ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਅਧਿਆਪਕ ਦਿਵਸ ਮਨਾਇਆ
ਅੰਮ੍ਰਿਤਸਰ
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਸਰਵਿਸ ਕਲੱਬ ਕੰਪਨੀ ਬਾਗ ਵਿਖੇ ਪ੍ਰਭਾਵਸ਼ਾਲੀ ਤਰੀਕੇ ਨਾਲ ਉੱਘੇ ਸਿੱਖਿਆ ਸ਼ਾਸਤਰੀ ਸਾਬਕਾ ਰਾਸ਼ਟਰਪਤੀ ਡਾ. ਸਰਵੱਪਲੀ ਰਾਧਾਕ੍ਰਿਸ਼ਨਣ ਨੂੰ ਯਾਦ ਕਰਦਿਆਂ ਅਧਿਆਪਕ ਦਿਵਸ ਮਨਾਇਆ| ਸਾਬਕਾ ਪ੍ਰਧਾਨ ਹਰਦੇਸ਼ ਸ਼ਰਮਾ ਦਵੇਸਰ ਕਾਲਜ ਵਾਲੇ ਪ੍ਰੋਜੈਕਟ ਚੇਅਰਮੈਨ ਸਨ| ਇਸ ਮੌਕੇ ਡੀ. ਈ. ਓ (ਸੈਕੰਡਰੀ) ਰਾਜੇਸ਼ ਸ਼ਰਮਾ ਮੁੱਖ ਮਹਿਮਾਨ ਅਤੇ ਡਿਪਟੀ ਡੀ.ਈ.ਓ (ਸ) ਰਾਜੇਸ਼ ਖੰਨਾ ਗੈਸਟ ਆਫ ਆਨਰ ਸਨ|
ਇਸ ਮੌਕੇ ਅੰਮ੍ਰਿਤਸਰ ਦੇ ਵੱਖ ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਪ੍ਰਿੰ. ਸਿਮਰਨਜੀਤ ਕੌਰ, ਲੈਕ.ਗੁਰਵਿੰਦਰ ਸਿੰਘ, ਲੈਕ.ਰਾਜੀਵ ਕੁਮਾਰ ਵੋਹਰਾ,ਲੈਕ. ਚੰਦਰਮੋਹਨ ਜਗਦੇਵ ਕਲਾਂ, ਬਲਵਿੰਦਰ ਕੌਰ ਮਾਲ ਰੋਡ, ਨਿਰਮਲਜੀਤ ਕੌਰ, ਜਤਿੰਦਰ ਸਿੰਘ ਬੱਲ ਕਲਾਂ, ਜਸਪ੍ਰੀਤ ਸਿੰਘ ਗਹਿਰੀ ਮੰਡੀ, ਰਾਜਿੰਦਰ ਸਿੰਘ, ਅਮਨਦੀਪ ਕੌਰ, ਵੀਨਾ ਮੱਟੂ ਅਮਨਜੋਤ ਕੌਰ, ਸੁਖਜੀਤ ਕੌਰ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ| ਸਨਮਾਨਿਤ ਅਧਿਆਪਕਾਂ ਦੀ ਪ੍ਰਾਪਤੀਆਂ ਦੀ ਰਿਪੋਰਟ ਸਾਬਕਾ ਪ੍ਰਧਾਨ ਅਮਨ ਸ਼ਰਮਾ ਸਟੇਟ ਆਵਰਡੀ ਨੇ ਪੜ੍ਹੀ| ਇਸ ਮੌਕੇ ਰੋਟੇਰਿਅਨ ਬਲਦੇਵ ਸਿੰਘ ਸੰਧੂ ਨੂੰ ਉਹਨਾਂ ਦੀ ਰੋਟਰੀ ਵਿੱਚ ਚੰਗੀ ਸੇਵਾਵਾਂ ਲਈ ਰੋਟਰੀ ਰਤਨ ਵਾਰਡ ਨਾਲ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਅਤੇ ਰਾਜੇਸ਼ ਖੰਨਾ ਨੇ ਕਿਹਾ ਕਿ ਅਧਿਆਪਕ ਆਪਣੀ ਯੋਗਤਾ ਨਾਲ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਅਤੇ ਦੇਸ਼ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਹੈ ਤਾਂ ਹੀ ਇਹਨਾਂ ਨੂੰ ਕੌਮ ਨਿਰਮਾਤਾ ਕਿਹਾ ਜਾਂਦਾ ਹੈ ਅਤੇ ਅੱਜ ਅਸੀਂ ਇਹਨਾਂ ਅਧਿਆਪਕ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰਦੇ ਹਾਂ ਅਤੇ ਉਹਨਾਂ ਨੇ ਉਹਨਾਂ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਅਧਿਆਪਕ ਦਿਵਸ ਨੂੰ ਕੌਮ ਨਿਰਮਾਤਾ ਸਨਮਾਨ ਦਿਵਸ ਪ੍ਰੋਗਰਾਮ ਮਨਾਉਣ ਦੀ ਪਰੰਪਰਾ ਦੀ ਸਲਾਘਾ ਕੀਤੀ|
ਐਮ. ਓ. ਸੀ ਦੀ ਭੂਮਿਕਾ ਸਾਬਕਾ ਪ੍ਰਧਾਨ ਕੇ. ਐਸ. ਚੱਠਾ ਨੇ ਨਿਭਾਈ| ਵੋਟ ਆਫ ਥੈਂਕਸ ਅਸ਼ਵਨੀ ਅਵਸਥੀ ਸਹਾਇਕ ਗਵਰਨਰ ਨੇ ਪੇਸ਼ ਕੀਤਾ| ਇਸ ਮੌਕੇ ਸਹਾਇਕ ਗਵਰਨਰ ਰਿਸ਼ੀ ਖੰਨਾ, ਜੋਨਲ ਚੇਅਰਮੈਨ ਵਿਜੈ ਭਸੀਨ, ਸਹਾਇਕ ਗਵਰਨਰ ਨਰਿੰਦਰਜੀਤ ਸਿੰਘ, ਐਚ. ਐੱਸ ਜੋਗੀ, ਜਤਿੰਦਰ ਸਿੰਘ ਪੱਪੂ, ਪਰਮਜੀਤ ਸਿੰਘ, ਮਨਮੋਹਣ ਸਿੰਘ, ਜੇ. ਐਸ. ਲਿਖਾਰੀ, ਬਲਦੇਵ ਮੰਨਣ, ਸਤੀਸ਼ ਸ਼ਰਮਾ, ਰਾਕੇਸ਼ ਕੁਮਾਰ, ਦੀਪਕ ਸ਼ਰਮਾ, ਵਰਿੰਦਰਪਾਲ ਅਰੋੜਾ ਹਾਜ਼ਰ ਸਨ।

