ਐਨ.ਪੀ.ਈ.ਪੀ ਤਹਿਤ ਲੋਕ ਨਾਚ, ਰੋਲ ਪਲੇਅ ਅਤੇ ਕੁਇਜ ਮੁਕਾਬਲਿਆਂ ‘ਚੋਂ ਕੁੜੀਆਂ ਨੇ ਮਾਰੀ ਬਾਜੀ
Punjab News-
ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੱਗਰਾ ਸਿੱਖਿਆ ਅਧੀਨ ਅਤੇ ਰਾਸ਼ਟਰੀ ਜਨ ਸੰਖਿਆ ਸਿੱਖਿਆ ਪ੍ਰੋਗ੍ਰਾਮ (ਐਨ.ਪੀ.ਈ.ਪੀ) ਤਹਿਤ ਜਿਲੇ ਪਾ੍ਰਈਵੇਟ, ਸਰਕਾਰੀ, ਏਡਿਡ ਅਤੇ ਲੋਕਲ ਬਾਡੀ ਸਕੂਲਾਂ ਵਿੱਚ 8ਵੀ,9ਵੀ ਤੇ 11ਵੀਂ ਜਮਾਤ ਵਿੱਚ ਪੜਦੇ ਵਿਿਦਆਰਥੀਆਂ ਲਈ ਜਿਲਾ ਪੱਧਰੀ ਮੁਕਾਬਲਿਆਂ ਦਾ ਆਯੋਜਨ ਐਸ.ਐਸ.ਐਮ ਕਾਲਜ ਦੀਨਾਨਾਗਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਜਿਲਾ ਸਿੱਖਿਆ ਅਫਸਰ (ਸੈ:ਸਿੱ) ਸ੍ਰੀਮਤੀ ਪਰਮਜੀਤ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦੋਂਕਿ ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਆਰ ਕੇ. ਤੁਲੀ ਵਿਸੇਸ਼ ਰੂਪ ਵਿੱਚ ਹਾਜਰ ਸਨ।
ਪ੍ਰ੍ਰੋਗ੍ਰਾਮ ਸੰਬੰਧੀ ਜਾਣਕਾਰੀ ਦਿੰਦਿਆ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਜਿਲਾ ਪੱਧਰੀ ਪ੍ਰੋਗ੍ਰਾਮ ਵਿਚ ਲੋਕ ਨਾਚ, ਰੋਲ ਪਲੇਅ ਅਤੇ ਕੁਇਜ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਬਲਾਕ ਪੱਧਰ ਤੇ ਹਰੇਕ ਈਵੈਂਟਸ ਵਿੱਚੋਂ ਕੇਵਲ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦੇ ਵਿਿਦਆਰਥੀਆਂ ਨੇ ਹਿੱਸਾ ਲਿਆ। ਪ੍ਰੋਗ੍ਰਾਮ ਦੌਰਾਨ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਡੀ.ਈ.ੳ ਮੈਡਮ ਪਰਮਜੀਤ ਨੇ ਵਿਿਦਆਰਥੀਆਂ ਨੂੰ ਜਿਲਾ ਪੱਧਰ ਤੇ ਭਾਗ ਲੈਣ ਵਾਲੇ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਾਨੁੰ ਪੜਾਈ ਦੇ ਨਾਲ ਨਾਲ ਅਜਿਹੀਆਂ ਐਕਟਿਵਟੀਜ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ, ਜਿਸ ਸਾਡੀ ੳਵਰ ਆਲ ਪਰਸਨੈਲਟੀ ਡਿਵੈਲਪ ਹੁੰਦੀ ਹੈ।
ਪੁਰੇਵਾਲ ਨੇ ਦੱਸਿਆ ਕਿ ਲੋਕ ਨਾਚ ਮੁਕਾਬਲਿਆਂ ਵਿੱਚੋਂ ਪੀ.ਐਮ. ਸ਼੍ਰੀ ਸਕੰਸਸਸ ਕੈਂਪ ਬਟਾਲਾ ਦੀ ਟੀਮ ਨੇ ਪਹਿਲਾ ਸਥਾਨ, ਸਸਸਸ ਡੱਲਾ ਦੀ ਟੀਮ ਨੇ ਦੂਸਰਾ ਸਥਾਨ ਅਤੇ ਸਹਸ ਭਾਮ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਰੋਲ ਪਲੇਅ ਵਿੱਚੋਂ ਸਸਸਸ ਦੀਨਾਨਗਰ (ਲੜਕੀਆਂ) ਦੀ ਟੀਮ ਨੇ ਪਹਿਲਾ ਸਥਾਨ, ਸਹਸ ਤਲਵੰਡੀ ਦੀ ਟੀਮ ਨੇ ਦੂਸਰਾ ਸਥਾਨ ਅਤੇ ਸਰਕਾਰੀ ਆਂਦਰਸ ਸਸਸ ਕੋਟ ਧੰਦਲ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ । ਕੁਇਜ ਮੁਕਾਬਲਿਆਂ ਵਿੱਚੋਂ ਸਕੂਲ ਆਫ ਐਮੀਨੈਂਸ ਬਟਾਲਾ ਦੀ ਟੀਮ ਨੇ ਪਹਿਲਾ ਸਥਾਨ, ਸਸਸਸ ਡੱਲਾ ਦੀ ਟੀਮ ਨੇ ਦੂਸਰਾ ਸਥਾਨ ਤੇ ਸਸਸਸ ਕਲੇਰ ਕਲਾਂ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਸਮੇਂ ਜੱਜ ਦੀ ਭੂਮਿਕਾ ਦਿਲਬਾਗ ਸਿੰਘ ਪੱਡਾ, ਨਵਜੀਤ ਸਿੰਘ, ਰਾਜਬੀਰ ਕੌਰ, ਚਰਨਪ੍ਰੀਤ ਸਿੰਘ, ਰੀਨਾ ਗੁਪਤਾ, ਨਿਸ਼ਾ ਭਾਰਦਵਾਜ, ਰਮਨੀਕ ਕੁਮਾਰ, ਸਿਮਰਨ ਤੇ ਸ਼ਿਵਾਨੀ ਨੇ ਬਾਖੂਬੀ ਨਿਭਾਈ । ਅੰਤ ਵਿੱਚ ਜੇਤੂ ਟੀਮਾਂ ਅਤੇ ਜੱਜਾਂ ਨੂੰ ਡੀਈੳ ਮੈਡਮ ਤੇ ਪ੍ਰਿੰਸੀਪਲ ਡਾ: ਆਰ ਕੇ ਤੁਲੀ ਵਲੋਂ ਟਰਾਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਧੀਆਂ ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਇਹਨਾਂ ਤਿੰਨਾਂ ਈਵੈਂਟਸ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਵਿੱਚ ਕੁੜੀਆਂ ਨੇ ਬਾਜੀ ਮਾਰੀ ਹੈ।
ਪੁਰੇਵਾਲ ਨੇ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਲਈ ਆਏ ਗਾਈਡ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨਾਂ ਦੇ ਮਾਰਗ ਦਰਸ਼ਨ ਕਰਕੇ ਇਹ ਵਿਿਦਆਰਥੀ ਜਿਲਾ ਪੱਧਰੀ ਪ੍ਰੋਗ੍ਰਾਮ ਦਾ ਹਿੱਸਾ ਬਣ ਰਹੇ ਹਨ ਅਤੇ ਹੁਣ ਇਹਨਾਂ ਈਵੈਂਟਸ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦੇ ਵਿਿਦਆਰਥੀ ਸਟੇਟ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ।ਇਸ ਮੌਕੇ ਪ੍ਰੋ: ਗਰੋਵਰ, ਪ੍ਰੋ: ਸੁਬੀਰ ਰਘਬੋਤਰਾ, ਪੋ੍ਰ: ਗੀਤਾਂਜਲੀ, ਕਵਲਜੀਤ ਸਿੰਘ, ਗੋਬਿੰਦ ਅਗਰਵਾਲ, ਚੰਨਪ੍ਰੀਤ ਸਿੰਘ,ਲਲਿਤ ਕੁਮਾਰ, ਮੈਡਮ ਅਨੂੰ, ਕਮਲ ਸ਼ਮਸ਼ੇਰ ਸਿੰਘ ਆਦਿ ਤੋਂ ਇਲਾਵਾ ਗਾਈਡ ਅਧਿਆਪਕ ਵੀ ਹਾਜਰ ਸਨ ।

