ਕਾਰਜਕਾਰੀ ਚੇਅਰਮੈਨ ਰਾਜੇਸ਼ਵਰ ਸ਼ੇਰਗਿੱਲ ਦੀ ਅਗਵਾਈ ’ਚ ਲੱਗੀ ਸਥਾਈ ਲੋਕ ਅਦਾਲਤ, 1793 ਮਾਮਲੇ ਨਿਪਟਾਏ
ਫ਼ਿਰੋਜ਼ਪੁਰ (ਆਰ. ਸੀ)
ਪੰਜਾਬ ਰਾਜ ਲੀਗਲ ਸਰਵਿਸਿਜ਼ ਅਥਾਰਿਟੀ ਮੋਹਾਲੀ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਦੀ ਅਗਵਾਈ ਅਧੀਨ ਸੈਸ਼ਨ ਡਵੀਜ਼ਨ ’ਚ ਕੌਮੀ ਲੋਕ ਅਦਾਲਤ ਲਗਾਈ ਗਈ, ਜਿਸ ਦੇ ਤਹਿਤ ਚੀਫ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਮੈਡਮ ਅਨੁਰਾਧਾ ਦੇ ਹੁਕਮਾਂ ਤਹਿਤ ਸਥਾਈ ਲੋਕ ਅਦਾਲਤ ਵਿਖੇ ਕੌਮੀ ਲੋਕ ਅਦਾਲਤ ਦੇ ਸੰਬਧ ’ਚ ਇਕ ਬੈਂਚ ਕਾਰਜਕਾਰੀ ਚੇਅਰਮੈਨ ਰਾਜੇਸ਼ਵਰ ਸ਼ੇਰਗਿੱਲ ਦੀ ਅਗਵਾਹੀ ਅਧੀਨ ਬਣਾਇਆ ਗਿਆ|
ਜਿਸ ਵਿਚ ਬਿਜਲੀ, ਬੀਮਾ , ਟੈਲੀਫ਼ੋਨ, ਬੈਂਕ ਵਿੱਤੀ ਆਦਿ ਦੇ 4068 ਮਾਮਲੇ ਵਿਚਾਰਨ ਵਾਸਤੇ ਰੱਖੇ ਗਏ| ਜਿਸ ’ਚ 1793 ਮਾਮਲਿਆਂ ਦੇ ਨਿਪਟਾਰੇ ਕੀਤੇ ਗਏ| ਇਸ ਮੌਕੇ ਚੇਅਰਮੈਨ ਰਾਜੇਸ਼ਵਰ ਸ਼ੇਰਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੌਮੀ ਲੋਕ ਅਦਾਲਤਾਂ ਦਾ ਲਾਭ ਲੈਣ ਲਈ ਵੱਧ ਤੋਂ ਵੱਧ ਸ਼ਮੂਲੀਅਤ ਕਰਨ| ਇਸ ਮੌਕੇ ਰੀਡਰ ਅਜੇ ਨਰੂਲਾ ਅਤੇ ਸਟੈਨੋ ਵਿਨੋਦ ਆਦਿ ਹਾਜ਼ਰ ਸਨ|

