Punjab News: ਬਲਾਕ ਸਿੱਖਿਆ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਪਿਛਲੇ ਸਾਲ ਸੈਂਕੜੇ ਅਧਿਆਪਕ ਬਦਲੀਆਂ ਤੋਂ ਰਹੇ ਵਾਂਝੇ!

All Latest NewsNews FlashPunjab News

 

ਇਸ ਸਾਲ ਬਲਾਕ ਸਿੱਖਿਆ ਅਧਿਕਾਰੀ ਦੀ ਕੀਤੀ ਗਈ ਅਣਗਹਿਲੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਪੰਜਾਬ ਨੈੱਟਵਰਕ, ਪਟਿਆਲਾ-

ਪਿਛਲੇ ਸਾਲ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਵਿੱਚ ਬਲਾਕ ਭੁਨਰਹੇੜੀ-2 ਦੇ ਬੀਪੀਈਓ ਵੱਲੋਂ ਕੀਤੀ ਗਈ ਅਣਗਹਿਲੀ ਕਰਕੇ ਸੈਂਕੜੇ ਅਧਿਆਪਕ ਬਦਲੀ ਤੋਂ ਵਾਂਝੇ ਰਹਿ ਗਏ ਸਨ। ਇਸ ਵਾਰ ਸਿੱਖਿਆ ਵਿਭਾਗ ਵੱਲੋਂ ਦੁਬਾਰਾ ਬਦਲੀਆਂ ਦਾ ਪੋਰਟਲ ਖੋਲਿਆ ਗਿਆ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਨਿਯੁਕਤੀ ਦੀ ਮਿਤੀ ਨੂੰ ਲੈ ਕੇ ਸਬੰਧਿਤ ਅਧਿਕਾਰੀ ਵੱਡੇ ਪੱਧਰ ਤੇ ਅਣਗਹਿਲੀ ਵਰਤ ਰਹੇ ਹਨ।

ਜਦੋਂਕਿ ਪੰਜਾਬ ਭਰ ਵਿੱਚ ਇਹਨਾਂ ਅਧਿਆਪਕਾਂ ਦੀ ਨਿਯੁਕਤੀ ਮਿਤੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵਾਰ ਉਨ੍ਹਾਂ ਜ਼ਿਲਾ ਸਿੱਖਿਆ ਅਧਿਕਾਰੀ ਸ੍ਰੀਮਤੀ ਸ਼ਾਲੂ ਮਹਿਰਾ ਨੂੰ ਵੀ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਇਸ ਵਾਰ ਅਧਿਆਪਕਾਂ ਦਾ ਡਾਟਾ ਮਿਸ ਮੈਚ ਨਹੀਂ ਹੋਣਾ ਚਾਹੀਦਾ।

ਉਹਨਾਂ ਨੂੰ ਦੱਸਿਆ ਗਿਆ ਹੈ ਕਿ ਇਹਨਾਂ ਅਧਿਆਪਕਾਂ ਦੀ ਨਿਯੁਕਤੀ 2006, 2007, 2008 ਵਿੱਚ ਹੋਈ ਸੀ ਅਤੇ ਉਪਰੋਕਤ ਮਿਤੀਆਂ ਹੀ ਈ ਪੰਜਾਬ ਉੱਪਰ ਦਰਜ ਹਨ ਜੇਕਰ ਵਿਭਾਗ ਇਹਨਾਂ ਦੀ ਨਿਯੁਕਤੀ ਦੀ ਮਿਤੀ 2014 ਭਰਵਾਂਉਂਦਾ ਹੈ ਤਾਂ ਫਿਰ ਵੱਡੇ ਪੱਧਰ ਉੱਤੇ ਡਾਟਾ ਮਿਸ ਮੈਚ ਹੋਵੇਗਾ ਅਤੇ ਅਧਿਆਪਕ ਬਦਲੀਆਂ ਤੋਂ ਵਾਂਝੇ ਰਹਿ ਜਾਣਗੇ।

ਉਨ੍ਹਾਂ ਕਿਹਾ ਕੋਈ ਵੀ ਅਧਿਆਪਕ ਬਦਲੀ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਫਿਰ ਵੀ ਜੇਕਰ ਕਿਸੇ ਕਿਸਮ ਦੀ ਅਣਗਹਿਲੀ ਕਰਕੇ ਜੇਕਰ ਕਿਸੇ ਅਧਿਆਪਕ ਦਾ ਡਾਟਾ ਮਿਸ ਮੈਚ ਹੁੰਦਾ ਹੈ ਤਾਂ ਇਹਦੇ ਲਈ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ। ਜਿਸ ਦੀ ਸਿੱਧੇ ਤੌਰ ਤੇ ਪੂਰਨ ਰੂਪ ਵਿੱਚ ਸਬੰਧਿਤ ਅਧਿਕਾਰੀ ਵੀ ਹੋਵੇਗੀ।

 

Media PBN Staff

Media PBN Staff

Leave a Reply

Your email address will not be published. Required fields are marked *