲਿਆਣ, ਸੁਨਾਮ, ਕ੍ਰਿਸ਼, ਆਕਾਸ਼ ਅਤੇ ਹੋਰ ਵੀ ਵਿਦਿਆਰਥੀ ਹਾਜਰ ਸਨ।

