ਪੰਜਾਬ ‘ਚ ਕੱਲ੍ਹ 21 ਦਸੰਬਰ ਨੂੰ ਕਿਹੜੇ ਸਕੂਲਾਂ ‘ਚ ਰਹੇਗੀ ਛੁੱਟੀ, ਪੜ੍ਹੋ ਸਿੱਖਿਆ ਵਿਭਾਗ ਦਾ ਹੁਕਮ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਸਬੰਧ ਵਿੱਚ ਸਰਕਾਰ ਵੱਲੋਂ ਉਨ੍ਹਾਂ ਥਾਵਾਂ ਤੇ 21 ਦਸੰਬਰ ਦੀ ਛੁੱਟੀ ਐਲਾਨੀ ਗਈ ਹੈ, ਜਿਥੇ-ਜਿਥੇ ਚੋਣਾਂ ਹੋ ਰਹੀਆਂ ਹਨ। ਸਿੱਖਿਆ ਸਕੱਤਰ ਪੰਜਾਬ ਕਮਲ ਕਿਸ਼ੋਰ ਯਾਦਵ ਦੇ ਵੱਲੋਂ ਸਕੂਲਾਂ ਵਿੱਚ 21 ਦਸੰਬਰ 2024 ਨੂੰ ਛੁੱਟੀ ਕਰਨ ਬਾਰੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਸਿੱਖਿਆ ਸਕੱਤਰ ਨੇ ਜਾਰੀ ਹੁਕਮਾਂ ਵਿੱਚ ਕਿਹਾ ਹੈ ਕਿ, ਚੋਣ ਕਮਿਸ਼ਨ ਪੰਜਾਬ ਵੱਲੋਂ ਐਮਸੀ ਚੋਣਾਂ ਨੂੰ ਲੈ ਕੇ ਦਰਸਾਏ ਸ਼ਡਿਊਲ ਦੇ ਮੁਤਾਬਿਕ, ਪੰਜਾਬ ਰਾਜ ਵਿੱਚ ਜਿੱਥੇ ਐਮਸੀ ਚੋਣਾਂ ਹੋ ਰਹੀਆਂ ਹਨ, ਉਥੇ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਮਿਤੀ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਛੁੱਟੀ ਰਹੇਗੀ।